ਆਸ਼੍ਰਮ ਬਨਾ ਦੇਵੇ ਅਰ ਹਮਦਰਦ ਦਿਲਾਂ ਵਾਲੇ ਅਪਨੀ ਕਮਾਈ ਵਿਚੋਂ ਕੁਝ ਹਿੱਸਾ ਦੇ ਕੇ ਖਾਲਸੇ ਦੇ ਬਗੀਚੇ ਵਿਚ ਸੁਖਦਾਈ ਆਸ਼ਮਾਂ ਦੀ ਕਤਾਰ ਵਿਚ ਇਕ ਏਹ ਬੂਟਾ ਪਰਮ ਦੁਖੀਆਂ ਦੀ ਰੱਖਯਾ ਹਿਤ ਲਗਾ ਦੇਵੇ।
੭. ਖੇੜਾ ਸੱਤਵਾਂ
(ਸੰ: ੪੩੭ ਨਾ: ਦੀ ਗੁਰਪੁਰਬ ਸਪਤਮੀ ਦੀ ਰਚਨਾਂ)
੧. ਗੁਰ ਅਵਤਾਰ ਦੀ ਕਥਾ
ਕਰਤਾਰ ਦੇ ਰੰਗ, ਕਿੱਥੇ ਪੰਜਾਬ ਅਰ ਪੰਜਾਬ ਦਾ ਕੇਂਦ੍ਰ ਰਾਮਦਾਸ ਪੁਰਾ, ਅਰ ਇਸ ਦੇ ਪਾਸ ਦਾ ਪਿੰਡ ਗੁਰੂ ਕੀ ਰੌੜ, ਜਿੱਥੇ ਨਵਮੇਂ ਗੁਰੂ ਜੀ ਬਿਰਾਜ ਰਹੇ ਸਨ, ਕਿੱਥੇ ਵਾਹਿਗੁਰੂ ਦੇ ਗਯਾਨ ਨੂੰ ਪ੍ਰਕਾਸ਼ ਕਰਨ ਦਾ ਉਦਮ ਤੇ ਉਸ ਉਦਮ ਦਾ ਉਤਸ਼ਾਹ
'ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ'
ਸ੍ਰੀ ਗੁਰੂ ਜੀ ਨੂੰ ਆਸਾਮ ਦੇਸ ਵਿਚ ਪ੍ਰਚਾਰ ਕਰਨ ਲਈ ਅਪਨੇ ਸੀਮ ਪਰ ਬਿਰਾਜਮਾਨ ਕਰਵਾਕੇ ਲੈ ਤੁਰਿਆ। ਉਸ ਧਰਤੀ ਵਿਚ ਆਦਮੀ ਇਸਤ੍ਰੀਆਂ ਵਤ ਘਰਾਂ ਜੋਗੇ ਅਕਸਰ ਰਹਿੰਦੇ ਹਨ । ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਤਿਨਾਮ ਦਾ ਛੱਟਾ ਦਿੱਤਾ ਸੀ, ਓਹ ਅੰਗੂਰੀ ਹੁਣ ਕੁਝ ਕੁਮਲਾਉਂਦੀ ਸੀ, ਜਿਸ ਨੂੰ ਹਰੀ ਭਰੀ ਕਰਨੇ ਨਮਿੱਤ ਸ੍ਰੀ ਗੁਰੂ ਜੀ ਤਿਆਰ ਹੋਏ । ਪੰਜਾਬ ਛੱਡਿਆ ਅਰ ਆਨੰਦ ਭਵਨ ਆਨੰਦ ਪੁਰ ਬੀ ਛਡਿਆ। ਸ੍ਰੀ ਗੁਰੂ ਤੇਗ਼ ਬਹਾਦਰ ਸ੍ਰਿਸ਼ਟੀ ਦੀ ਚਾਦਰ