Back ArrowLogo
Info
Profile

ਸ੍ਰੀ ਗੁਰੂ ਤੇਗ ਬਹਾਦਰ, ਧਰਮ ਦੀ ਚਾਦਰ, ਧਰਮ ਧੁਰੰਧਰ, ਪੂਰਨ ਗੁਰ ਅਵਤਾਰ ਜੀ ਦੇ ਗ੍ਰਹਿ ਮਾਤਾ ਗੁਜਰੀ ਜੀ ਦੇ ਸੁਲੱਖਣੇ ਗ੍ਰਹਿ ਸ੍ਰੀ ਕਲਗੀਧਰ ਮੀਰੀ ਪੀਰੀ ਦੇ ਮਾਲਕ ਗੁਰੂ ਗੋਬਿਦ ਸਿੰਘ ਜੀ ਅਵਤਾਰ ਧਾਰੀ ਹੋਏ । ਮਹਾਂ ਪੁਰਖਾਂ ਦੇ ਅਵਤਾਰ ਧਰਤੀ ਦੇ ਉਧਾਰ ਨਮਿਤ ਹੋਇਆ ਕਰਦੇ ਹਨ, ਜਦ ਕਦੇ ਪ੍ਰਿਥਵੀ ਪਰ ਪਾਪ ਅਤਿ ਹੋ ਜਾਵੇ ਤਦ ਆਤਮ ਸ੍ਰਿਸ਼ਟੀ ਵਿੱਚੋਂ ਕੋਈ ਉਪਕਾਰੀ ਆਉਂਦਾ ਹੈ, ਪਰ ਐਤਕੀ ਤਾਂ ਉਪਕਾਰੀਆਂ ਦੇ ਸਿਰ ਤਾਜ ਆ ਗਏ ਅਰ ਇੱਕੋ ਵਾਰੀ ਆ ਕੇ ਚਲੇ ਨਹੀਂ ਗਏ। ਦਸ ਜਾਮੇਂ ਧਾਰੇ । ਇਹ ਹੁਣ ਦਸਵਾਂ ਜਾਮਾ ਧਾਰ ਕੇ ਸੰਸਾਰ ਨੂੰ ਤਾਰ ਦਿੱਤਾ। ਆਤਮ ਸ੍ਰਿਸ਼ਟੀ ਵਿਚ ਆਤਮ ਪਰਕਾਸ਼ ਹੋਣੇ ਕੁਦਰਤੀ ਬਾਤ ਸੀ। ਸਰੀਰਕ ਸ੍ਰਿਸ਼ਟੀ ਵਿਚ ਕੋਈ ਰਾਜਾ ਪਾਤਸ਼ਾਹ ਕਿਤੇ ਜਾਵੇ ਤਾਂ ਸਰੀਰਕ ਉਤਸ਼ਾਹ ਹੁੰਦੇ ਹਨ ਜਿਨ੍ਹਾਂ ਨੂੰ ਕਰਨੇ ਵਾਲਾ ਸਰੀਰ ਵਿਚ ਲੁਕਿਆ ਬੈਠਾ ਮਨ ਹੁੰਦਾ ਹੈ ਤੇ ਮਨ ਨੂੰ ਸਦਾ ਆਤਮ ਸੱਤਾ ਦੇਂਦਾ ਹੈ । ਸੋ ਜਦ ਆਤਮ ਸ੍ਰਿਸ਼ਟੀ ਦੇ ਤੇਜਸ੍ਰੀ ਮਹਾਂ ਪੁਰਖ ਆਏ ਤਾਂ ਆਤਮ ਕੌਤਕ ਪ੍ਰਗਟ ਹੋਣੇ ਜਰੂਰੀ ਸੇ, ਤੇ ਆਤਮ ਰਸੀਆਂ ਪਰ ਇਸ ਦਾ ਅਸਰ ਹੋਣਾ ਬੀ ਕੁਦਰਤੀ ਬਾਤ ਸੀ । ਸੋ ਉਸ ਵੇਲੇ ਇਕ ਤਪੀ ਫਕੀਰ ਨੇ ਇਸ ਪ੍ਰਕਾਸ਼ ਨੂੰ ਤੱਕ ਕੇ ਸੇਧ ਕੀਤੀ, ਅਰ ਉਸੇ ਸੇਧ ਤੇ ਪਟਣੇ ਪਹੁੰਚਾ। ਦਵਾਰੇ ਜਾ ਕੇ ਦਰਸ਼ਨ ਵਾਸਤੇ ਅਰਜ਼ ਗੁਜ਼ਾਰੀ। ਅੱਗੇ ਆਤਮ ਰਸੀਆਂ ਦਾ ਇਸ ਘਰ ਆਉਣਾ ਤਾਂ ਐਉਂ ਕਦਰ ਪਾਉਣ ਵਾਲਾ ਸੀ ਜਿੱਕੂ ਸੋਨਾਂ ਚਾਂਦੀ ਸਰਾਫ ਦੇ ਘਰ ਜਾ ਕੇ ਯੋਗ ਮੁੱਲ ਪਾਉਂਦੇ ਹਨ । ਦੈਵੀ ਬਾਲਕ ਨੂੰ ਕੁੱਛੜ ਲੈ ਕੇ ਦਾਈ ਆਈ ਤੇ ਸਾਈ ਜੀ ਨੇ ਨਮਸਕਾਰ ਕਰਕੇ ਅਪਨਾਂ ਮੱਥਾ ਸਫਲ ਕੀਤਾ। ਸਰੀਰ ਦੇ ਹੁੰਦਿਆਂ ਕਈ ਫੇਰ ਰਹਿੰਦੇ ਹਨ, ਹੁਣ ਸਾਈਂ ਦੇ ਜੀ ਵਿੱਚ ਪ੍ਰੀਖਿਆ ਦਾ ਸ਼ੌਕ ਆਯਾ ਉਨ੍ਹਾਂ ਨੇ ਇਹ ਦੇਖਣ ਦੀ ਆਸ਼ਾ ਧਾਰ ਕੇ ਦੋ ਕੁੱਜੀਆਂ ਇੱਕ ਵਿੱਚ ਦੁੱਧ ਦੁਈ ਵਿੱਚ ਪਾਣੀ ਪਾ ਕੇ ਮਹਾਰਾਜ ਦੇ ਅਗੇ ਕੀਤਾ, ਜੇ ਦੁਧ ਡੋਹਲਣਗੇ ਤਦ ਮੁਸਲਮਾਨ, ਜੇ ਪਾਣੀ ਡੋਹਲਣ ਗੇ ਤਾਂ ਹਿੰਦੂ ਸਮਝਾਂਗੇ। ਪਰ ਕੌਤਕ ਹਾਰ ਬਾਲਕ ਨੇ ਇਕ ਪੈਰ ਨਾਲ ਦੋਨੋਂ ਉਲਟਾ ਦਿੱਤੀਆਂ, ਤਦ ਦੇਖੋ ਕਿ ਪਾਣੀ ਤੇ ਦੁੱਧ ਦੋਵੇਂ ਡੁਲ੍ਹ ਕੇ ਰਲ ਮਿਲ ਕੇ ਇੱਕ ਹੋ ਗਏ। ਪਰਤੱਖ ਉਪਦੇਸ਼ ਦੇ ਦਿੱਤਾ ਕਿ ਤਐੱਸਬ ਦੀ ਕੁੱਜੀ ਮੁਸਲਮਾਲਾਂ ਦੀ ਅਰ ਵਰਣਾਸ਼ਰਮ ਦੇ ਹਠ ਦੀ ਕੁੱਜੀ ਹਿੰਦੂਆਂ ਦੀ ਤੋੜ ਕੇ ਜਲ ਦੁੱਧ ਨੂੰ ਇੱਕ

47 / 158
Previous
Next