ਹੈ ਆਗਯਾ ਹੁਣ ਪ੍ਰਭੂ ਸੰਦੀ, ਪਹੁੰਚ ਪਈਏ ਘਰਾਂ ਨੂੰ,
ਹੈ ਸਿੱਕ ਦਰਸ਼ਨ ਪਿਤਾ ਕੇਰੀ, ਉੜ ਚਲਾਂ ਲਾ ਪਰਾਂ ਨੂੰ !
ਦੇਹ:-
ਹੋ ਤੁਰੇ ਜਾਂਦੇ ਲਾਲ ਜੀ ਨਹੀਂ ਅਟਕ ਸਕਦੇ ਜਰਾ ਬੀ,
ਜੀ ਨਹੀਂ ਚਾਹੇ ਵਿਛੜਨਾਂ, ਮੈਂ ਰੋਵਦੀ ਹਾਂ ਕਰਾਂ ਕੀ ?
ਚਲ ਸਕਾਂ ਨਾਹੀ ਨਾਲ ਮੈਂ, ਹਾਂ ਅੰਧ ਮਿੱਟੀ ਨੀਚ ਮੈਂ,
ਛਡ ਸਕਾਂ ਨਾਹੀ ਸੰਗ ਸੋਹਣਾ, ਰਿਦੇ ਖਾਵਾਂ ਪੀਚ ਮੈਂ ।
ਹੋ ਤੁਸੀਂ ਆਤਮ ਰੂਪ ਜੀ, ਨਿਤ ਸਦਾ ਹੀ ਅਵਿਨਾਸ਼ ਹੋ !
ਮੈਂ ਖਿਣੇਂ ਹੋਰੋ ਹੋਰ ਹੁੰਦੀ, ਵਿਗੜਦੀ ਖਿਣ ਰਾਸ ਹੋ,
ਕਿਵੇਂ ਵਿਛੜਾਂ ਆਪ ਤੋਂ, ਮੈਂ ਆਪ ਦੇ ਬਿਨ ਨਾਸ ਹਾਂ,
ਸੁਰਜੀਤ ਸਾਂ ਮੈਂ ਲਗੀ ਚਰਨੀ, ਚਰਨ ਵਿਛੜੀ ਘਾਸ ਹਾਂ ।
ਆਤਮਾ:
ਤੂੰ ਸਫਲ ਹੋਈ ਸਫਲ ਹੋਈ, ਨਹੀਂ ਛੁਟੜ ਪਿਆਰੀਏ !
ਹੁਕਮ ਹੈ ਗੁਰ ਰੱਬ ਦਾ ਏ, ਕਿਵੇਂ ਇਸਨੂੰ ਟਾਰੀਏ ?
ਟਾਰੀਏ ਨਾਂ ਧਾਰੀਏ, ਏ ਧਾਰ ਕੇ ਉਠ ਚੱਲੀਏ,
ਰਾਤ ਆਈ ਸਿਰੇ ਉੱਤੇ, ਜਾਇ ਪਤਣ ਮੱਲੀਏ।
ਦੇ ਆਗਯਾ ਹੁਣ ਚੱਲੀਏ, ਹੁਣ ਚਲੀਏ ਹੁਣ ਚੱਲੀਏ,
ਹੁਣ ਰੈਹਣ ਨਾਹੀਂ ਬਣੇ ਸਾਨੂੰ, ਚੱਲੀਏ ਹੁਣ ਚੱਲੀਏ ।
ਦੇਹ:-
ਇਕ ਸੋਚ ਸੋਚੇ ਲਾਲ ਜੀ, ਹੈ ਕੌਮ ਟੁੱਟੀ ਗੁਰਾਂ ਤੋਂ,
ਇਉਂ ਛੱਡ ਟੁਟੀ ਤੁਰੇ ਜਾਂਦੇ, ਟੁੱਟੜੀ ਜੋ ਗੁਰਾਂ ਤੋਂ।
ਹੈ ਤੁਸਾਂ ਸੇਵਾ ਸਿਰੇ ਚਾੜ੍ਹੀ, ਆਪ ਸਨਮੁਖ ਚਲੇ ਹੋ,