Back ArrowLogo
Info
Profile

ਕਵੀ:-

ਇਸ ਸੋਚ ਦੇ ਵਿਚ ਸਿੱਖ ਸੀਗਾ, ਪਿਆ ਘਾਇਲ ਲੋਟਦਾ ।

ਦੁੱਖ ਅਪਣੇ ਚਿੱਤ ਨਾਹੀ, ਕੌਮ ਮੇਲਣ ਲੋਚਦਾ।

ਜਾਨ ਟੁਟਦੀ ਕੁੜਕ ਮੁੜਦੀ, ਸਿੱਖ ਨੂੰ ਪਰਵਾਹ ਨਾਂ,

ਕਿਵੇਂ ਸਿਖੀ ਜਾਇ ਬਖਸ਼ੀ, ਰੜਕਦੀ ਏ ਚਾਹਿਨਾਂ ।

ਮੇਲ ਜਾਵਾਂ ਕੰਮ ਟੁੱਟੀ, ਆਪ ਪਹਲੇ ਮਰਨ ਤੋਂ ।

ਰਹੇ ਨਾਹੀਂ ਵਿਛੜ ਸਿੱਖੀ, ਗੁਰੂ ਸੰਦੀ ਸਰਨ ਤੋਂ

ਬਿਨੈ ਕਰਦਾ ਗੁਰੂ ਅੱਗੇ, ਪਿਆ ਧਰ ਸਿਰ ਮੂਧ ਹੈ ।

ਲਹੂ ਵਗਦਾ ਫੱਟ ਚੀਸਣ, ਪਰ ਨ ਇਸਦੀ ਸੁਧ ਹੈ ।

ਸੂਧ ਹੈ ਇਸ ਬਾਤ ਸੰਦੀ, ਦਰਸ ਗੁਰ ਦਾ ਪਾ ਲਵਾਂ ।

ਚਰਨ ਪਕੜਾਂ ਗੁਰੂ ਕੇਰੇ, ਪੰਥ ਨੂੰ ਬਖਸ਼ਾ ਲਵਾਂ !

ਓ ਪੰਧ ਪਾਲਕ ਗੁਰੂ ਪਯਾਰੇ, ਪਯਾਰ ਕਰਦੇ ਸਾਰਿਆਂ,

ਪਯਾਰਦੇ ਹਰ ਸਿੱਖ ਨੂੰ, ਜੋ ਗਿਆ ਸੀਗਾ ਮਾਰਿਆ।

ਆ ਸਹਕਦੇ ਦੇ ਪਾਸ ਬੈਠੇ, ਲਹੂ ਪੂੰਝਣ ਚਿਹਰਿਓਂ ।

ਗਰਦ ਝਾੜਨ ਆਪ ਹੱਥੀ, ਧੰਨ ਤੇਰੀ ਮੇਹਰ ਓ।

ਗੋਦ ਅਪਨੀ ਸਿੱਖ ਸੰਦੇ, ਆਪ ਸਿਰ ਨੂੰ ਰੱਖਿਆ।

ਨੈਨ ਖੁੱਲ੍ਹੇ ਦੇਖਦੇ ਹੈ, ਸਿੱਕ ਪੂਰੀ ਗਈ ਹੈ,

ਚਿਤ ਜੋ ਮੈਂ ਚਿਤਵਦਾ ਸਾਂ, ਚਿਤਵਨੀ ਓਹ ਲਈ ਹੈ ।

ਅੱਖ ਦੇ ਤਿਲ ਵਿਚ ਗੁਰ ਦਾ ਰੂਪ ਹੈ ਪਰਕਾਸ਼ਦਾ ।

ਮਿਹਰ ਦਾ ਝਲਕਾਰ ਹੈ, ਹੈ ਪ੍ਰੇਮ ਰੰਗ ਬਿਗਾਸਦਾ।

ਗੁਰ ਹੋਇ ਬਿਹਬਲ ਕਹਨ ਪਯਾਰੇ, ਮੰਗ ਜੋ ਤੂੰ ਚਾਹਿ ਹੈ।

ਚਾਹਿੰਗਾ ਸੋ ਪਾਹਿੰਗਾ, ਘਰ ਮੈਂਡਡੇ ਨਹੀਂ ਨਾਂਹਿ ਹੈ।

ਉਸ ਧੰਨ ਮੁਖ ਸਿੱਖ ਧੰਨ ਤੋਂ, ਬਲਿਹਾਰ ਹੋਵੋ ਖਾਲਸਾ।

ਉਹ ਬੁੱਲ੍ਹ ਖੁਲ੍ਹੇ ਅੰਤ ਦੇ, ਓਹ ਬੋਲਦੇ ਕੀ ਖਾਲਸਾ ।

30 / 158
Previous
Next