੬. ਖੇੜਾ ਛੇਵਾਂ
(ਸੰਮਤ ੪੩੬ ਨਾ: ਦੀ ਗੁਰਪੁਰਬ ਸਪਤਮੀ ਦੀ ਰਚਨਾਂ)
੧. ਅੱਜ ਕੀ ਹੋਣਾ ਚਾਹੀਦਾ ਹੈ !
ਅੱਜ ਗੁਰਪੁਰਬ ਸਪਤਮੀ ਹੈ ਅਰ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਦਾ ਦਿਨ ਹੈ । ਮੂਰਤੀ ਪੂਜਕ ਕੌਮਾਂ ਦੀ ਤਰਾਂ ਖਾਲਸੇ ਨੇ ਅੱਜ ਇਹ ਨਹੀਂ ਸਮਝਣਾ ਕਿ ਓਹ ਅੱਜ ਜਨਮ ਰਹੇ ਹਨ ਅਰ ਕੋਈ ਐਸੀ ਰਸਮ ਕੀਤੀ ਜਾਵੇ। ਨਾ ਹੀ ਕੇਵਲ ਪੱਛਮੀ ਲੋਕਾਂ ਵਾਂਗ ਮਠਿਆਈ ਫਲਾਂ ਵਿਚ ਮਸਤ ਰਹਿਣਾ ਹੈ, ਨਾਂ ਈਦ ਦੀ ਤਰਾਂ ਚਿੱਟੇ ਕਪੜੇ ਤੇ ਚਾਨਣੀਆਂ ਜੁਤੀਆਂ ਦੀ ਮਸਤੀ ਵਿਚ ਝੁਕ ਜਾਣਾ ਹੈ, ਨਾਂ ਹੀ ਸੁਤੰਤ੍ਰ ਖਯਾਲ ਲੋਕਾਂ ਵਾਂਗ ਨਿਰਾ ਯਾਦਗਾਰ ਦਾ ਦਿਨ ਜਾਣਕੇ ਅਪਨੇ ਮਤਲਬ ਦੇ ਗਹਰੇ ਗੱਫੇ ਰੰਗ ਤਮਾਸ਼ਿਆਂ ਵਿਚ ਰਹ ਜਾਣਾ ਹੈ, ਪਰ ਅਸਾਂ ਨੇ ਅੱਜ ਕ੍ਰਿਤੱਗਯ ਬਣਕੇ ਦਿਖਾਣਾ ਹੈ, ਅਰਥਾਤ ਸਪਤਮੀ ਨੂੰ ਅਸਾਂ ਏਹ ਕਰਨਾ ਹੈ ਕਿ ਅਸੀਂ ਕਲਗੀਧਰ ਜੀ ਦੇ ਉਪਕਾਰਾਂ ਨੂੰ ਜਾਣਨ ਵਾਲੇ ਹਾਂ ਅਰ ਮੰਨਣ ਵਾਲੇ ਹਾਂ। ਇਸ ਪਰ ਹੁਣ ਦੋ ਸ਼ੰਕਾਂ ਹੁੰਦੀਆਂ ਹਨ:- ਕੀ ਕਲਗੀਧਰ ਜੀ ਨੂੰ ਸਾਡੇ ਕ੍ਰਿਤੱਗਯ ਹੋਣ ਦਾ ਲਾਭ ਪਹੁੰਚਦਾ ਹੈ, ਅਰ ਕ੍ਰਿਤਗਯ ਹੋ ਕੇ ਅਸਾਂ ਉਨ੍ਹਾਂ ਦੇ ਉਪਕਾਰਾਂ ਦਾ ਅਹਸਾਨ ਉਤਾਰਨਾ ਹੈ ? ਦੂਜਾ ਇਹ ਹੈ ਕਿ ਕੇਵਲ ਕੀਤਾ ਜਾਣਨ ਨਾਲ ਸਾਨੂੰ ਕੀ ਲਾਭ ਪਹੁੰਚ ਸਕਦਾ ਹੈ ? ਇਨ੍ਹਾਂ ਦੋਹਾਂ ਬਾਤਾਂ ਦੀ ਵਿਚਾਰ ਇਕ ਗੱਲ ਦੇ ਸਮਝਣ ਨਾਲ ਖੁਲ੍ਹ ਸਕਦੀ ਹੈ। ਓਹ ਇਹ ਕਿ ਸਾਡੇ ਕ੍ਰਿਤੱਗਯ ਹੋਣ ਦਾ ਕੀ ਸਰੂਪ ਹੈ ? ਅਰਥਾਤ ਕਿਸ ਗੱਲ ਨੂੰ ਅਸੀਂ ਆਖਦੇ ਹਾਂ ਕਿ ਇਹ