ਕੋ ਲੈ ਆਏ। ਭਾਂਤ ਭਾਂਤ ਦਾਈਅਨ ਦੁਲਰਾਏ।
ਤਹੀ ਪ੍ਰਕਾਸ਼ ਹਮਾਰਾ ਭਇਓ। ਪਟਨੇ ਸ਼ਹਿਰ
ਬਿਖੈ ਭਵ ਲਇਓ।
੨. ਗੁਰ ਅਵਤਾਰ ਪਰ ਲੈਕਚਰ
ਖਾਲਸਾ ਜੀ ! ਹੁਣ ਇਹ ਬਾਤ ਤਾਂ ਆਪ ਨੂੰ ਓਪਰੀ ਨਹੀਂ ਰਹੀ ਕਿ ਗੁਰਪੁਰਬ ਕੀ ਹੁੰਦੇ ਹਨ ? ਪਰ ਇਸ ਬਾਤ ਵਿਚ ਬਹੁਤ ਹੀ ਸਮਝ ਦੀ ਲੋੜ ਹੈ ਕਿ ਗੁਰਪੁਰਬ ਮਨਾਈ ਦੇ ਕਿਕੁਰ ਹਨ ? ਗੁਰਪੁਰਬ ਮਨਾਉਣ ਵਿੱਚ ਸਰੀਰ ਤੇ ਮਨ ਦੋਵੇਂ ਹੀ ਹਿੱਸੇ ਲੈਂਦੇ ਹਨ। ਸਰੀਰਕ ਕੰਮ ਤਾਂ ਇਹ ਕਰਦੇ ਹਾਂ, ਨਗਰ ਕੀਰਤਨ, ਲੰਗਰ, ਮਿੱਤ੍ਰਾਂ ਨੂੰ ਸੁਗਾਤਾਂ, ਸੱਜਨਾਂ ਨੂੰ ਪ੍ਰੀਤੀ ਭੋਜਨ. ਦੀਨਾਂ ਦੀ ਪਾਲਨਾਂ, ਦੀਪ ਮਾਲਾ, ਵਿਦਯਾਰਥੀਆਂ ਨੂੰ ਇਨਾਮ ਆਦਿਕ। ਪਰ ਇਨ੍ਹਾਂ ਕੰਮਾਂ ਦੇ ਕਰਾਉਣ ਵਾਲਾ ਬੀ ਸਰੀਰ ਦੇ ਅੰਦਰ ਲੁਕਿਆ ਬੈਠਾ ਮਨ ਹੈ, ਜੋ ਖੁਸ਼ੀ ਤੇ ਅਨੰਦ ਦਾ ਭਰਿਆ ਉਤਸ਼ਾਹ ਦੇ ਹੁਲਾਰੇ ਲੈਂਦਾ ਅੱਜ ਓਹ ਓਹ ਕਾਰਜ ਕਰ ਰਿਹਾ ਹੈ ਕਿ ਮਨ੍ਹਾਂ ਤੋਂ ਅਨੰਦ ਹੀ ਅਨੰਦ ਫੁਹਾਰਿਆਂ ਵਾਂਙ ਫੁਟ ਫੁਟ ਪਿਆ ਨਿਕਲੇ । ਬਸਤ੍ਰ ਹਨ ਤਾਂ ਨਵੇਂ, ਘਰ ਹਨ ਤਾਂ ਸੁਥਰੇ, ਲੰਗਰ ਹੈ ਤਾਂ ਨਵੇਂ ਨਵੇਂ ਭੋਜਨਾਂ ਨਾਲ ਭਰਪੂਰ, ਕੋਈ ਸਾਮਾਨ ਨਹੀ ਜੋ ਅੱਜ ਸੁਥਰਾ ਨਹੀ, ਪਰ ਸੱਜਨੋ । ਏਸ ਮਨ ਦਾ ਸੁਭਾਵ ਹੈ ਕਿ ਅੰਦਰਲੇ ਨਿਰਦੋਖ ਉਤਸ਼ਾਹ ਨਾਲ ਜੋ ਬਾਹਰਲੇ ਅਨੰਦਮਈ ਕੰਮ ਕਰਦਾ ਹੈ, ਕਈ ਵੇਰ ਉਨ੍ਹਾਂ ਦੇ ਆਨੰਦ ਵਿਚ ਹੀ ਮਗਨ ਹੋ ਕੇ ਅੰਦਰਲੀ ਪਟੜੀ ਤੋਂ ਉਖੜ ਖਲੋਂਦਾ ਹੈ। ਪਹਿਲੇ ਉਨ੍ਹਾਂ ਆਨੰਦਾਂ ਵਿਚ ਤੇ ਫੇਰ ਉਨ੍ਹਾਂ ਅਨੰਦਾਂ ਨੂੰ ਹੋਰ ਹੋਰ ਸ਼ਕਲਾਂ ਵਿਚ ਪਲਟਦਾ ਅਯੋਗ ਖੁਸ਼ੀ ਦੇ ਸਾਮਾਨ ਕਰਨ ਲੱਗ ਪੈਂਦਾ ਹੈ, ਜਿਨ੍ਹਾਂ ਨੂੰ ਸਿਆਣੇ ਲੋਕ ਵਿਕਾਰ ਵਾਲੇ ਆਖਦੇ ਹਨ। ਅਸੀ ਅਪਨੇ ਆਲੇ ਦੁਆਲੇ ਦੇਖਦੇ ਹਾਂ ਕਿ ਕਈ ਹਮਸਾਈ ਕੌਮਾਂ ਦੇ ਸੱਜਨ ਅਪਨੇ ਪੁਰਬਾਂ ਪਰ ਵਿਕਾਰੀ ਖੁਸ਼ੀਆਂ ਵਿਚ ਪੈ ਜਾਂਦੇ ਹਨ, ਕਈ ਆਪਣੀ ਖੁਸ਼ੀ ਵਿਚ ਹੋਰਨਾਂ ਨੂੰ ਰੰਜ ਕਰਦੇ ਹਨ ਤੇ ਕਈ ਮੂਰਖਤਾ ਦੇ ਕਾਰਜਾਂ ਵਿੱਚ ਲੱਗ ਜਾਂਦੇ ਹਨ। ਇਨ੍ਹਾਂ ਭੁਲਾਂ ਦਾ ਕਾਰਨ