ਕਰ ਦਿਆਂਗੇ, ਜਲ ਦੀ ਦੁੱਧ ਦੀ ਪ੍ਰੀਤ ਮਸ਼ਹੂਰ ਹੈ । ਸ੍ਰੀ ਗੁਰ ਵਾਕ ਹੈ:-
''ਰੇ ਮਨ ਐਸੀ ਪ੍ਰੀਤ ਕਰਿ ਜੈਸੀ ਜਲ ਦੁਧ ਹੋਇ।
ਆਵਟਣ ਆਪੇ ਖਿਵੈ ਦੁਧ ਕਉ ਖਿਵਣ ਨ ਦੇਇ"।
ਐਉ ਹਿੰਦੂ ਤੇ ਮੁਸਲਮਾਨ ਇਕ ਦੂਏ ਨਾਲ ਪਿਆਰ ਕਰਨ ਵਾਲੇ ਬਨਾਵਾਂਗਾਂ । ਦੁੱਧ ਅੱਗ ਤੇ ਧਰੋ ਤਾਂ ਪਾਣੀ ਸੜਦਾ ਹੈ, ਦੁੱਧ ਨੂੰ ਨਹੀਂ ਸੜਨ ਦਿੰਦਾ, ਦੁਧ ਅਪਨੇ ਪਿਆਰੇ ਦਾ ਦੁੱਖ ਦੇਖ ਕੇ ਉਛਲਦਾ ਤੇ ਆਪ ਅੱਗ ਤੇ ਪੈ ਕੇ ਉਸ ਨੂੰ ਬੁੱਝਾ ਦੇਂਦਾ ਹੈ, ਤੇ ਉਛਲਦੇ ਨੂੰ ਫੇਰ ਪਾਣੀ ਮਿਲ ਜਾਏ ਤਾਂ ਖੁਸ਼ ਹੋ ਕੇ ਮੁੜ ਜਾਂਦਾ ਹੈ। ਫਕੀਰ ਜੀ ਸਮਝ ਗਏ ਕਿ ਇਹ ਪ੍ਰੇਮ ਅਵਤਾਰ ਦੁਹਾਂ ਨੂੰ ਨਿਮ੍ਰਤਾ ਦੀ ਧਰਤ ਤੇ ਪਾ ਕੇ ਪਰੇਮ ਨਾਲ ਗੁਨੇਗਾ । ਫੇਰ ਤਾਂ ਉਸ ਦਾ ਪ੍ਰੇਮ ਹੋਰ ਵੈਹ ਤੁਰਿਆ ਕਿ ਸ਼ੁਕਰ ਹੈ ਇਸ ਦੁਖੀ ਸ੍ਰਿਸ਼ਟੀ ਦਾ ਪਾਰ ਉਤਾਰਾ ਹੋਵੇਗਾ, ਆਪਣੇ ਹੋਰ ਬੀ ਧੰਨ ਭਾਗ ਜਾਣ ਕੇ ਮੱਥਾ ਟੇਕ ਕੇ ਵਿਦਾ ਹੋਇਆ। ਫਕੀਰ ਦੀ ਆਯੂ ਹੋ ਚੁਕੀ ਸੀ. ਨਹੀਂ ਤਾਂ ਵੇਖਦਾ ਕਿ ਇਸ ਵਾਹਿਗੁਰੂ ਦੇ ਨਿਵਾਜੇ ਬਾਲਕ ਨੇ ਕਿਸ ਤਰਾਂ ਲੋਕਾਂ ਵਿਚੋਂ 'ਮੈਂ' ਕੱਢ ਕੇ ਸੀਸ ਭੇਟਾ ਲੀਤੇ ਅਰ ਕਿਸ ਤਰ੍ਹਾਂ 'ਅੰਮ੍ਰਿਤ' ਸਾਜ ਕੇ ਸ੍ਰਿਸਟੀ ਮਾਤਰ ਨੂੰ ਜੈੜਨ ਲਈ ਮਾਨੋ ਸੀਮਿੰਟ ਤਿਆਰ ਕਰ ਦਿੱਤੀ, ਕਿਸ ਤਰਾਂ ਹਿੰਦੂ ਸਿੱਖ ਹੋ ਗਏ, ਅਰ ਕਿਸ ਤਰ੍ਹਾਂ ਮੁਸਲਮਾਨ ਬੁੱਧੂ ਸ਼ਾਹ ਵਰਗੇ ਸਿੱਖੀ ਧਾਰ ਕੇ ਅਪਨੇ ਸਪੁੱਤ੍ਰ ਭੇਟ ਕਰ ਕੇ ਕ੍ਰਿਤ ਕ੍ਰਿਤ ਸਿੱਖ ਹੋਏ ? ਕਿਸ ਤਰਾਂ ਅੰਮ੍ਰਿਤ ਦਾ ਦਰਵਾਜਾ ਪ੍ਰਾਣੀ ਮਾਤਰ ਲਈ ਖੁਲ੍ਹ ਗਿਆ। ਕਿਸ ਤਰਾਂ ਦੇਸ ਨੂੰ ਸੁਤੰਤ੍ਰਤਾ ਮਿਲੀ? ਕਿਸ ਤਰ੍ਹਾਂ ਸੰਸਾਰ ਨੂੰ ਸੱਚਾ ਧਰਮ ਮਿਲਿਆ ? ਸ੍ਰੀ ਗੁਰੂ ਜੀ ਨੇ ਅਪਨੇ ਅਵਤਾਰ ਨੂੰ ਆਪਨੇ ਮੁਖਾਰਬਿੰਦ ਥੀ ਐਉ ਵਰਣਨ ਕੀਤਾ ਹੈ :-
ਮੁਰ ਪਿਤ ਪੂਰਬ ਕੀਅਸੁ ਪਿਆਨਾ। ਭਾਂਤ ਭਾਂਤ
ਕੇ ਤੀਰਥ ਨਾਨਾ । ਜਬ ਹੀ ਜਾਤ ਤ੍ਰਿਬੇਣੀ ਭਏ।
ਪੁੰਨ ਦਾਨ ਦਿਨ ਕਰਤ ਬਿਤਏ। ਮਦਰ ਦੇਸ ਹਮ