ਨੂੰ, ਸਿਮਰਨ ਕਰੋ, ਉਨ੍ਹਾਂ ਤਕਲੀਫਾਂ ਨੂੰ, ਅਗੇ ਲਿਆਓ ਉਨ੍ਹਾਂ ਸਾਰਿਆਂ ਦੁਖ ਭਰੇ ਨਕਸ਼ਿਆਂ ਨੂੰ ਜੋ ਸਾਡੀ ਖਾਤਰ ਕਲਗੀਧਰ ਜੀ ਨੇ ਅਪਨੇ ਤੇ ਅਪਨੇ ਪਰਵਾਰ ਉਪਰ ਝੱਲੇ, ਇਸ ਲਈ ਨਹੀਂ ਕਿ ਅਸੀਂ ਰਾਜੇ ਹੋ ਕੇ ਵਿਸ਼ੇ ਵਿਕਾਰਾਂ ਵਿਚ ਪੈ ਜਾਈਏ ਅਰ ਖੁਦਗਰਜ਼ ਐਹਲਕਾਰਾਂ ਦੀਆਂ ਉਂਗਲਾਂ ਦੀਆਂ ਬੁਲਬੁਲਾਂ ਬਣ ਜਾਈਏ ; ਇਸ ਲਈ ਨਹੀਂ ਕਿ ਅਸੀ ਬੋਤਲਾਂ ਦੇ ਪ੍ਰੇਮੀ, ਪੇਰਨੀਆਂ ਦੇ ਦਾਤੇ, ਮਿਰਾਸੀਆਂ ਦੇ ਸ਼ਾਹ ਸਰਦਾਰ ਬਣ ਜਾਈਏ, ਇਸ ਲਈ ਨਹੀਂ ਕਿ ਅਸੀਂ ਸੁਦਾਗਰੀਆਂ ਕਰਕੇ ਨਾਚਾਂ ਰੰਗਾਂ ਦੇ ਮਤਵਾਲੇ, ਕਪਟੀ ਅਰ ਲੁਟੇਰੇ ਹੋ ਜਾਈਏ, ਇਸ ਲਈ ਨਹੀਂ ਕਿ ਕਿਰਤੀ ਹੋਕੇ ਸਾਡਾ ਦਿਨ ਮਜੂਰੀ ਤੇ ਰਾਤ ਆਲਸ ਵਿਚ ਗਰਕ ਹੋ ਜਾਏ, ਇਸ ਲਈ ਨਹੀਂ ਕਿ ਅਸੀਂ ਉਪਦੇਸ਼ਕ ਬਣਕੇ ਗੁਰ ਉਪਕਾਰਾਂ ਦੀਆਂ ਟਾਹਰਾਂ ਮਾਰੀਏ ਤੇ ਅੰਦਰ ਕਾਲੀ ਰਾਤ ਘੁਪ ਪਈ ਰਹੇ, ਇਸ ਲਈ ਨਹੀਂ ਕਿ ਪੰਥ ਦੇ ਕਾਮੇ ਅਖਵਾ ਕੇ ਤੇ ਫੁਟ ਦੇ ਰਾਹਕ ਬਣੀਏਂ ਅਰ ਹੰਕਾਰ ਨਾਲ ਲੂਸੇ ਜਾਈਏ। ਪਰ ਇਸ ਲਈ ਕਿ ਉਸ ਪਿਤਾ ਦੇ ਯੋਗ ਪੁਤ੍ਰ ਬਣੀਏਂ ਕਿ ਜਿਸਨੇ ਅਪਨੇ ਜਾਏ ਪੁਤ੍ਰ ਸਾਥੋਂ ਵਾਰ ਸਿਟੇ, ਜਿਸ ਦੈਵੀ ਪਿਤਾ ਨੇ ਸਾਨੂੰ ਰੁਲਦਿਆਂ ਨੂੰ ਗੋਦੀ ਪਾਯਾ ਤੇ ਅਪਨੇ ਗੋਦੀ ਖੇਡਦਿਆਂ ਨੂੰ ਸਾਡੀ ਖਾਤਰ ਬਲੀ ਦਾਨ ਦੇ ਦਿਤਾ। ਕਿਆ ਇਹ ਪਰਮ ਜਰੂਰੀ ਨਹੀਂ ਹੈ ਕਿ ਸਾਡਾ ਜੀਵਨ ਉਨ੍ਹਾਂ ਦੀ ਜ਼ਿੰਦਾ ਤਸਵੀਰ ਹੋਵੇ ? ਕਿਆ ਸਾਡੀ ਆਤਮਾ, ਸਾਡਾ ਮਨ ਸਾਡਾ ਸਰੀਰ ਉਨ੍ਹਾਂ ਦੁਲਾਰਿਆਂ ਵਰਗਾ ਪ੍ਰਬੀਨ ਪਵਿਤ੍ਰ ਤੇ ਪੂਰਨ ਨਹੀਂ ਹੋਣਾ ਲੋੜੀਦਾ ? ਹੁਣ ਜ਼ਰਾ ਸਾਰੇ ਜਣੇ ਹੰਕਾਰ ਤੇ ਮਾਣ ਛਡਕੇ ਸੱਚੇ ਦਿਲ ਨਾਲ ਸੋਚੋ ਕਿ ਅਸੀਂ ਕਿੱਥੇ ਹਾਂ, ਸਾਡੀਆਂ ਜੀਵਾਂ ਦਾ ਉਨ੍ਹਾਂ ਪਵਿਤ੍ਰ ਆਤਮਾਂ ਨਾਲ ਕੀ ਮੁਕਾਬਲਾ ਹੈ ? ਕਿਆ ਅਸੀਂ ਇਸ ਦਸ਼ਾ ਵਿਚ ਉਸ ਪਿਤਾ ਦੇ ਪੁਤ੍ਰ ਕਹਲਾ ਸਕਦੇ ਹਾਂ ? ਜੇ ਅਸਾਂ ਅਪਨੇ ਵਿਚ ਪੁਤ੍ਰ ਪਣੇ ਦੀ ਯੋਗਤਾ (ਲਾਇਕ) ਕੱਢ ਦਿਤੀ ਹੈ, ਤਦ ਆਪ ਹੀ ਦੱਸੋ ਅਸੀਂ ਕੀਤਾ ਜਾਣਨ ਵਾਲੇ ਹਾਂ ? ਜਿਸ ਪਿਤਾ ਨੇ ਅਪਨੇ ਅਮੋਲਕ ਲਾਲ ਸਾਥੋਂ ਵਾਰੇ, ਜੇ ਅਸੀਂ-ਜਿਨ੍ਹਾਂ ਦੀ ਏਡੀ ਖਾਤਰ ਹੋਈ-ਕੱਚੇ ਬਣ ਗਏ ਤਦ ਅਸੀਂ ਕਿਆ ਕ੍ਰਿਤੱਗਯ ਹਾਂ ? ਕਿਆ ਪੁਸਤਕਾਂ ਲਿਖ ਕੇ, ਲੈਕਚਰ ਦੇ ਕੇ, ਦੀਵਾਨ ਵਿਚ ਬੈਠ ਕੇ, ਰੁਪਯੇ ਦੇ ਕੇ, ਨੁਕਤਾ ਚੀਨੀ ਕਰਕੇ, ਅਪਨੇ ਜੀਵਨਾਂ ਨੂੰ ਗੰਦਿਆਂ ਰਖਦੇ ਹੋਏ ਅਸੀਂ ਉਮੈਦ ਕਰ ਸਕਦੇ