ਨਿਕਲ ਕੇ ਆਪਨੇ ਗੁਰੂ ਨਾਲ ਗੁਰਮੁਖ ਬਣੋਗੇ ।
੫. ਖੇੜਾ ਪੰਜਵਾਂ
(ਸੰਮਤ ੪੩੫ ਨਾ: ਦੀ ਗੁਰਪੁਰਬ ਸਪਤਮੀ ਦੀ ਰਚਨਾ)
੧. ਸਾਨੂੰ ਗੁਰਪੁਰਬ ਕਰਨ ਜੋਗਾ ਕਿਸ ਨੇ ਰੱਖਿਆ ?
ਭਾਈ ਮਹਾਂ ਸਿੰਘ ਜੀ ਸੱਚੇ ਸ਼ਹੀਦ ਦੀ ਆਤਮਾ ਆਪਣੇ ਅੰਤਮ ਸੁਆਸਾਂ ਵੇਲੇ ਇਸ ਪ੍ਰਕਾਰ ਸੰਬਾਦ ਕਰਦੀ ਹੈ:
ਆਤਮਾ:-
ਹੋ ਜ਼ਿੰਦਗੀ ਦੀ ਕਾਰ ਚੁੱਕੀ, ਦੇਸ ਨਿਜ ਹੁਣ ਚੱਲੀਏ,
ਦੇ ਆਗਯਾ ਹੁਣ ਦੇਹ ਪਯਾਰੀ, ਨਾਲ ਖੁਸ਼ੀਆਂ ਘੱਲੀਏ।
ਧੰਨ ਹੈਂ ਤੂੰ ਧੰਨ ਪਯਾਰੀ, ਧੰਨ ਤੇਰਾ ਆਖੀਏ!
ਉਪਕਾਰ ਤੇਰੇ ਸਦਾ ਪਿਆਰੇ, ਰਿਦੇ ਅਪਨੇ ਰਾਖੀਏ!
ਤੂੰ ਧੰਨ ਹੈਂ ਜਿਨ ਕਰੀ ਕਿਰਪਾ, ਮੁਝ ਜੇਹੇ ਨੀਚ ਤੇ !
ਗੁਰ ਸੇਵ ਸੰਦਾ ਸਮਾਂ ਦਿੱਤਾ, ਰੱਖਿਆ ਜਗ ਕੀਚ ਤੇ ।
ਦਾਸ ਕੋਲੋਂ ਸੇਵ ਕਲਗੀ, ਵਾਲੇ ਦੀ ਤੂੰ ਸੋਹਣੀਏਂ,
ਲੈ, ਰੋਗ ਬੇਮੁਖ ਹੋਣ ਦਾ, ਤੂੰ ਕੱਟਿਆ ਮਨ ਮੋਹਣੀਏਂ !
ਹਾਂ ਵਾਰਨੇ ਮੈਂ ਤੁੱਧ ਦੇ, ਤੂੰ ਸਫਲ ਗੁਰੂ ਸਵਾਰੀਏ!
ਹੁਣ ਦੇਹ ਛੁਟੀ ਚੱਲੀਏ, ਹੈ ਵਾਟ ਲੰਮੀ ਪਯਾਰੀਏ।