ਇਹ ਭੈ ਮੂਰਖਤਾ ਹੈ। ਮਿਟਦਾ ਉਟਦਾ ਕੁਛ ਨਹੀਂ । ਜੈਸਾ ਸੁਭਾਵ, ਮਨ ਦੀ ਦਸ਼ਾ , ਪਾਪਾਂ ਯਾ ਪੁੰਨਾਂ ਨਾਲ ਪਯਾਰ ਪਕਾ ਲਿਆ ਉਸੇ ਤਰਾਂ ਦੇ ਆਨੰਦ ਯਾ ਕਲੇਸ਼ ਦੇ ਮੰਡਲ ਵਿਚ ਮੌਤ ਦੇ ਬਾਦ ਜਾਗ ਜਾ ਖੁਲ੍ਹੀ । ਵਾਹ ਵਾਹ! ਮੈਂ ਤਾਂ ਏਹਨਾਂ ਸੋਚਾਂ ਵਿਚ ਸਾਂ-ਉਧਰੋਂ ਏਹ ਆਵਾਜ਼ ਆਈ :-
"ਕਉਣ ਮੂਆ ਰੇ ਕਉਣ ਮੂਆ ? ਬ੍ਰਹਮ ਗਿਆਨੀ ਮਿਲ ਕਰਹੁ ਬਿਚਾਰ ਇਹ ਤਉ ਚਲਤ ਭਇਆ ।'"
ਮੈਂ ਕਿਹਾ ਗੁਰਬਾਣੀ ਦੀ ਅਸਲ ਸਮਝ ਬੀ ਮੈਨੂੰ ਅੱਜ ਆਈ । ਸਚ ਮੁਚ ਕੌਣ ਮੋਯਾ ਹੈ, ਇਹ ਤਾਂ ਇਕ ਕੌਤਕ ਹੀ ਹੋਯਾ ਹੈ। ਹੁਣ ਮੈਨੂੰ ਉਨ੍ਹਾਂ ਦਾਨਾਵਾਂ ਦੀ ਅਕਲ ਤੇ ਹਾਸਾ ਆਯਾ ਜਿਨ੍ਹਾਂ ਨੇ ਸੰਸਾਰ ਵਿਚ ਵਡੀਆਂ ੨ ਫਿਲਾਸਫੀਆਂ (ਗਯਾਨ) ਤੇ ਸ਼ਾਸਤ੍ਰ ਲਿਖੇ ਤੇ ਅਨੇਕਾਂ ਯੂਕਤੀਆਂ ਨਾਲ ਸਿਧ ਕੀਤਾ ਜੋ ਮਰ ਕੇ ਕੁਛ ਨਹੀਂ ਰਹਿੰਦਾ, ਇਹ ਇਕ ਚੱਕਰ ਚਲ ਰਿਹਾ ਹੈ। ਮੈਂ ਆਖਾਂ ਦੇਖੋ ਉਨ੍ਹਾਂ ਦੀਆਂ ਦਲੀਲਾਂ ਤੇ ਉਨ੍ਹਾਂ ਦੇ ਉਪਦੇਸ਼ ਜਿਨ੍ਹਾਂ ਨੂੰ ਸੁਣਕੇ ਮੈਂ ਬੀ ਡੋਲਿਆ ਕਰਦਾ ਸੀ, ਤੇ ਕਹਿੰਦਾ ਹੁੰਦਾ ਸੀ :-
"ਕੁੱਪੀ ਅੰਦਰ ਰੋੜ ਖੜਕ ਦੇ
ਮੂਰਖ ਆਖੇ ਬੋਲੇ ਕੌਣ '
ਇਹ ਤਾਂ ਕੋਈ ਇੰਦ੍ਰ ਜਾਲ ਹੈ। ਪਰ ਮੈਨੂੰ ਵਾਹਗੁਰੂ ਦੀ ਵਿਚਾਰ ਫੇਰ ਬਾਣੀ ਵਲ ਲੈ ਜਾਂਦੀ ਸੀ ਤੇ ਬਾਣੀ ਦਸਦੀ ਹੁੰਦੀ ਸੀ ਕਿ-
"ਕਬੀਰ-ਜਿਹ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ।
ਮਰਨੇ ਹੀ ਤੇ ਪਾਈਐ ਪੂਰਨ ਪਰਮਾ ਨੰਦ''
ਸਚ ਮੁਚ ਪਰਮ ਆਨੰਦ ਮੈਂ ਪਾ ਲਿਆ ਹੈ। ਮੈਨੂੰ ਓਹ ਲੰਮੇ ੨ ਚੋਗਿਆਂ ਵਾਲੇ, ਸੋਚ ਤੇ ਫਿਕਰਾਂ ਨਾਲ ਝੁਰੇ ਹੋਏ ਵਿਦਵਾਨਾਂ ਦੇ ਚਿਹਰੇ ਯਾਦ ਆਉਣ ਜੋ ਸਾਂਖ ਮਤ ਵੇਤਾ, ਤੇ ਨਾਸਤਕ ਮਤ ਗਿਆਤਾ ਤੇ ਅਮੁਕ ਫਿਲਾਸਫੀ ਸਿਞਾਤਾ