੩. ਕਲਗੀਧਰ ਜੀ ਦੇ ਉਪਕਾਰੀ ਉਪ ਬਨ
ਉਪ ਬਨ ਬਾਗ ਨੂੰ ਕੰਹਦੇ ਹਨ, ਮਾਲੀ ਭਾਂਤ ਭਾਂਤ ਦੇ ਫਲ ਫੁੱਲ ਦਾਰ ਬ੍ਰਿਛ ਲਗਾ ਕੇ ਰੜਾ ਜਮੀਨ ਵਿਚ ਇਕ ਲਹ ਲਹ ਕਰਦਾ ਬਾਗ ਲਗਾ ਦਿੰਦਾ ਹੈ, ਜਿਥੋਂ ਅਨੇਕ ਤਰਾਂ ਦੇ ਸੁਖ ਸੰਸਾਰ ਨੂੰ ਪ੍ਰਾਪਤ ਹੁੰਦੇ ਹਨ । ਪ੍ਰੰਤੂ ਗੁਰੂ ਰੂਪ ਮਾਲੀ ਸੁਖਾਂ ਦੇ ਬੂਟੇ ਲਾ ਕੇ ਭਵ ਸਾਗਰ ਵਿਚ ਬਾਗ ਲਗਾਉਂਦੇ ਹਨ। ਗੁਰੂ ਜੀ ਨੇ ਸਿੱਖੀ ਰੂਪ ਬਗੀਚਾ ਲਾਯਾ ਜਿਸ ਵਿਚ ਦੈਵੀ ਗੁਣ, ਭਜਨ ਬੰਦਗੀ ਤੋਂ ਵੱਖਰੇ ਸੰਸਾਰਕ ਕਲੇਸ਼ਾਂ ਦੀ ਨਵਿਰਤੀ ਦੇ ਉਪਰਾਲੇ ਬੀ ਕੀਤੇ । ਸਭ ਤੋਂ ਪਹਲੀ ਗੱਲ ਤਾਂ ਇਹ ਹੈ ਕਿ ਵਾਹਿਗੁਰੂ ਦੇ ਪਿਆਰੇ ਸੁਖੀਏ ਹੋ ਜਾਂਦੇ ਹਨ । ਗੁਰ ਗਲੀ ਦੇ ਤੁਰਨ ਵਾਲੇ ਸਾਰੇ ਧੁਰ ਮੰਜਲ ਤੇ ਨਹੀ ਪਹੁੰਚੇ ਹੁੰਦੇ, ਕੋਈ ਕਿਤੇ ਕੋਈ ਕਿਤੇ ਤੁਰਦਾ ਜਾ ਰਿਹਾ ਹੁੰਦਾ ਹੈ। ਹਰ ਹਿਕ ਦੇ ਅਧਕਾਰ ਮੂਜਬ ਗੁਰੂ ਜੀ ਸੁਖਾਂ ਦਾ ਸਾਮਾਨ ਬਨਾਉਂਦੇ ਹਨ, ਜਿਹਾ ਕੁ ਅੰਨਿਆਂ ਨੂੰ ਵਿਦਯਾ ਦਾਨ ਦੇ ਕੇ ਰਾਗੀ ਸਿੰਘ, ਗਯਾਨੀ ਸਿੰਘ ਬਨਾ ਕੇ ਭਜਨ ਦੇ ਨਾਲ ਸੰਸਾਰ ਵਿਚ ਬੀ ਸੁਖ ਪ੍ਰਦਾਨ ਕਰ ਦਿਤਾ। ਇਸੀ ਤਰਾਂ ਤਰਨ ਤਾਰਨ ਵਿਚ ਜੋ ਕੋੜਿਆਂ ਦਾ ਘਰ ਹੈ, ਇਹ ਬੀ ਸਤਗੁਰਾਂ ਦਾ ਬਨਾਯਾ ਹੋਯਾ ਹੈ, ਅਰ ਸਿਖ ਸਰਦਾਰ ਇਸਨੂੰ ਪਾਲਦੇ ਰਹੇ, ਮਹਾਰਾਜਾ ਰਣਜੀਤ ਸਿੰਘ ਜੀ ਜਾਗੀਰ ਦੇਂਦੇ ਰਹੇ ਜੋ ਸ਼ਾਇਦ ਅਜ ਤਕ ਜਾਰੀ ਹੈ। ਅੱਜ ਕੱਲ ਸਰਕਾਰ ਦੀ ਮਦਦ ਹੈ ਤੇ ਇੰਤਜ਼ਾਮ ਕਿਸੇ ਪਾਦਰੀ ਦੇ ਹੱਥ ਹੈ। ਇਸੀ ਪ੍ਰਕਾਰ ਦੁਖੀਆਂ, ਦਰਦਵੰਦਾਂ, ਅਪਾਹਜਾਂ, ਰੰਡੀਆਂ, ਮਹਿੱਟਰਾਂ, ਅਨਾਥਾਂ ਦੀ ਪਾਲਨਾਂ ਪੰਥ ਵੱਲੋਂ ਹੁੰਦੀ ਰਹੀ, ਪਰ ਜਦ ਪਦਾਰਥ ਆਯਾ, ਸ਼ਰਾਬ ਮੂੰਹ ਲੱਗੀ, ਬ੍ਰਾਹਮਣ ਤੇ ਰਾਜਪੂਤ ਤੇ ਹੋਰ ਲੋਕ ਕੇਸਾਂ ਦੇ ਭੇਖ ਧਾਰ ਸਿਖੀ ਵਿਚ ਵੜ ਗਏ ਤਦ ਸ਼ੁਭ ਗੁਣਾਂ ਦਾ ਬਗੀਚਾ ਦਲ ਦਿਤਾ ਗਿਆ, ਅਰ ਖੂਬੀਆਂ ਦੇ ਸਿਰ ਪਾਣੀ ਪੈ ਗਿਆ । ਹੁਣ ਗੁਰੂ ਕਿਰਪਾ ਨਾਲ ਜਦ ਪੰਥ ਵਿਚ ਥਾਉਂ ਥਾਉ ਫੇਰ ਪੁਰਾਣੀ ਸਿੱਖੀ ਵੱਲ ਧਿਆਨ ਗਿਆ ਤਦ ਉਨ੍ਹਾਂ ਪੈਰਾਂ ਤੇ ਆਉਣ ਦੇ ਯਤਨ ਹੋਣ ਲੱਗੇ । ਭਾਵੇਂ ਭਗਤੀ ਭਾਵਨਾ ਸ਼ੁਭ ਆਚਰਨ ਵੱਲ ਪਿਛਲੇ ਛੇ ਬਰਸਾਂ ਵਿਚ ਸਿਖਾਂ ਦਾ ਬਹੁਤ ਧਿਆਨ ਆਯਾ ਹੈ, ਪਰ ਅਜੇ ਭਾਰੀ