ਅਪਨੇ ਗੁਰਾਂ ਤੇ ਧਰਮ ਨਾਲ ਕਰਵਾਉਂਦੇ ਹਾਂ, ਗੁਰਪੁਰਬ ਓਹ ਦਿਨ ਹੈ ਜਿਸ ਦਿਨ ਪੀਨਾਂਗ, ਪਸ਼ੌਰ, ਭਾਮੂ, ਨਰੋਬੀ, ਇਨਸੀਨ, ਹੈਦਰਾਬਾਦ, ਕਲਕੱਤੇ ਤੇ ਗਿਲਗਿਤ ਵਿਚ ਬੈਠੇ ਸਿੱਖ, ਹਜਾਰਾਂ ਕੋਹਾਂ ਦੀ ਵਿੱਥ ਦੇ ਹੁੰਦਿਆਂ ਇਕ ਕਾਰ ਵਿੱਚ ਲਗੇ ਹੋਏ ਇਕ ਮਨ ਹੋ ਰਹੇ ਹੁੰਦੇ ਹਨ। ਇਹ ਓਹ ਭਾਗੀ ਭਰਿਆ ਵਕਤ ਹੈ ਕਿ ਜਦ ਸਾਰੇ ਸਿੱਖ ਕੰਮ ਛਡਕੇ ਗੁਰੂ ਦੀ ਯਾਦ ਵਿਚ ਮਗਨ ਹੋ ਜਾਂਦੇ ਹਨ । ਇਹ ਵੁਹ ਪਵਿਤ੍ਰ ਸਮਾਂ ਹੈ ਕਿ ਜਦ ਅਸੀਂ ਸਾਰੇ ਇਕ ਦੀਵਾਨ ਵਿਚ ਭਰਾ ਬਣਕੇ ਬੈਠਦੇ ਹਾਂ, ਤੇ ਸਾਰੇ ਅਨੁਭਵ ਕਰਦੇ ਹਾਂ ਕਿ ਅਸੀਂ ਭਰਾ ਹਾਂ, ਅਰ ਅਪਨੇ ਸਾਂਝੇ ਇਸ਼ਟ ਦੇ ਇਕ ਆਸਾ ਤੇ ਉਪਾਸ਼ਨਾਂ ਦਵਾਰਾ ਉਪਾਸ਼ਯ ਹੋ ਰਹੇ ਹਾਂ । ਤਾਂ ਤੇ ਮਿਤ੍ਰੋ! ਸੌ ਕੰਮ ਛਡਕੇ ਵੀ ਗੁਰਪੁਰਬ ਮਨਾਇਆ ਕਰੋ ।
੪. ਕੀ ਕੁਛ ਕੁਰਬਾਨੀ ਕਰੋਗੇ ?
(੧) ਸਤਿਗੁਰ ਕਲਗੀਧਰ ਜੀ ਦੇ ਸਮੇਂ ਅੱਜ ਦੇ ਦਿਨ ਸਿਖ ਅਪਨੇ ਪਯਾਰੇ ਪੁਤ੍ਰ ਮਹਾਰਾਜ ਜੀ ਨੂੰ ਅਰਪਣ ਕੀਤਾ ਕਰਦੇ ਸਨ, ਕੀ ਅੱਜ ਆਪ ਇਕ ਪੁਤ੍ਰ ਅਰਪਣ ਕਰੋਗੇ ? ਨਹੀਂ, ਨਹੀਂ, ਏਹ ਬਹੁਤ ਹੈ, ਗੁਰੂ ਕੇ ਹਜ਼ੂਰ ਪ੍ਰਣ ਕਰੋ ਅਰ ਅਰਦਾਸਾ ਸੁਧਾਓ ਕਿ ਅਸੀ ਅਪਨੇ ਪੁਤ੍ਰ ਦਾ ਵਿਆਹ ਗੁਰ ਮਰਯਾਦਾ ਨਾਲ ਕਰਾਂਗੇ । ਇਸ ਵਿਚ ਪੁਤ੍ਰ ਤੁਹਾਥੋਂ ਵਿਛੜਦਾ ਨਹੀਂ, ਉਸ ਦੀ ਜਾਨ ਜੋਖੋਂ ਵਿਚ ਨਹੀ ਪੈਂਦੀ, ਤੁਹਾਡਾ ਕੁਛ ਹਰਜ਼ ਨਹੀਂ, ਸਗੋਂ ਲਾਭ ਹੈ ਕਿ ਤੁਸੀਂ ਅਪਨੇ ਇਸ਼ਟ ਨਾਲ ਸੱਚੇ ਹੁੰਦੇ ਹੋ।
(੨) ਗੁਰੂ ਸਾਹਬ ਦੇ ਹਜ਼ੂਰ ਅਨੇਕ ਸਿੰਘ ਅਪਨਾ ਜੀਵਨ ਅਰਪਨ ਕਰਦੇ ਸਨ, ਅਰ ਫੌਜਾਂ ਵਿਚ ਸੀਸ ਦੇਂਦੇ ਸਨ, ਤੁਸੀ ਕੇਵਲ ਇਤਨੀ ਕੁਰਬਾਨੀ ਕਰੋ ਕਿ ਨੇਮ ਪੱਤ੍ਰ ਲਿਖ ਕੇ ਵਾਰਸਾਂ ਨੂੰ ਵਸੀਅਤ ਕਰ ਦਿਓ ਕਿ ਤੁਹਾਡਾ ਤੇ ਤੁਹਾਡੀ ਸਿੰਘਣੀ ਦਾ ਚਲਾਣਾ ਗੁਰਮਰਯਾਦਾ ਨਾਲ ਹੋਵੇ, ਇਸ ਵਿਚ ਆਪ ਦਾ ਵਿਗੜਦਾ ਕੁਝ ਨਹੀਂ, ਉਮਰ ਦੇ ਦਿਨ ਬੀ ਘਟਣ ਦਾ ਡਰ ਨਹੀਂ, ਸਗੋਂ ਮਨਮੁਖਤਾ ਦੀ ਅਟਕ