ਕੌਮ ਤੇ ਦੇਸ ਦੀਆਂ ਏਹ ਹਨ, ਓਹ ਲੋਕ ਓਹ ਕੌਮ ਯਾ ਉਸ ਦੇਸ ਦੇ ਹੋਰ ਆਦਮੀ ਅਪਨੀਆਂ ਦੁਖਯਾਰੀਆਂ ਦੀ ਵਾਤ ਨਾ ਪੁੱਛਣ। ਇਹ ਕੌਮੀ ਆਚਾਰਨ ਨੂੰ ਕੈਸਾ ਧੱਬਾ ਹੈ ? ਫੇਰ ਪੰਥ ਖਾਲਸਾ ਪੰਜਾਬ ਵਿਚ ਹੋਵੇ ਜਿਸ ਦੇ ਸਤਗੁਰਾਂ ਦੇ ਜਤਨ ਦੀ ਤੁਫੈਲ ਪੰਜਾਬ ਦੀਆਂ ਵਿਧਵਾਂ ਆਪਣੀਆਂ ਬੰਗਾਲਣ ਭੈਣਾਂ ਨਾਲੋਂ ਹਜ਼ਾਰ ਦਰਜੇ ਅੱਛੀ ਦਸ਼ਾ ਵਿਚ ਹਨ, ਓਹ ਪੰਥ ਜੀਉਂਦਾ ਜਾਗਦਾ ਹੋਵੇ ਅਰ ਹਮਸਾਈਆਂ ਕੌਮਾਂ ਤੇ ਅਪਨੇ ਭਾਈਚਾਰੇ ਦੀਆਂ ਤ੍ਰੀਮਤਾਂ ਦੁਖੀ ਹੋਣ ਅਰ ਖਾਲਸੇ ਨੂੰ ਬੱਘੀਆਂ ਦੀਆਂ ਸੈਰਾਂ ਸੁਝਣ ? ਪਯਾਰੇ ਮਿੱਤਰੋ । ਸਾਡੀ ਕੋਮ ਦੇ ਪਰੋਪਕਾਰੀ ਜੀਵਨ ਲਈ ਇਹ ਕੈਸਾ ਕਾਲਾ ਦਾਗ਼ ਹੈ ? ਕਦੇ ਓਹ ਦਿਨ ਸੀ ਕਿ ਮਹੱਲੇ ਵਿਚ ਇਕ ਘਰ ਸਿੱਖ ਦਾ ਹੋਵੇ ਤਾਂ ਉਸ ਦਾ ਦਾਨੀ ਹੱਥ ਸਾਰੇ ਮਹੱਲੇ ਦੀਆਂ ਵਿਧਵਾਂਤੇ ਯਤੀਮਾਂ ਦੇ ਦੁਖ ਵੰਡਾਣ ਵਿਚ ਲੱਗਦਾ ਸੀ ਕਿਥੇ ਅੱਜ ਦਾ ਦਿ ਨ ਹੈ ਕਿ ਨਾਲ ਦੇ ਘਰ ਵਿਧਵਾ ਹਾਉਕੇ ਭਰਦੀ ਭੁਖੀ ਰਾਤ ਕਟੇ ਅਰ ਖਾਲਸਾ ਜੀ ਬਹੁਤ ਖਾਣ ਦੇ ਕਾਰਣ ਸੋਡੇ ਤੇ ਚੂਰਨ ਮੰਗਾ ਰਹੇ ਹਨ। ਕਿਆ ਅੱਛਾ ਹੁੰਦਾ ਕਿ ਇਕ ਰੋਟੀ ਘੱਟ ਖਾਂਦੇ, ਆਪ ਦਾ ਹਾਜਮਾਂ ਭੀ ਠੀਕ ਰਹਿੰਦਾ ਅਰ ਨਾਲ ਦੇ ਘਰ ਭੁਖਾ ਪੇਟ ਡਾਬੂ ਵੀ ਨਾਂ ਲੈਂਦਾ । ਜੇ ਕਿਸੇ ਨੂੰ ਇਨ੍ਹਾਂ ਬਾਤਾਂ ਪਰ ਸ਼ੱਕ ਹੋਵੇ ਤਦ ਸੋਚ ਲਵੋ ਕਿ ਈਸਾਈਆਂ ਦੇ ਆਸ਼੍ਰਮ ਵਿਚ ਡੇਢ ਦੋ ਯਾ ਤਿੰਨ ਰੂਪੈ ਲਈ ਪੰਜ ਯਾ ਛੇ ਘੰਟੇ ਮੇਹਨਤ ਕਰਨ ਕਿਉਂ ਕੋਈ ਜਾਵੇ ?
ਅੱਜ ਕਲਗੀਧਰ ਜੀ ਦੇ ਅਵਤਾਰ ਦਾ ਦਿਨ ਹੈ ਉਸ ਦੁਖ ਦੂਰ ਕਰਨ ਵਾਲੇ ਦਾਤੇ ਦੇ ਨਾਮ ਤੇ ਐ ਪੰਥ ।ਇਨ੍ਹਾਂ ਦੀ ਪਾਲਨਾ ਵਾਸਤੇ ਵਿਧਵਾ ਆਸ਼੍ਰਮ ਬਨਾ ਕਿ ਜਿਥੇ ਉਨ੍ਹਾਂ ਨੂੰ ਕੰਮ ਕਰਨ ਦੀ ਜਾਚ ਕਈ ਇਕ ਹੁਨਰ ਸੀਊਣਾ ਪ੍ਰੋਣਾ, ਰੰਗਣਾ ਆਦਿ ਸਿਖਾਏ ਜਾਣ ਤੇ ਨਾਲ ਵਿੱਦਯਾ ਦਿਤੀ ਜਾਵੇ, ਤਾਂ ਜੋ ਉਨ੍ਹਾਂ ਦਾ ਹਿਰਦਾ ਖਿੜੇ। ਨਾਲ ਹੀ ਭਗਤੀ ਭਾਵ ਭਜਨ ਗੁਰਸਿਖੀ ਦੀ ਧਾਰਨਾ ਸਿਖਾਈ ਜਾਵੇ ਜੋ ਉਨ੍ਹਾਂ ਦਾ ਆਤਮਾਂ ਕਲਯਾਨ ਪਾਵੇ। ਕਿਆ ਚੀਫ ਖਾਲਸਾ ਦੀਵਾਨ ਜਿਸ ਵਿਚ ਅਸੀਂ ਸੁਣਦੇ ਹਾਂ ਕਿ ਇਸ ਵਿਸ਼ੇ ਪਰ ਵਿਚਾਰ ਹੋ ਰਹੀ ਹੈ ਕੋਈ ਉਪਰਾਲਾ ਇਨ੍ਹਾਂ ਲਈ ਬੀ ਕਰੇਗਾ ? ਕਿਆ ਅੱਛਾ ਹੋਵੇ ਜੇ ਇਨ੍ਹਾਂ ਨਿਮਾਣੀਆਂ ਲਈ ਬੀ