ਲੋੜ ਹੋਰ ਧਿਆਨ ਦੀ ਹੈ। ਸਦਾ ਚਾਰ ਤੇ ਧਰਮ ਬਿਨਾਂ ਸਭ ਤਰੱਕੀਆਂ ਧੂੰਏਂ ਦੇ ਬੱਦਲ ਵਾਂਙੂ ਹਨ। ਜਿੰਨਾਂ ਹੋ ਸਕੇ ਆਚਰਨ ਸੁਧ ਕਰਨਾ ਚਾਹੀਦਾ ਹੈ।
ਇਨ੍ਹਾਂ ਦੇ ਨਾਲ ਹੀ ਪੰਥ ਨੂੰ ਆਸ਼੍ਰਮਾਂ ਵੱਲ ਬੀ ਧਿਆਨ ਪਿਆ । ਵਿੱਦਯਾ ਲਈ ਖਾਲਸਾ ਕਾਲਜ ਅੰਮ੍ਰਿਤਸਰ, ਖਾਲਸਾ ਸਕੂਲ ਗੁਜਰਾਂ ਵਾਲੇ, ਸੁਖੋ, ਪਿੰਡੀ ਘੇਪ ਆਦਿ ਥਾਂਈ ਬਣੇ । ਗੁਜਰਾਂਵਾਲੇ ਉਪਦੇਸਕ ਕਲਾਸ ਖੋਲ੍ਹੀ, ਚੀਫ ਖਾਲਸਾ ਦੀਵਾਨ ਨੇ ਜਦ ਸਰੂਪ ਧਾਰਿਆ ਤਦ ਧਰਮ ਪ੍ਰਚਾਰ ਦੇ ਨਾਲ ਖਾਲਸਾ ਕਾਲਜ ਦੀ ਸਹਾਇਤਾ, ਉਪਦੇਸ਼ਕਾਂ ਦਾ ਰਖਣਾ ਆਦਿ ਕੰਮ ਤੇ ਯਤੀਮ ਖਾਨਾ ਖੋਲ੍ਹ ਕੇ ਅਨਾਥ ਬੱਚਿਆਂ ਦੀ ਰਖਵਾਲੀ ਕੀਤੀ ।
ਹੁਣ ਇਕ ਹੋਰ ਭਾਰੀ ਤਕਲੀਫ ਹੈ । ਹਿੰਦੂ ਲੋਕ ਇਸਤ੍ਰੀਆਂ ਨੂੰ ਵਿਧਵਾ ਰਖਦੇ ਹਨ ਅਰ ਉਨ੍ਹਾਂ ਦੇ ਸੁਖ ਦਾ ਕੋਈ ਸਾਮਾਨ ਨਹੀਂ ਕਰਦੇ। ਇਨ੍ਹਾਂ ਦੀ ਇਹ ਬੀਮਾਰੀ ਖਾਲਸੇ ਵਿਚ ਭੀ ਅਕਸਰ ਦਬਾ ਪਾਈ ਬੈਠੀ ਹੈ । ਸੰਸਾਰੀ ਰੰਗਾਂ ਤੋਂ ਵਾਂਞੀਆਂ, ਸਾਕਾਂ ਤੋਂ ਦੁਰਕਾਰੀਆਂ ਇਹ ਗਰੀਬ ਅਕਸਰ ਥਾਂਈ ਟੁਕੜਿਓਂ ਆਤਰ ਹਨ। ਇਨ੍ਹਾਂ ਦੀ ਇਸ ਦਸ਼ਾ ਪਰ ਈਸਾਈਆਂ ਨੇ ਇਕ ਆਸ਼੍ਰਮ ਖੋਲਿਆ ਹੋਯਾ ਹੈ, ਜਿਥੇ ਹਿੰਦੂ ਸਿੱਖ ਵਿਧਵਾ ਤ੍ਰੀਮਤਾਂ ਜਾ ਕੇ ਚਰਖੇ ਕੱਤਦੀਆਂ, ਨਵਾਰਾਂ ਉਣਦੀਆਂ ਈਸਾਈ ਉਪਦੇਸ਼ ਸਿੱਖਦੀਆਂ ਤੇ ਡੇਢ ਦੋ ਤਿੰਨ ਰੂਪੈ ਮਹੀਨਾ ਵਜ਼ੀਫਾ ਪਾਕੇ ਉਦਰ ਭਰਦੀਆਂ ਹਨ। ਇਸ ਈਸਾਈਆਂ ਦੇ ਆਸ਼੍ਰਮ ਦਾ ਹੋਣਾ ਅਰ ਉਸ ਵਿਚ ਚੋਖੀ ਗਿਣਤੀ ਹਿੰਦੂ ਸਿੱਖ ਤ੍ਰੀਮਤਾਂ ਦਾ ਜਾ ਕੇ ਸ਼ਾਮਿਲ ਹੋਣਾ ਸਾਬਤ ਕਰਦਾ ਹੈ ਕਿ ਫਿਰ ਵਾਕਿਆ ਏਹਨਾਂ ਤ੍ਰੀਮਤਾਂ ਨੂੰ ਦੁਖ ਵਿਆਪ ਰਿਹਾਹੈ। ਇਹ ਇਲਾਜ ਜੋ ਹੋਯਾ ਹੈ ਸੋ ਬੀਮਾਰੀ ਨਾਲੋਂ ਬੀ ਮਾੜਾ ਹੈ, ਬੇਸ਼ਕ ਈਸਾਈਆਂ ਨੇ ਮਦਦ ਕੀਤੀ ਪਰ ਇਸ ਦਾ ਇਹ ਫਲ ਨਹੀਂ ਹੁੰਦਾ ਕਿ ਰੰਡੇਪੇ ਦੇ ਦੁਖ ਦੀ ਕੁਹੀੜ ਉਚੇਰੀ ਹੋਵੇ, ਪਰ ਈਸਾਈ ਵਾੜੇ ਵਿਚ ਇਸ ਢੰਗ ਨਾਲ ਹੋਰ ਗਿਣਤੀ ਵਧਦੀ ਹੈ, ਜਿਸਦਾ ਨਤੀਜਾ ਮਾੜਾ ਹੈ। ਇਸ ਤਰਾਂ ਕਿ ਇਕ ਤ੍ਰੀਮਤ ਦੇ ਈਸਾਈ ਹੋਣ ਨਾਲ ਉਸਦੇ ਸਾਕਾਂ ਅੰਗਾਂ ਵਿਚ ਹਨੇਰ ਦਾ ਦੁਖ ਕਲੇਸ਼ ਫੈਲਦਾ ਹੈ। ਦੂਸਰੇ ਜੇ ਇਹ ਖਿਆਲ ਛੱਡ ਬੀ ਦਿਤਾ ਜਾਵੇ, ਤਦ ਜਿਨ੍ਹਾਂ ਲੋਕਾਂ ਦੀਆਂ ਓਹ ਤ੍ਰੀਮਤਾਂ ਹਨ, ਅਰ ਜਿਸ