ਗੁਰਾਂ ਦਾ ਕੀਤਾ ਜਾਣਨਾ ਹੈ ? ਕੇਵਲ ਇਤਹਾਸ (ਸਾਖੀਆਂ) ਨੂੰ ਕੰਠ ਕਰ ਲੈਣਾ ਏਹ ਕ੍ਰਿਤੱਗਯਤਾ ਨਹੀਂ ਹੈ, ਲੈਕਚਰ ਦੇ ਲੈਣੇ ਯਾ ਸੁਣ ਲੈਣੇ ਏਹ ਕ੍ਰਿਤੱਗਤਾ ਨਹੀਂ ਹੈ, ਕੇਵਲ ਜਾਣ ਲੈਣਾ ਕਿ ਅਸੀਂ ਕੀਤਾ ਜਾਣਦੇ ਹਾਂ ਏਹ ਕ੍ਰਿਤਗਤਾ ਨਹੀਂ ਹੈ, ਨਹੀ ਨਹੀਂ, ਅੰਤਹ ਕਰਨ ਵਿਚ ਅਨੁਭਵ ਕਰ ਲੈਣਾ ਅਰ ਉਸ ਯਾਦ ਨਾਲ ਦ੍ਰਵ ਜਾਣ ਨਾਲ ਬੀ ਓਹ ਪੂਰੀ ਕ੍ਰਿਤਗਯਤਾ ਨਹੀਂ ਆਉਂਦੀ ਜੋ ਕ੍ਰਿਤੱਗਯਤਾ ਕਿ ਕਲਗੀਧਰ ਜੀ ਸਾਥੋਂ ਚਾਹੁੰਦੇ ਹਨ ਕਿ ਜੋ ਅਸੀਂ ਸੰਸਾਰ ਨੂੰ ਬਣਾਉਣਾ ਚਾਹੁੰਦੇ ਹਾਂ, ਲੋਕੀ ਓਹ ਕੁਝ ਬਣ ਜਾਣ । ਜੇਹੜਾ ਸਿੱਖ ਵੈਸਾ ਸਿੱਖ ਬਣ ਗਿਆ ਹੈ ਕਿ ਜੈਸਾ ਹਰੇਕ ਪ੍ਰਾਣੀ ਮਾਤ੍ਰ ਨੂੰ ਕਲਗੀਧਰ ਜੀ ਬਣਾਇਆ ਲੋਚਦੇ ਹਨ ਸੋ ਕ੍ਰਿਤੱਗਯ ਹੋ ਗਿਆ ਹੈ। ਉਸ ਨੇ ਜਾਣ ਲਿਆ ਹੈ ਕਿ ਕਲਗੀਧਰ ਜੀ ਨੇ ਮੇਰੇ ਸਿਰ ਕੀ ਉਪਕਾਰ ਕੀਤਾ ਹੈ। ਸਾਡੇ ਸਤਗੁਰੂ ਹਉਮੈ ਅਤੀਤ ਸੇ, ਓਹ ਦਾਤੇ ਸਾਥੋਂ ਬਦਲਾ ਨਹੀ ਚਾਹੁੰਦੇ, ਸਾਡੀ ਸ਼ੁਕਰ ਗੁਜ਼ਾਰੀ ਬੀ ਓਹ ਅਪਨੀ ਮਹਿੰਮਾ ਦੀ ਸ਼ਕਲ ਵਿਚ ਲੋਚਦੇ ਹਨ। ਜਿਸ ਸਿੱਖ ਨੇ ਸ੍ਰੀ ਕਲਗੀਧਰ ਜੀ ਦੇ ਹੁਕਮ ਅਨੁਸਾਰ ਅਪਨਾ ਜੀਵਨ ਬਣਾ ਲਿਆ ਹੈ, ਉਸ ਨੂੰ ਕਲਗੀਧਰ ਜੀ ਕ੍ਰਿਤੱਗਯ ਜਾਣਦੇ ਹਨ। ਜਦ ਗੁਰੂ ਜੀ ਸਾਡੀ ਕ੍ਰਿਤਗਯਤਾ ਦਾ ਏਹ ਸਰੂਪ ਦੇਖਦੇ ਹਨ ਤਾਂ ਪਿੱਛੇ ਕਹੇ ਦੋਨੋਂ ਪ੍ਰਸ਼ਨਾਂ ਦੇ ਉਤਰ ਆ ਗਏ। ਹੁਣ ਆਪ ਵਿਚਾਰ ਲਓ ਕਿ ਉਨ੍ਹਾਂ ਨੂੰ ਕੀ ਲਾਭ ਪਹੁੰਚਦਾ ਹੈ, ਜਿਨ੍ਹਾਂ ਤੋਂ ਸਾਰੇ ਲਾਭ ਨਿਕਲਦੇ ਹਨ ? ਉਨ੍ਹਾਂ ਦਾ ਇਹੋ ਲਾਭ ਹੈ ਕਿ ਉਨ੍ਹਾਂ ਦੇ ਬਖਸ਼ੇ ਲਾਭ ਤੋਂ ਅਸੀ ਫਾਇਦਾ ਉਠਾਈਏ । ਉਨ੍ਹਾਂ ਲੋਚਾ ਪੂਰਨ ਸਤਗੁਰਾਂ ਨੂੰ ਇਹੋ ਲੋੜ ਹੈ ਕਿ ਅਸੀਂ ਅਪਨੀਆਂ ਲੋੜਾਂ ਉਨ੍ਹਾਂ ਦੀਆਂ ਬਖਸ਼ਸ਼ਾਂ ਨਾਲ ਪੂਰ ਲਈਏ। ਸਿੱਟਾ ਕੀ ਨਿਕਲਿਆ ਕਿ ਹਰ ਤਰਾਂ ਸਾਨੂੰ ਹੀ ਲਾਭ ਪਹੁੰਚਦਾ ਹੈ। ਹੁਣ ਜੇ ਅਸੀਂ ਐਸੇ ਦਾਤੇ ਤੋਂ ਜੋ ਸਭ ਤਰਾਂ ਸਾਨੂੰ ਲਾਭ ਪੁਚਾਵੇ, ਲਾਭ ਨਾ ਉਠਾਈਏ ਤਦ ਅਸੀਂ ਅਪਨੇ ਆਪ ਦੇ ਆਪ ਵੈਰੀ ਹਾਂ । ਤਾਂ ਤੇ ਆਓ ਮਿਤ੍ਰ । ਕ੍ਰਿਤੱਗਯ ਬਣੀਏਂ, ਇਸ ਵਿਚ ਨਿਰਾ ਸਾਡਾ ਹੀ ਲਾਭ ਹੈ। ਜੇ ਅਸੀਂ ਅਪਨਾ ਜੀਵਨ ਵੈਸਾ ਪਵਿੱਤ੍ਰ, ਵੈਸਾ ਬੀਰ, ਵੈਸਾ ਉਪਕਾਰੀ, ਵੈਸਾ ਸ਼ਬਦ ਪਯਾਰਾ ਨਾ ਬਣਾਈਏ ਕਿ ਜੈਸਾ ਸਤਗੁਰਾਂ ਨੇ ਕਿਹਾ ਹੈ, ਤਾਂ ਅਸੀਂ ਬੜੇ ਭਾਰੇ ਕ੍ਰਿਤਘਣ ਹਾਂ, ਜਿਨ੍ਹਾਂ ਨੇ ਸਾਰੇ ਉਪਕਾਰ ਵਿਸਾਰ ਦਿੱਤੇ ਹਨ । ਯਾਦ ਕਰੋ ਉਨ੍ਹਾਂ ਦੁਖਾਂ ਨੂੰ, ਚੇਤੇ ਕਰੋ ਉਨ੍ਹਾਂ ਖੇਦਾਂ