Back ArrowLogo
Info
Profile

ਓਹ ਆਖਦੇ ਕੀ ਬੁੱਲ੍ਹ ਪਾਵਨ, ਬੋਲਦੇ ਕੀ ਬੈਨ ਹੈ ।

ਉਸ ਬੋਲਨੇ ਦਾ ਖਾਲਸਾ ਜੀ, ਅੱਜ ਸਾਨੂੰ ਚੈਨ ਹੈ।

ਓਹ ਬੁੱਲ੍ਹ ਮਿਟਣੇ ਪਹਿਲਿਓਂ, ਕੀ ਬੋਲਦੇ ਹਨ ਸੋਹਿਣਾ।

ਓਹ ਬੋਲਨਾਂ ਸੀ ਅੰਤ ਦਾ, ਅਤਿ ਪਯਾਰ ਦਾ ਮਨ ਮੋਹਿਣਾ ।

ਦੋ ਹੱਥ ਨਿਰਬਲ ਨਾਲ ਜੁੜਦੇ, ਅੱਖੀਆਂ, ਵਿਰਲਾਪ ਕੇ ।

ਏਹ ਮਧੁਰ ਬੋਲੀ ਬੋਲਦੇ, ਤੇ ਰਾਗ ਮੇਲ ਅਲਾਪ ਕੇ ।

ਹੇ ਬਿਨੈ ਆਖਣ ਗੁਰੂ ਅੱਗੇ, ਵਾਜ ਸੁਣੀ ਨਾ ਜਾਂਵਦੀ ।

ਕੰਨ ਨੀਵੇਂ ਗੁਰੂ ਕਰਦੇ, ਵਾਜ ਕੀ ਮੈਂ ਆਂਵਦੀ ? "

ਟੁਟੜੀ ਨੂੰ ਮੇਲ ਲੇਵੇ, ਗੰਢ ਲੇਵੋ ਉੱਛੜੀ"।

ਬੇਦਾਵ ਪਤ੍ਰ ਪਾੜ ਸੱਟੋ, ਕਜ ਲੇਵੋ ਉਛੱੜੀ'।

ਏਹ ਨਰਮ ਧੀਮੀ ਵਾਜ ਸੀਗੀ, ਮਲ੍ਹਮ ਮੇਲਣ ਵਾਲੜੀ,

ਏਹ ਪ੍ਰੇਮ ਦੀ ਸੀ ਰਾਗਣੀ, ਸਭ ਪਾੜ ਮੇਲਣ ਵਾਲੜੀ।

ਓਹ ਗੁਰੂ ਹਿਰਦਾ ਪ੍ਰੇਮ ਵਾਲਾ, ਦੇਖ ਸਿੱਖੀ ਪਯਾਰ ਨੂੰ ।

ਦ੍ਰਵ ਗਿਆ ਹੱਦੋਂ ਲੰਘਕੇ, ਪਿਖ ਸਿੱਖ ਦੀ ਇਸ ਕਾਰ ਨੂੰ ।

ਝਟ ਕੱਢ ਕਾਗਤ ਖੀਸਿਓ, ਦਿਖਲਾਇ ਪਯਾਰੇ ਸਿੱਖ ਨੂੰ ।

ਓਹ ਪਾੜ ਦਿੱਤਾ ਉਸੀ ਵੇਲੇ, ਨੰਦ ਪਾਈ ਸਿੱਖ ਨੂੰ ।

ਫਿਰ ਲਾਇ ਛਾਤੀ ਨਾਲ ਸਿਰ ਨੂੰ, ਗੁਰੂ ਉਸਨੂੰ ਆਖਦੇ।

ਤੋਂ ਲਈ ਸਿੱਖੀ ਵਾਸਤੇ, ਕੁਝ ਮੰਗ ਅਪਨੇ ਵਾਸਤੇ ।

ਓਹ ਮੰਗਦਾ ਕੀ ? ਆਪ ਸੀ ਓ ਗੁਰੂ ਦਾ ਤੇ ਗੁਰੂ ਨੂੰ,

ਉਨ ਸੌਂਪ ਦਿਤਾ ਸੀਗ ਆਪਾ ਪੰਥ ਨੂੰ ਅਰ ਗੁਰੂ ਨੂੰ

ਓਹ ਆਖਦਾ ਹੇ ਗੁਰੂ ਦੇਵੋ, ਦਾਨ ਮੈਨੂੰ ਅੰਤ ਨੂੰ ।

ਮੇਲ ਲੇਵੋ ਮੇਲ ਲੇਵੋ, ਬਖਸ਼ ਲੇਵੋ ਪੰਥ ਨੂੰ ।

ਗੁਰੂ ਜੀ:-

ਮੇਲ ਲੀਤੀ ਸਿਖ ਪਿਆਰੇ, ਵਿਥ ਰਹੀ ਨਾ ਰਤਾ ਹੈ,

31 / 158
Previous
Next