Back ArrowLogo
Info
Profile

ਕਰਕੇ ਪੀਤੀ, ਹੁਣ ਪੰਥ ਸੇਵਾ ਦੇ ਦੁਖਾਂ ਨੂੰ ਕਿਉਂ ਮਿਠਾ ਕਰਕੇ ਨਹੀਂ ਪੀਂਦੇ ? ਸੀਸ ਤੁਹਾਡਾ ਨਹੀਂ, ਸੀਸ ਗੁਰੂ ਦਾ ਹੈ । ਗੁਰੂ ਪੰਥ ਦੀ ਸੇਵਾ ਵਿਚ ਲਾ ਦਿਓ। ਜਦ ਤੱਕ ਤੁਸੀ ਪੰਥ ਸੇਵਾ ਵਿਚ ਐਉਂ ਨਹੀ ਲਗਦੇ ਕਿ ਜਿਕੂੰ ਸੀਸ ਦੇ ਚੁਕੇ ਹੋ, ਜਦ ਤਕ ਸੀਸ ਜੋ ਗੁਰੂ ਜੀ ਖੰਡੇ ਧਾਰ ਨਾਲ ਅਪਨਾ ਕਰ ਚੁਕੇ ਹਨ ਤੁਸੀ ਦੇ ਕੇ ਪਹਿਮਾਨਗੀ ਨਾਲ ਆਪਣਾ ਜਾਣ ਰਹੇ ਹੋ, ਤਦ ਤਕ ਆਪ ਵਿਚਾਰ ਕਰ ਲਓ ਸਿਖੀ ਕਾਹਦੀ ਤੇ ਗੁਰਪੁਰਬ ਕਾਹਦੇ 7 ਜੀਕੂੰ ਦੁਆਲੀਆ ਲੋਕਾਂ ਦੀਆਂ ਅਮਾਨਾਂ ਅੰਦਰ ਰੱਖਕੇ ਐਸ਼ ਕਰਦਾ ਹੈ, ਉਸ ਤਰਾਂ ਤੁਸਾਂ ਗੁਰੂ ਕੀ ਅਮਾਨ ਘੁਟ ਕੇ ਖੁਸ਼ੀ ਮਨਾਈ ਹੈ । ਦਰਗਾਹੇ ਗੁਰਪੁਰਬ ਮਨਾਏ ਦੀ ਕਬੂਲੀ ਨਹੀਂ ਹੈ । ਗੁਰਪੁਰਬ ਤਦੇ ਹੈ ਜਦ ਸੀਸ ਜੋ ਗੁਰੂ ਦਾ ਹੈ ਗੁਰੂ ਦਾ ਹੀ ਕਾਰਜ ਕਾਰਦਾ ਹੈ ।

ਗੁਰੂ ਵਿਮੁਖਤਾ ਦੀ ਪਹਿਮਾਨਗੀ ਦਾ ਕਾਰਜ ਆਪਾ ਹੈ, ਹਉਮੈਂ ਹੈ। ਇਸਦਾ ਸਿਰ ਸੇਵਾ ਦੀ ਛੁਰੀ ਨਾਲ ਤੇ ਨਿਮ੍ਰਤਾ ਦੀ ਕਟਾਰ ਨਾਲ ਕਟ ਦਿਓ ਤੇ ਉਥੇ ਮੈਤਰੀ ਦਾ ਬੀ ਬੀਜ ਦਿਓ। ਸਾਰੇ ਸਿਖਾਂ ਦੇ ਸੀਸ ਗੁਰੂ ਦੇ ਹਨ। ਸਾਰੇ ਜੁੜਕੇ ਇਕ ਹੋ ਜਾਓ। ਇਕ ਹੋ ਜਾਓ ਤਾਂ ਇਹ ਸਾਰੇ ਅਰਥਾਤ-ਪੰਥ-ਗੁਰੂ ਕਾ ਰੂਪ ਹੈ, ਗੁਰੂ ਗਰੰਥ ਸਾਹਿਬ ਦੀ ਤਾਬਿਆ ਤੁਸੀ ਗੁਰੂ ਹੋ । ਇਹ ਆਤਮ ਗੁਰਪੁਰਬ ਦੇ ਨਮੂਨੇ ਹਨ। ਐਉਂ ਆਓ ਰਲਕੇ ਅੱਜ ਗੁਰ ਪੁਰਬ ਮਨਾਈਏ॥

੩. ਮੀਰ ਸ਼ਿਕਾਰ

ਝਾਕੀ- ਬਿਲਾਸਪੁਰ ਦਾ ਬਨ ।

ਆਏ-(ਰਾਜਾ, ਵਜ਼ੀਰ, ਸੈਨਾਪਤਿ ਦੀਵਾਨ, ਮੁਸਾਹਬ, ਸਿਪਾਹੀ ਤੇ ਸਵਾਰ)

ਰਾਜਾ ਭੀਮ ਚੰਦ:-

ਅੱਜ ਸੁਆਦ ਨਹੀਂ ਕੁਝ ਆਯਾ ਖੇਡ ਸ਼ਿਕਾਰ ਗਵਾਯਾ।

ਮਿਰਗ ਨ ਕੁਈ ਨਿਸ਼ਾਨੇ ਬੈਠਾ ਸੂਰ ਨ ਨਜ਼ਰੀ ਆਯਾ ।

53 / 158
Previous
Next