ਸਿਰ ਧਰ ਤਲੀ ਗਲੀ ਮੇਰੀ ਆਉ।
ਸਿਰ ਮੰਗਦੇ ਹਨ, ਗੁਰੂ ਨੂੰ ਸਿਰ ਦਿਓ। ਸਿਰ ਐਉ ਨਹੀਂ ਮੰਗਦੇ ਕਿ ਮੂਰਖ ਲੋਕਾਂ ਵਾਂਙ ਸਿਰ ਵੱਢ ਕੇ ਕਿਸੇ ਹਵਨ ਕੁੰਡ ਵਿੱਚ ਪਾ ਦਿਓ। ਸਿਰ ਧੜ ਦੇ ਨਾਲ ਹੀ ਰੱਖੋ, ਪਰ ਆਪਣਾਂ ਨਾਂ ਸਮਝੋ, ਇਹ ਗੁਰੂ ਦਾ ਜਾਣੋ । ਜਦ ਇਹ ਗੁਰੂ ਦਾ ਹੋ ਗਿਆ ਤਦ ਤੁਸੀਂ ਵਿਸ਼ੇ ਵਾਸ਼ਨਾਂ, ਅਰ ਖੋਟੇ ਸੰਕਲਪ ਨਹੀਂ ਸੋਚ ਸਕਦੇ, ਸਿਰ ਗੁਰੂ ਦਾ ਹੈ, ਸਿਰ ਵਿੱਚ ਮਗ਼ਜ਼ ਹੈ, ਮਗਜ਼ ਸੋਚਦਾ ਹੈ । ਹੁਣ ਮਗਜ਼ ਗੁਰੂ ਦਾ ਹੋ ਚੁਕਾ ਹੈ, ਤੁਹਾਡਾ ਕੀ ਹੱਕ ਹੈ, ਕਿ ਇਸ ਤੋਂ ਕੋਈ ਐਸਾ ਕੰਮ ਲਵੋ ਜੋ ਗੁਰੂ ਦੀ ਆਗਯਾ ਦੇ ਵਿਰੁਧ ਹੈ ? ਸੀਸ ਗੁਰੂ ਦਾ ਹੈ, ਮਿਤ੍ਰ ! ਤੁਹਾਡਾ ਨਹੀਂ । ਗੁਰੂ ਪੰਥ ਵਿਚ ਹੈ, ਸਿਰ ਦੀ ਸਾਰੀ ਤਾਕਤ ਗੁਰੂ ਦੀ ਸੇਵਾ ਵਿਚ ਲਾ ਦਿਓ। ਪੰਥ ਉਨੱਤੀ ਦੀਆਂ ਵਿਚਾਰਾਂ ਸਿਰ ਨਾਲ ਕਰੋ ਅਰ ਪੰਥ ਉਨਤੀ ਦੇ ਕੰਮਾਂ ਵਿੱਚ ਸਿਰ ਡਾਹਕੇ ਲੱਗੋ । ਇਸ ਸਿਰ ਵਿਚ ਸਾਰੀਆਂ ਤਾਕਤਾਂ ਹਨ, ਸੋ ਪੰਥ ਸੇਵਾ ਵਿਚ ਲਾਓ।
ਹੁਣ ਤੁਸੀਂ ਪੰਥ ਸੇਵਾ ਜਦ ਕਰਦੇ ਹੋ ਤਾਂ ਆਪਣੀ ਪਰਕਰਮਾਂ ਆਪ ਕਰਦੇ ਹੋ। ਆਪੇ ਤੋਂ ਘੋਲੀ ਸਦਕੇ ਜਾਂਦੇ ਹੋ, ਮਿਤ੍ਰੋ! ਇਹ ਪਖੰਡ ਤੇ ਗੁਰੂ ਨਾਲ ਠੱਗੀ ਹੈ। ਤੁਸੀਂ ਗੁਰੂ ਦੀ ਪਰਕਰਮਾਂ ਕਰੋ, ਗੁਰੂ ਤੋਂ ਸਦਕੇ ਜਾਓ, ਪੰਥ ਸੇਵਾ ਗੁਰੂ ਦੀ ਜਾਣ ਕੇ ਕਰੋ, ਆਪੇ ਦੀ ਖਾਤਰ ਨਾ ਕਰੋ । ਇਸ ਲਈ ਸਤਗੁਰਾਂ ਨੇ ਪਰਕਰਮਾਂ ਦਾ ਰਿਵਾਜ਼ ਰਖਿਆ ਸੀ ਕਿ ਸਿੱਖ ਨੂੰ ਰੋਜ਼ ਯਾਦ ਰਹਵੇ ਕਿ ਮੈਂ ਆਪਾ ਗੁਰੂ ਤੋਂ ਘੋਲ ਘੱਤਿਆ ਹੈ, ਮੈਂ ਚਉਖੰਨਿਆਂ ਜਾ ਰਿਹਾ ਹਾਂ । ਪਰ ਹੋਰਨਾਂ ਗੱਲਾਂ ਵਾਂਙੂ ਇਹ ਬੀ ਭੂਆਟੜੀਆਂ ਰਹਿ ਗਈਆਂ ਹਨ, ਜਿਕੂੰ ਬੱਚੇ ਭਾਂ ਭਾਂ ਬਿੱਲੀਆਂ ਖੇਡ ਆਏ, ਤੁਸੀਂ ਪਰਕਰਮਾਂ ਕਰ ਆਏ । ਅਮਾਨਤ ਵਿਚ ਖਯਾਨਤ ਨਾ ਕਰੋ । ਗੁਰੂ ਵਾਕ :-
'ਪਰਾਈ ਅਮਾਨ ਕਿਉ ਰਖੀਐ ਦਿਤਿਆ ਹੀ ਸੁਖ ਹੋਇ'
ਇਹ ਸਿਰ ਗੁਰੂ ਦਾ ਹੈ, ਤੁਸਾਂ ਅਰਪਨ ਕੀਤਾ। ਗੁਰੂ ਨੇ ਅੰਮ੍ਰਿਤ ਵਿਚ ਖੰਡਾ ਫੇਰ ਕੇ ਸੀਸ ਪ੍ਰਵਾਨ ਕਰ ਲਿਆ। ਤੁਸਾਂ ਉਹ ਖੰਡੇ ਦੀ ਅੰਮ੍ਰਿਤ ਧਾਰ ਮਿਠੀ