Back ArrowLogo
Info
Profile

ਰੂੰ ਆਦਕ ਬਣੇ ਤੇ ਅਗੋਂ ਚਾਨਣਾਂ ਕਰ ਰਹੇ ਹਨ, ਇੱਕੁਰ ਗੁਰੂ ਦੀ ਸੱਤਾ ਤੋ ਮੈਂ ਹੋਰ ਸਿੱਖ ਸੱਚੇ ਸਿਖ ਹੋ ਕੇ ਦੀਪਮਾਲ ਵਾਂਗੂ ਆਪੋ ਵਿਚ ਇੱਕ ਲੜੀ ਵਿੱਚ ਪ੍ਰੋਤੇ ਜਾ ਕੇ ਗੁਰਮਤ ਦਾ ਚਾਂਨਣਾਂ ਸੰਸਾਰ ਵਿੱਚ ਕਰੀਏ ॥

ਐਉਂ ਸੱਜਨੋਂ! ਆਪ ਨੂੰ ਸੁਚੇਤ ਰਖੋ। ਖੁਸ਼ੀ ਮਨਾਉਂਣ ਵਾਲੇ ਹੋਕੇ, ਖੁਸ਼ੀ ਵਿੱਚ ਬੇ ਸੁਧ ਹੋ ਕੇ ਰੋੜ੍ਹੀ ਨਾਂ ਪੈ ਜਾਓ, ਸਗੋਂ ਜਿਕੂੰ ਮਨ ਨੇ ਸਰੀਰ ਨਾਲ ਮਿਲ ਕੇ ਇਹ ਕਾਰਜ ਕੀਤੇ ਹਨ ਅਰ ਫੇਰ ਨਿਜ ਵਿਚ ਸਾਖੀ ਸਾਵਧਾਨ ਹੋ ਕੇ ਵਰਤਿਆ ਹੈ, ਤਿਵੇਂ ਮਿਲ ਕੇ ਬੀ ਆਤਮ ਖੁਸ਼ੀ ਮਨਾਓ । ਸਚ ਓਹ ਦਿਨ ਹੈ ਜੋ ਯਾਦ ਕਰਾਉਂਦਾ ਹੈ ਕਿ ਅੱਜ ਮੇਰੇ ਗੁਰੂ ਜੀ ਨੇ ਅਵਤਾਰ ਲਿਆ ਸੀ । ਮੇਰੇ ਗੁਰੂ ਦਾ ਸਰੂਪ ਕੀ ਹੈ ? ਗੁਰਬਾਣੀ ਉਨ੍ਹਾਂ ਦਾ ਸਰੂਪ ਦੱਸ ਰਹੀ ਹੈ । ਹੁਣ ਇਕਾਂਤ ਬਹਿ ਕੇ ਬਾਣੀ ਤੋਂ ਗੁਰੂ ਦੇ ਗੁਣਾਂ ਦਾ ਚਿੰਤਨ ਕਰੋ, ਗੁਰੂ ਜੀ ਦੀਆਂ ਕਰਨੀਆਂ ਤੋਂ ਉਨ੍ਹਾਂ ਦੇ ਗੁਣਾਂ ਦਾ ਖਿਆਲ ਕਰੋ । ਇਨ੍ਹਾਂ ਸਾਰੇ ਗੁਣਾਂ ਨੂੰ ਧਯਾਨ ਵਿੱਚ ਕੱਠਾ ਕਰਕੇ ਇਕ ਗੁਣਾਂ ਦਾ ਪੁਤਲਾ ਬਨਾਓ, ਇਸ ਗੁਣਾਂ ਦੇ ਪੁਤਲੇ ਦੇ ਨਿਰਮਲ ਚਿੱਤ ਦਾ ਧਯਾਨ ਕਰੋ ਤੇ ਅਪਨੇ ਚਿੱਤ ਨੂੰ ਇਸ ਚਿੱਤ ਵਿਚ ਸਮਾਓ। ''ਚਿਤਹ ਚਿਤ ਸਮਾਇ ਤੇ ਹੋਵਹ ਰਸ ਘਨਾ''। ਜੇ ਆਪ ਇਹ ਆਤਮ ਕਾਰਜ ਕਰ ਸਕੋ ਤਾਂ ਕੀ ਫਲ ਹੋਊ ਕਿ ਤੁਸੀ ਸੱਚ ਮੁਚ ਗੁਰੂ ਜੀ ਦਾ ਦਰਸ਼ਨ ਪਾਓ ਗੇ, ਉਸ ਗੁਣਾਂ ਦੇ ਸਮੁੰਦਰ ਦੇ ਰਤਨ ਤੁਹਾਡੇ ਹਿਰਦੇ ਵਿੱਚ ਆ ਜਾਣਗੇ ਅਰ ਤੁਹਾਡਾ ਸੱਚਾ ਗੁਰਪੁਰਬ ਮਨੀਵੇਗਾ॥

ਫੇਰ ਤੁਸੀਂ ਵਿਚਾਰ ਕਰੋ ਕਿ ਗੁਰੂ ਸਾਡਾ ਆਤਮਾ ਕਰਕੇ ਤਾਂ ਵਾਹਿਗੁਰੂ ਵਿੱਚ ਹੈ, ਪਰ ਸਰੀਰ ਕਰਕੇ ਕਿੱਥੇ ਹੈ ? ਕਿਉਂਕਿ ਓਹ ਸਰੀਰ ਸਮੇਤ ਗਏ ਸੇ, ਓਹ ਸਰੀਰ ਕਿੱਥੇ ਹੈ ? ਮਿਤ੍ਰੋ ! ਉਨ੍ਹਾਂ ਦਾ ਹੁਕਮ ਹੈ ਕਿ ਮੈਂ ਸਾਧ ਸੰਗ ਵਿੱਚ ਸਦਾ ਵਸਦਾ ਹਾਂ । ਭਾਵ ਏਹ ਕਿ ਪੰਥ ਉਨ੍ਹਾਂ ਦਾ ਵਿਦਤ ਸਰੂਪ ਹੈ । ਹੁਣ ਜੇ ਤੁਸੀਂ ਸੱਚੇ ਸਿੱਖ ਹੋ ਯਾ ਬਣਨ ਦਾ ਜਤਨ ਕਰਦੇ ਹੋ, ਤਾਂ ਦੇਖੋ ਗੁਰੂ ਜੀ ਜੋ ਸਭ ਕੁਝ ਦੇ ਦਾਤਾ ਹਨ ਉਹ ਮੰਗਦੇ ਹਨ:-

51 / 158
Previous
Next