ਮਖੌਲ ਕਰਦੇ ਹਨ, ਜੋ ਸਿਦਕ ਦੀ ਬੇੜੀ ਨੂੰ ਚਲਾਕੀ ਦੇ ਚੱਪੇ ਲਾਉਂਦੇ ਹਨ, ਜੋ ਸੱਚ ਦੀ ਗੱਡੀ ਨੂੰ ਕਪਟ ਦੇ ਪਹੀਏ ਜੋੜਦੇ ਹਨ, ਜੋ ਗੁਰੂ ਨਾਲ ਬੀ ਮਤਲਬੀ ਯਾਰ ਹਨ, ਤਦ ਅੱਜ ਗੁਰਪੁਰਬ ਹੈ, ਏਸ ਦੁਬਿਧਾ ਨੂੰ ਮਾਰ ਕੇ ਦੂਰ ਕਰੋ, ਅੱਜ ਗੁਰੂ ਤੋਂ ਭੁਲ ਬਖਸਾਕੇ ਸਚੇ ਸਿੰਘ ਬਣੋ, ਪੀਰਾਂ ਨਾਲ ਪੰਜ ਨਾਂ ਕਰੋ, ਏਹ ਗੁਰਪੁਰਬ ਦਾ ਵੇਲਾ ਅਮੋਲਕ ਹੈ, ਖਿਮਾਂ ਮੰਗੋ, ਖਿਮਾਂ ਕਰਾਓ ਤੇ ਸੱਚ ਦੀ ਬੇੜੀ ਚੜ੍ਹੋ । ਤਨ, ਮਨ, ਧਨ ਇੱਜਤ ਸਤਗੁਰੂ ਨੂੰ ਅਰਪੋ, ਜਿਵੇਂ ਗੁਰੂ ਰਖੇ । ਉਸੇ ਤਰ੍ਹਾਂ ਖੁਸ਼ ਰਹੋ ਤੇ ਸ਼ੁਕਰ ਕਰੋ।
''ਜੇ ਗੁਰ ਝਿੜਕੇ ਤਾ ਮੀਠਾ ਲਾਗੈ
ਬਖਸ਼ੇ ਤਾ ਗੁਰ ਵਡਿਆਈ''
੩. ਗੁਰਪੁਰਬ ਮਨਾਉਣ ਦੇ ਗੁਣ
ਗੁਰਪੁਰਬ ਦਾ ਮਨਾਉਣਾ ਬੜਾ ਭਾਰਾ ਲਾਭਦਾਇਕ ਹੈ, ਕੌਮੀ ਜੀਵਨ ਦਾ ਆਸਰਾ ਗੁਰਪੁਰਬ ਹੈ, ਧਾਰਮਿਕ ਜੀਵਨ ਦਾ ਆਸਰਾ ਗੁਰਪੁਰਬ ਹੈ, ਧਾਰਮਕ ਜੀਵਨ ਦਾ ਆਸਰਾ ਗੁਰਪੁਰਬ ਹੈ, ਭਾਈਚਾਰਕ ਜੀਵਨ ਦਾ ਆਸਰਾ ਗੁਰਪੁਰਬ ਹੈ, ਗੁਰਪੁਰਬ ਇਕ ਚੁੰਬਕ ਸ਼ਕਤੀ ਹੈ ਜੋ ਸਾਨੂੰ ਖਿਲਰਿਆਂ ਨੂੰ ਕੱਠਿਆਂ ਕਰਦੀ ਹੈ, ਟੁਟਿਆਂ ਨੂੰ ਜੋੜਦੀ ਤੇ ਵਿਛੜਿਆਂ ਨੂੰ ਮੇਲਦੀ ਹੈ। ਗੁਰਪੁਰਬ ਮਨਾਣ ਲਈ ਜਦ ਅਸੀਂ ਇਕੱਠੇ ਹੁੰਦੇ ਹਾਂ ਤਾਂ ਅਸੀ ਸ਼ੁਕਰ ਗੁਜ਼ਾਰੀਦਾ ਰਸ ਅਨੁਭਵ ਕਰਦੇ ਹਾਂ। ਜਿਨ੍ਹਾਂ ਮਹਾਂ ਪੁਰਖਾਂ ਨੇ ਸਾਡੇ ਸਿਰ ਉਪਕਾਰ ਕੀਤੇ ਹਨ ਉਨ੍ਹਾਂ ਦੇ ਕ੍ਰਿਤਗਯ ਬਣਦੇ ਹਾਂ। ਸਿਖਾਂ ਦੇ ਦਿਲਾਂ ਵੱਲੋਂ ਗੁਰਪੁਰਬ ਮਨਾਉਣਾ ਇਕ ਐਸੀ ਨਿਮਾਣੀ ਤੇ ਪਯਾਰ ਭਰੀ ਕਾਰ ਹੈ, ਜੈਸੇ ਬਾਲਕ ਦੇ ਪਿਆਰ ਭਰੇ ਨਿੱਕੇ ੨ ਕੰਮ ਪਿਤਾ ਦੇ ਦਿਲ ਨੂੰ ਮੋਹ ਲੈਂਦੇ ਹਨ। ਗੁਰਪੁਰਬ ਮਨਾਣ ਵਿਚ ਅਸੀ ਦੁਨੀਆਂ ਵਿਚ ਸੁਰਖਰੂ ਹੁੰਦੇ ਹਾਂ ਕਿ ਅਸੀਂ ਅਪਨੇ ਉਪਕਾਰੀਆਂ ਦੇ ਉਪਕਾਰ ਯਾਦ ਕਰਨੇ ਵਾਲੇ ਹਾਂ । ਗੁਰਪੁਰਬ ਮਨਾ ਕੇ ਅਸੀਂ ਅਪਨੀਆਂ ਇਸਤ੍ਰੀਆਂ ਤੇ ਬੱਚਿਆਂ ਦਾ ਪਿਆਰ