

ਰਾਜਾ:-
ਹੋ ਸਕਤੂ ਨਦਾਨ, ਤੈਂ ਅਪਨੀ ਮੌਤ ਆਪ ਸੱਦੀ ਹੈ, ਲੈ ਜਾਓ ਕਾਰਾਗ੍ਰਹ।
ਕਿਉਂ ਵਜ਼ੀਰ ! ਸੈਨਾਂ ਪਤ! ਕੁਛ ਉਜ਼ਰ ਹੈਂ ?
ਵਜ਼ੀਰ-ਨਹੀਂ ਸਰਕਾਰ!
ਸੈਨਾਂਪਤ-ਜੋ ਹੁਕਮ ਸਰਕਾਰ ! ਸਕਤੂ । ਹੋਸ਼ ਕਰ ?
ਮੀਰ-
ਮੈਨੂੰ ਆਖੋ ਓ ਬਾਤ ਆਖੀ ਜੁ ਸੀ ਇੱਕ ਨੇ ਕਿਸੇ ਨੂੰ ।
ਚਾਨਣ ਕਾਲੀ ਹੁ ਰਾਤ-ਆਖੇ ਮੇਰੇ ਲੱਗਿਓ ਜੇ ਕਦੀ:-
ਬਾਹਰ ਅਪਨੇ ਨਿਕਾਲ-ਹੱਥੀ ਫੜੋ ਨੈਣ ਦੇ ਸੋਹਿਣੇ,
ਦੇਖੋ ਹੋ ਹੋ ਨਿਹਾਲ-ਨੈਣਾਂ ਇਨ੍ਹਾਂ ਸੋਹਣਿਆਂ ਪਯਾਰਿਆਂ।
ਜਿੱਕੁਰ ਸੰਭਵ ਏ ਝਾਤ ਉੱਕਰ ਪਯਾਰੇ ਦਾ ਹੈ ਕੱਢਣਾ ।
ਜਿੱਕਰ ਪਾ ਕੇ ਹੈ ਬਾਤ-ਨੈਣਾਂ ਉਨ੍ਹਾਂ ਕੱਢਿਆਂ ਦੇਖਣਾ।
ਰਾਜਾ-
ਸੁਦਾਈ ਹੈ, ਕਜਾਈ ਹੈ । ਮੌਤ ਸਿਰੇ ਤੇ ਆਈ ਹੈ।
ਇਕੋ ਕੈਦ ਦੁਆਈ ਹੈ । ਹੁਕਮ ਅਸਾਡੇ ਪਾਈ ਹੈ ।
(ਬੰਨ੍ਹ ਕੇ ਲੈ ਗਏ )