ਮੰਗਲ ਸਫਲ ਹਨ।"
ਮਿਤ੍ਰ ਜਨੋ! ਆਓ ਅਸੀਂ ਸਪਤਮੀ ਨੂੰ ਗੁਰੂ ਜੀ ਦੇ ਕ੍ਰਿਤਗੱਯ ਹੋ ਕੇ ਸਪੁਤ੍ਰ ਬਣੀਏਂ, ਅਰ ਵਾਹਿਗੁਰੂ ਦੀ ਸ਼ਰਨ ਨੂੰ ਪ੍ਰਾਪਤ ਹੋਈਏ॥
੨. ਭਾਈ ਰੁਣੀਆਂ (ਰਣਜੁੱਧ ਸਿੰਘ )
ਇਹ ਇਕ ਵਿਦਯਾ ਦਾ ਜਾਣੂੰ ਆਦਮੀ ਦਿਲੋਂ ਬੜਾ ਘਾਬਰਿਆ ਰਹਿੰਦਾ ਸੀ, ਅਨੇਕ ਪ੍ਰਕਾਰ ਦੇ ਪੰਡਤ ਸਾਧੂ ਸੰਤ ਵੇਖੇ, ਸੇਵੇ, ਸਿੱਖਯਾ ਲਈਆਂ, ਪਰ ਘਾਬਰ ਨਾ ਗਈ। ਇਸਦੇ ਦਿਲ ਵਿੱਚ ਸ਼ੌਕ ਸੀ ਕਿ ਮੈਨੂੰ ਪਰਮੇਸੁਰ ਮਿਲ ਪਵੇ । ਇਹ ਸ਼ੌਕ ਇਡਾ ਤਿੱਖਾ ਸੀ ਜਿੱਡਾ ਕੋਈ ਨਾਲਾ ਪਹਾੜ ਤੋਂ ਪਰਨਾਲੇ ਵਾਙੂ ਉਤਰੇ । ਫਿਰਦਾ ਫਿਰਦਾ ਇਹ ਅਨੰਦ ਪੁਰ ਆਯਾ, ਸਤਗੁਰਾਂ ਦੇ ਦਰਸ਼ਨ ਦਿਦਾਰ ਕੀਤੇ, ਸੁਆਦ ਆਯਾ, ਪਰ ਸ਼ੌਕ ਦੇ ਵਧੇਰੇ ਹੋਣ ਨੇ ਦਿਲ ਵਿਚ ਹਲਚਲੀ ਦਾ ਖੌਚਾ ਫੇਰੀ ਹੀ ਰੱਖਿਆ। ਇਕ ਦਿਨ ਸਤਗੁਰਾਂ ਨੂੰ ਏਕਾਂਤ ਵੇਖਕੇ ਆਖਣ ਲੱਗਾ '' ਮੈਂ ਕੀ ਕਰਾਂ ਜੋ ਪਰਮੇਸੁਰ ਵਿਚ ਘੁਲ ਮਿਲ ਜਾਵਾਂ "? ਸਤਗੁਰ ਕਹਣ ਲਗੇ,'ਅੱਧ ਸੇਰ ਪੱਕਾ ਪਾਰਾ ਅਰ ਅੱਧ ਸੇਰ ਪੱਕਾ ਪਾਣੀ ਲਿਆ ।'" ਸ਼ੌਕ ਦਾ ਕੁੱਠਾ ਨੱਠਾ ਗਿਆ ਕਿ ਸ਼ਾਇਦ ਗੁਰੂ ਜੀ ਕੋਈ ਦਾਰੂ ਬਣਾਣਗੇ ਜਿਸ ਨਾਲ ਕਾਰਜ ਸਿਧ ਹੋ ਜਾਏਗਾ। ਜਾਂ ਓਹ ਲੇ ਆਯਾ ਤਾਂ ਗੁਰੂ ਜੀ ਨੇ ਕਿਹਾ '' ਪਾਣੀ ਬਾਟੀ ਵਿਚ ਪਾ, ਉਸ ਨੇ ਪਾ ਦਿਤਾ। ਫੇਰ ਫੁਰਮਾਣ ਲਗੇ '' ਵਿਚ ਪਾਰਾ ਪਾ ਦੇਹ ।" ਜਦ ਪਾ ਦਿਤਾ ਤਾਂ ਕਹਣ ਲੱਗੇ " ਹੈਂ ਇਹ ਘੁਲ ਮਿਲ ਕਿਉਂ ਨਹੀਂ ਗਏ ?'' ਤਦ ਓਹ ਭੌਦੂ ਬੋਲਿਆ: '' ਮਹਾਰਾਜ ਜੀ ! ਇਹ ਪਾਰਾ ਓਹ ਪਾਣੀ, ਘੁਲੇ ਕਿੱਕੁਰ ?" ਤਾਂ ਸਤਗੁਰਾਂ ਕਿਹਾ '' ਤੂੰ ਦੇਹ ਧਾਰੀ, ਪਰਮੇਸੁਰ ਵਿਦੇਹ, ਤੂੰ ਤੇ ਓਹ ਕਿੱਕੁਰ ਘੁਲ ਮਿਲੋ ? '' ਇਹ ਕਹਣਾਂ ਸੀ ਕਿ ਉਸਦੀ ਤਾਂ ਮਾਨੋਂ ਨੀਂਦ ਖੁਲ੍ਹ ਗਈ। ਕਹਿਣ ਲਗਾ" ਠੀਕ ਹੈ, ਤਦ ਤਾਂ ਮੈਂ ਐਵੇਂ ਵਾਹਿਮ ਵਿਚ ਰਿਹਾ ਹਾਂ '' ਗੁਰਾਂ ਨੇ ਕਿਹਾ'' ਨਹੀਂ, ਤੂੰ ਬੀ ਵਿਦੇਹ ਹੋ।" ਰੁਣੀਏਂ ਕਿਹਾ'' ਜੀ ਮੈਂ ਇਸਨੂੰ ਮਾਰ ਦਿਆਂ ?