ਹਾਂ ਕਿ ਅਸੀਂ ਕ੍ਰਿਤੱਗਯ ਹੋ ਗਏ ਹਾਂ ? ਸਤਗੁਰੁ ਅਪਨੀ ਕੀਰਤੀ ਦੇ, ਅਪਨੇ ਜੱਸ ਦੇ, ਅਪਨੀ ਮਹਿਮਾਂ ਦੇ ਭੁੱਖੇ ਨਹੀਂ ਹਨ, ਗੁਰੂ ਜੀ ਬਦਲੇ ਨਹੀਂ ਚਾਹੁੰਦੇ, ਗੁਰੂ ਜੀ ਸਾਡੀ ਕਲਯਾਨ ਚਾਹੁੰਦੇ ਹਨ। ਪਰ ਅਸੀਂ ਹਾਂ ਕਿ ਅਪਨਾ ਬੁਰਾ ਲੋਚਦੇ ਹਾਂ । ਪਿਤਾ ਜੇ ਐਸਾ ਹੋਵੇ ਜੋ ਸਰਬੰਸ ਸਾਥੋਂ ਵਾਰੇ, ਜੋ ਝੋਲੀ ਅੱਡ ਕੇ ਸਾਨੂੰ ਹਾਕਰਾਂ ਮਾਰੇ, ਜੋ ਔਕੜਾਂ ਤੋਂ ਕੱਢਕੇ ਅਪਨੇ ਵਿਹੜੇ ਵਾੜੇ ਤਾਂ ਧਿਕਾਰ ਹੈ ਸਾਡੇ ਕਿ ਜੇ ਅਸੀ ਉਸ ਯੋਗ ਪਿਤਾ ਦੇ ਯੋਗ ਪੁਤ੍ਰ ਬਣਨ ਦਾ ਸੱਚਾ ਯਤਨ ਨਾ ਕਰੀਏ ? ਪਿਤਾ ਸੱਦੇ ਅਪਨੀ ਗੋਦ ਵਿਚ ਪਰ ਅਸੀਂ ਜਾਈਏ ਚਿੱਕੜਾਂ ਵਿਚ, ਇਹ ਸਾਡੀ ਕ੍ਰਿਤਗਯਾਤਾ ਹੈ। ਗੁਰੂ ਤਾਂ ਕਹੇ ਏਹ ਮੇਰੇ ਪੁਤ੍ਰ ਹਨ, ਤੇ ਅਸੀਂ ਓਹ ਜੀਵਨ ਬਸਰ ਕਰੀਏ ਕਿ ਜਦ ਪੁੱਤ੍ਰ ਪਣੇ ਦੀ ਕਸਵੱਟੀ ਦਾ ਸਮਾਂ ਆਵੇ ਤਦ ਅਸੀਂ ਧਿਕਾਰੇ ਜਾਣ ਦੇ ਲਾਇਕ ਨਿਕਲੀਏ। ਤੇ ਓਹ ਸਦਾ ਦਿਆਲ ਪਿਤਾ ਫੇਰ ਬੀ ਕਹੇ, ''ਮੇਰੇ ਲਾਲੋ! ਮੇਰੇ ਪੁਤ੍ਰ ਬਣੋ, ਮੈਂ ਅਪਨੀ ਗੋਦ ਵਿਚ ਲੈਣ ਲਈ ਭੁਜਾਂ ਪਸਾਰੀ ਬੈਠਾ ਹਾਂ, ਆਓ ਹੇ ਅਣਜਾਣ ਪੁਤ੍ਰੈ ! ਹੇ ਮਾਯਾ ਤੇ ਵਿਸ਼ਯਾਂ ਨਾਲ ਭੁੱਲੇ ਪੁਤ੍ਰੈ! ਆਓ ਮੇਰੀ ਗੋਦ ਵਿਚ ਬਿਸਰਾਮ ਪਾਓ।'' ਪਰ ਅਸੀਂ ਧੰਨ ਹਾਂ ਜੋ ਕਦੀ ਨਾ ਸੋਚੀਏ ਕਿ ਉਸ ਗੋਦ ਵਿਚ ਵੱਸਣ ਨਾਲ ਕਿੰਨੇ ਕੁ ਲਾਭ ਹਨ।
ਮਿਤ੍ਰੋ ! ਇਹ ਸਾਡੀ ਕ੍ਰਿਤਗਯਾਤਾ ਹੈ । ਅਸੀਂ ਦੀਪਮਾਲਾ ਕਰਾਂਗੇ, ਵਾਜੇ ਵਜਾਵਾਂਗੇ, ਖਾਣੇ ਖਾਵਾਂਗੇ, ਭੋਗ ਪਾਵਾਂਗੇ, ਗੋਲੇ ਚਲਾਵਾਂਗੇ, ਕੀਰਤਨ ਕਰਾਂਗੇ, ਕਥਾ ਵਖਿਆਨ ਸੁਣਾਵਾਂਗੇ, ਪਰ ਹਾਇ! ਸਾਡਾ ਅਪਨਾ ਆਪ ਬਾਹਰਲੇ ਮੰਡਲ ਵਿਚ ਹੀ ਖੇਡਦਾ ਹੋਵੇਗਾ। ਅਸੀਂ ਸਮਝਾਂਗੇ ਕਿ ਅਸੀਂ ਕ੍ਰਿਤੱਗਯ ਹੋ ਗਏ ਹਾਂ, ਪਰ ਕਲਗੀਧਰ ਕਹੇਗਾ "ਅਪਨਾ ਜੀਵਨ ਮੇਰੇ ਪੁਤ੍ਰਾਂ ਵਰਗਾ ਬਨਾਓ, ਫੇਰ ਤੁਹਾਡਾ ਸਭ ਕੁਛ ਸਫਲ ਹੈ । ਜੋ ਕਰੋ ਸੋ ਉਤੱਮ ਹੈ, ਪਰ ਮੇਰੇ ਪੁੱਤ੍ਰ ਬਣ ਕੇ ਕਰੋ। ਕੰਮ ਪੁੱਤ੍ਰਾਂ ਵਾਲੇ, ਮਲ ਓਪਰਿਆਂ ਵਾਲਾ ਰਖਕੇ ਨਾ ਸਮਝੋ ਕਿ ਮੈਂ ਰੀਝ ਰਿਹਾ ਹਾਂ। ਮੇਰਾ ਰੀਝਣਾ ਇਸ ਬਾਤ ਵਿੱਚ ਹੈ ਕਿ ਮੇਰਾ ਕਿਹਾ ਮੰਨ ਕੇ ਜੋ ਜੀਵਨ ਮੈਂ ਚਾਹੁੰਦਾ ਹਾਂ ਉਹੋ ਜਿਹਾ ਬਣਾਓ, ਤੇ ਵਾਹਿਗੁਰੂ ਦੀ ਸਰਨ ਵਿਚ ਵਾਸਾ ਪਾਓ, ਤਦ ਤੁਸੀਂ ਮੇਰੇ ਹੋ, ਮੈਂ ਤੁਹਾਡਾ ਹਾਂ. ਤੁਸੀਂ ਵਾਹਿਗੁਰੂ ਦੇ ਹੋ ਅਰ ਤੁਹਾਡੇ ਸਾਰੇ