ਸਗੋਂ ਜੋ ਇਹ ਕਹਿ ਸਕਦਾ ਸੀ ਕਿ :-
"ਬੇਦ ਕਤੇਬ ਸੰਸਾਰ ਹਭਾ ਹੂੰ ਬਾਹਰਾ।
ਨਾਨਕ ਕਾ ਪਾਤਸਾਹ ਦਿਸੈ ਜਾਹਰਾ ।"
ਜਿਸ ਨੇ ਹੁਕਮ (ਕਾਨੂਨ-ਲਾ ) ਦਾ ਥਹੁ ਹੀ ਨਿਰਾ ਨਹੀਂ ਸੀ ਦੱਸਣਾ ਪਰ ਹਾਕਮ (ਕਾਨੂਨ ਦਾਤਾ ਲਾ ਗਿਵਰ ) ਦਾ ਪੂਰਨ ਗਿਆਨ ਦੇ ਕੇ ਇਹ ਦੱਸਣਾ ਸੀ :-
"ਮਾਈ ਰੀ ਪੇਖ ਰਹੀ ਬਿਸਮਾਦ । ਅਨਹਦ ਧੁਨੀ ਮੇਰਾ ਮਨ ਹੋਇਆ ਅਚਰਜ ਤਾਕੇ ਸਾਦ''
ਹਾਂ, ਉਸ ਧਰਤੀ ਨੂੰ ਇਹ ਫਖ਼ਰ ਮਿਲਨਾਂ ਸੀ ਕਿ ਸੰਸਾਰ ਦਾ ਸਭ ਤੋਂ ਵਡਾ ਅਵਤਾਰ ਸਭ ਤੋਂ ਵੱਡਾ ਮੁਕਤ ਦਾਤਾ ਸਭ ਤੋਂ ਵਡਾ ਬੀਰ, ਸਭ ਤੋਂ ਵੱਡਾ ਸੁਤੰਤ੍ਰਤਾ ਦਾ ਦਾਤਾ ਸਭ ਤੋਂ ਵਡਾ ਸੰਸਾਰ ਵਿਚ ਵਟਾਉ ਪੈਦਾ ਕਰਨੇ ਵਾਲਾ ਗੁਰੂ, ਅਵਤਾਰ, ਕਵੀ, ਵਿਦਵਾਨ, ਨੀਤੀ ਵੇਤਾ, ਸੈਨਾਪਤ (ਜਰਨੈਲ) ਗ੍ਰਹਸਤੀ, ਸਾਧੂ, ਸਿੱਧ, ਤਯਾਗੀ, ਉਪਦੇਸ਼ ਦਾਤਾ, ਕਰਨੀ ਤੇ ਕਹਣੀ ਦਾ ਸੂਰਾ ਏਥੇ ਪ੍ਰਗਟ ਹੋਇਆ ਹੈ। ਏਸੇ ਨਮਿੱਤ੍ਰ ਪ੍ਰਕਾਸ਼ ਦੇ ਪੁੰਜ ਸ੍ਰੀ ਗੁਰੂ ਤੇਗ ਬਹਾਦਰ ਜੀ
'ਤੇਗ ਬਹਾਦਰ ਸੀ ਕ੍ਰਿਆ ਕਰੀ ਨ ਕਿਨ ਹੂ ਆਨ'
ਇਸ ਸਥਲ ਤੇ ਬਿਰਾਜਮਾਨ ਹੋ ਗਏ॥
ਇਥੇ ਹੀ ਸੰਮਤ ੧੭੨੩ ਦਾ ਭਾਗੇ ਭਰਿਆ ਪੋਹ ਦਾ ਮਹੀਨਾਂ ਆ ਗਿਆ, ਅੱਗੇ ਬੀ ਕਈ ਪੋਹ ਸੱਤ ਸਦੀਆਂ ਤੋਂ ਇਸ ਭਾਰਤ ਪਰ ਆ ਰਹੇ ਸੇ, ਪਰ ਜ਼ੁਲਮ ਦਾ ਕੱਕਰ ਸਦਾ ਹੀ ਪੈਂਦਾ ਰਿਹਾਂ । ਅਰ ਏਹ ਸਤੀ ਹੋਈ ਭਾਰਤ ਭੂਮੀ ਪਯਾਰੇ ਦੇ ਪ੍ਰੇਮ ਵਿਚ ਮਾਨੋ ਐਉਂ ਕੁਰਲਾਉਂਦੀ ਰਹੀ :-
ਪੋਖਿ ਤੁਖਾਰੁ ਪੜੈ ਵਣੁ ਤ੍ਰਿਣੁ ਰਸੁ ਸੋਖੈ ॥ ਆਵਤ