Back ArrowLogo
Info
Profile

ਇਹੋ ਹੈ ਕਿ ਮਨ ਜਦ ਨਿਰਦੋਖ ਖੁਸ਼ੀ ਦੇ ਸਾਮਾਨ ਕਰ ਲਵੇ, ਤਦ ਆਪ ਅੰਦਰੋਂ ਸੱਚਾ ਗੁਰਪੁਰਬ ਬੀ ਮਨਾਵੇ, ਤਾਂ ਜੋ ਅੰਦਰੋਂ ਬਾਹਰੋ ਅਨਿੰਨ ਸੱਚਾ ਸਿੱਖ ਮੰਨਿਆ ਜਾਵੇ ਇਸ ਦੀ ਵਿਉਤ ਇਹ ਹੈ ਕਿ ਜਦ ਨੇਮ ਦੇ ਕਾਰਜਾਂ ਦਾ ਸਾਮਾਨ ਕਰ ਲਵੋ, ਤਦ ਇਨ੍ਹਾਂ ਕਾਰਜਾਂ ਦੀ ਆਪਨੇ ਆਪ ਨੂੰ ਫਦੋਕੜ ਨਾਂ ਬਨਾਓ ਕਿ ਬਿੰਦੂ ਵਾਂਙੂ ਓਹ ਤੁਹਾਨੂੰ ਪਟਕਾਈ ਫਿਰਨ, ਪਰ ਤੁਸੀ ਦੇਖਣ ਵਾਲੇ, ਸਾਖੀ ਬਣ ਕੇ ਅਨੰਦ ਲਓ । ਜਿਕੂੰ ਨਗਰ ਕੀਰਤਨ ਕੀਤਾ, ਹੁਣ ਤੁਸੀ ਵਾਜੇ ਸੁਣਨ, ਫੁਲ ਉਡਾਉਣ ਤੇ ਹੋ ਹੋ ਕਰਨ ਵਿੱਚ ਹੀ ਬੇ ਸੁਧ ਨਾਂ ਹੋ ਜਾਓ। ਪਰ ਤੁਹਾਡਾ ਮਨ ਵਾਜੇ ਦੀ ਧੁਨ ਵਿੱਚ ਕਲਗੀ ਧਰ ਦੀ ਮਹਿੰਮਾਂ ਸੁਣੇ, ਫੁਲ ਸਿਟਦਾ ਹੋਇਆ ਪਯਾਰੇ ਨੂੰ ਅਨੁਭਵ ਕਰੇ, ਪਯਾਰੇ ਤੋਂ ਸਦਕੇ ਹੋਵੇ, ਸਬਦ ਮੰਡਲੀਆਂ ਦੇ ਸਬਦਾਂ ਨੂੰ ਸਮਝ ਕੇ ਜੀਵਨ ਸੁਧਾਰੇ, ਅਰ ਇਹ ਸਮਝੇ ਕਿ ਹੇ ਗੁਆਂਢੀ ਭਰਾਵੋ! ਆਓ ਸਾਡੇ ਗੁਰਾਂ ਦੇ ਕੀਰਤਨ ਸੁਣ ਕੇ ਸੋਚੋ ਕਿ ਕੈਸਾ ਸੁਗਮ ਮਾਰਗ ਹੈ, ਸੁਣੋ ਤੇ ਆਪਣੀ ਕਲਯਾਨ ਕਰੋ । ਅਸੀ ਅੱਜ ਬਜਾਰਾਂ ਵਿੱਚ ਫਿਰ ਕੇ ਇਸ ਲਈ ਕੀਰਤਨ ਕਰ ਰਹੇ ਹਾਂ ਕਿ ਜਿਸ ਦਾਤੇ ਨੇ ਏਹ ਦਾਨ ਦਿੱਤਾ ਹੈ . ਉਸ ਦੇ ਅਵਤਾਰ ਦੀ ਅੱਜ ਯਾਦਗਾਰ ਹੈ, ਅਰ ਉਸ ਯਾਦਗਾਰ ਦੀ ਇੱਜ਼ਤ ਵਿਚ ਅਸੀ ਰਤਨਾਂ ਦੀ ਲੁਟ ਬਜਾਰਾਂ ਵਿੱਚ ਕਰ ਰਹੇ ਹਾਂ। ਸਾਲ ਭਰ ਤਾਂ ਤੁਸਾਨੂੰ ਮੌਕਿਆਂ ਸੀ ਕਿ ਤੁਸੀਂ ਭਾਲ ਕਰਦੇ, ਪਰ ਅੱਜ ਅਸੀ ਆਪ ਫਿਰ ਫਿਰ ਕੇ ਛੱਟਾ ਦੇ ਰਹੇ ਹਾਂ ਕਿ ਭਲਾ ਜੇ ਸਾਰੇ ਨਗਰ ਵਿਚੋਂ ਇੱਕ ਆਤਮਾਂ ਦੀ ਨਰਕ ਦੀ ਸੜਕ ਤੇ ਤੁਰੀ ਜਾਂਦੀ ਕਿਸੇ ਗੁਰਬਾਣੀ ਦੇ ਨਿਸ਼ਾਨੇ ਯਾ ਸੱਟ ਲਾਲ ਪਰਤ ਪਵੇ ਅਰ ਸੱਚ ਇਸੀ ਪ੍ਰਕਾਰਜੇ ਕੱਪੜੇ ਵਟਾਂਦੇ ਹੋ ਤਦ ਮਨ ਤੋਂ ਵਰ੍ਹੇ ਭਰ ਦੀ ਮੈਲ ਦੇ ਛੋੜ ਬੀ ਲਾਹੋ, ਜੇ ਭੋਜਨ ਦਾਨ ਦੱਦੇ ਹੋ, ਤਾਂ ਇਹ ਨਾਂ ਸਮਝੋ ਕਿ ਮੈਂ ਦਾਨ ਦੇਂਦਾ ਹਾਂ, ਪਰ ਇਹ ਕਿ ਗੁਰੂ ਦੀ ਦਾਤ ਗੁਰੂ ਦੇ ਸਿੱਖ ਛਕਦੇ ਹਨ, ਧੰਨ ਭਾਗ ਮੇਰੇ ਹਨ ਜੋ ਸੇਵਾ ਮੇਰੇ ਹਿੱਸੇ ਆਈ ਹੈ। ਜੇ ਸੱਜਨਾਂ ਨੂੰ ਸੁਗਾਤਾਂ ਭੇਜਦੇ ਹੋ ਤਾਂ ਦਿਖਾਵੇ ਅਰ ਸੁਦਾਗਰੀ ਵਿਚ ਨਾਂ ਪੈ ਜਾਓ ਪਰ ਸੱਚੀ ਪ੍ਰਾਰਥਨਾਂ ਅਪਨੇ ਮਿੱਤ੍ਰਾਂ ਲਈ ਭੇਜੋ । ਜੇ ਦੀਪਮਾਲਾ ਕਰਦੇ ਹੋ ਤਾਂ ਤੇਲ ਵੱਟੀ ਦੇ ਫੇਰ ਵਿਚ ਭੁਲੱਕੜ ਨਾਂ ਹੋ ਜਾਓ, ਪਰ ਵਿਚਾਰੋ ਜਿਕੂੰ ਹਨੇਰੇ ਨੂੰ ਏਹ ਦੀਵੇ ਪ੍ਰਕਾਸ਼ਦੇ ਹਨ ਉਕੱਰ ਗੁਰੂ ਨੇ ਭੌਜਲ ਦੇ ਅੰਧਕਾਰ ਨੂੰ ਸੂਰਜ ਹੋ ਕੇ ਚਾਨਣਾ ਕੀਤਾ ਸੀ । ਜਿਕੂੰ ਸੂਰਜ ਦੀ ਸੱਤਾ ਤੋਂ ਤੇਲ,

50 / 158
Previous
Next