Back ArrowLogo
Info
Profile

ਬੜੀ ਗੰਭੀਰਤਾ ਨਾਲ ਕਿਹਾ ਕਰਦੇ ਸੇ ਕਿ ਘੜੀ ਵਾਂਙੂ ਸਰੀਰ ਚਲਦਾ ਹੈ । ਫੇਰ ਮੈਨੂੰ ਓਹ ਬੋਧ ਵਾਲੇ ਯਾਦ ਆਉਣ ਜੋ ਨੇਕੀ ਨੂੰ ਇਖਲਾਕ ਨੂੰ ਤਾਂ ਮੰਨਦੇ ਸੀ, ਪਰ ਨੇਕੀ ਦੇ ਸੋਮੇਂ ਨੂੰ ਤੇ ਇਖ਼ਲਾਕ ਦੇ ਅਧਿਸ਼ਠਾਤਾ ਨੂੰ ਨਹੀਂ ਸਨ ਮੰਨਦੇ । ਧੁਪ ਨੂੰ ਤਾਂ ਕਹਿੰਦੇ ਸੀ ਹੈ, ਪਰ ਸੂਰਜ ਵੱਲ ਨਹੀਂ ਤੱਕਦੇ ਸੀ । ਫੇਰ ਮੈਨੂੰ ਓਹ ਲੋਕ ਯਾਦ ਆਏ ਜਿਨ੍ਹਾਂ ਨੂੰ ਸਾਇੰਸ (ਪਦਾਰਥ ਵਿੱਦਿਆ) ਨੇ ਏਥੋਂ ਤਕ ਪੁਚਾ ਦਿਤਾ ਹੈ ਕਿ ਜੀਵ ਵਿਚ ਸਾਧਾਰਣ ਤੋ ਵਧੀਕ ਸ਼ਕਤੀਆਂ ਹਨ, ਖਿਆਲ ਨਾਲ ਆਦਮੀ ਬਹੁਤ ਕੁਛ ਅਸਰ ਪਾ ਸਕਦਾ ਹੈ, ਮਨੋ ਸ਼ਕਤੀ ਬਹੁਤ ਸਾਰੇ ਅਨੋਖੇ ਕੰਮ ਕਰ ਸਕਦੀ ਹੈ, ਜੋ ਸੁਪਨਿਆਂ ਦੇ ਕਈ ਕ੍ਰਿਸ਼ਮੇ ਸੱਚ ਹੋਣੇ, ਅਰ ਅਗੰਮ ਦੀ ਖਬਰ ਲਗਣੀ ਤੱਕ ਮੰਨ ਪਏ ਸਨ, ਪਰ ਅਜੇ ਛੱਤ੍ਰ ਵਾਙੂ ਸਿਰ ਫੇਰਦੇ ਸਨ ਕਿ ਮਰ ਕੇ ਬਾਕੀ ਕੁਛ ਨਹੀਂ ਰਹਿੰਦਾ। ਮੈਨੂੰ ਉਨ੍ਹਾਂ ਦੀ ਅਕਲ ਸੰਸਾਰ ਵਿਚ ਤਾਂ ਕਈ ਵੇਰ ਗੁਮਰਾਹੀ ਦਾ ਛਾਯਾ ਪਾਯਾ ਕਰਦੀ ਸੀ, ਪਰ ਮੈਨੂੰ ਅੱਜ ਸਮਝ ਆਈ ਕਿ ਓਹ ਕੇਡੇ ਭੋਲੇ ਸਨ, ਦੇਖੋ ਉਨ੍ਹਾਂ ਦਾ ਮਤ ਇਹ ਹੈ ਕਿ ਕੋਈ ਸ਼ੈ ਨਸ਼ਟ ਨਹੀਂ ਹੁੰਦੀ, ਜੋ ਨਾਸ ਨਜ਼ਰ ਪੈਂਦਾ ਹੈ, ਓਹ ਕੇਵਲ ਰੂਪ ਵਟਦਾ ਹੈ ਨਾਸ ਨਹੀਂ ਹੁੰਦਾ। ਜਿਕੂੰ ਪਾਣੀ ਅੱਗ ਨਾਲ ਸੁਕਕੇ ਨਾਸ ਨਹੀਂ ਹੁੰਦਾ ਰੂਪ ਵਟਾ ਕੇ ਹਵਾੜ ਬਣ ਜਾਂਦਾ ਹੈ, ਬੱਦਲ ਵੱਸ ਕੇ ਨਾਸ ਨਹੀਂ ਹੁੰਦਾ ਜਲ ਰੂਪ ਬਣ ਜਾਂਦਾ ਹੈ । ਹੁਣ ਮੈਨੂੰ ਹਾਸਾ ਆਵੇ ਕਿ ਮੈਂ ਇਨ੍ਹਾਂ ਲੋਕਾਂ ਦੇ ਵਦਤੋ ਵਯਾਘਾਤ ਨੂੰ ਤਦੋਂ ਕਿਉਂ ਨਾਂ ਸਮਝਿਆ ? ਭਲਾ ਜਦ ਨਾਸ ਕੇਵਲ ਵਟਾਉ ਹੁੰਦਾ ਹੈ, ਅਰ ਦੇਹ ਦੇ ਮਰਨ ਨਾਲ ਦੇਹ ਦੇ ਤੱਤ ਨਿੱਗਰ ਰੂਪ ਛੱਡ ਕੇ ਯਾ ਅੱਗ ਦੇ ਜ਼ੋਰ ਵਾਯੂ ਰੂਪ ਹੋ ਜਾਂਦੇ ਹਨ ਯਾ ਕਬਰ ਵਿਚ ਗਲ ਕੇ ਧਰਤੀ ਵਿਚ ਸਮਾਂ ਜਾਂਦੇ ਹਨ, ਤਦ ਦੇਹ ਵਿਚ ਜੋ ਸੋਚਣ ਵਾਲਾ, ਵਿਚਾਰਨ ਵਾਲਾ, ਰਸ ਅਨੁਭਵ ਕਰਨ ਵਾਲਾ, ਦੇਹ ਨੂੰ ਤੋਰਨ ਵਾਲਾ ਹਿੱਸਾ ਸੀ ਓਹ ਕਿਉਂ ਨਾਸ ਹੋ ਗਿਆ ? ਕਿਆ ਇਸੇ ਯੁਕਤੀ ਨਾਲ ਕਿ ਕੁਦਰਤ ਵਿਚ ਕੁਛ ਨਾਸ ਨਹੀਂ ਹੁੰਦਾ, ਇਹ ਸਿਧ ਨਹੀ ਹੁੰਦਾ ਕਿ ਦੇਹ ਵਿਚ ਜੋ ਬੋਲਣਹਾਰ ਹਿਸਾ ਸੀ ਉਹ ਬੀ ਨਾਸ ਨਹੀਂ ਹੋਇਆ, ਉਹ ਬੀ ਦਸ਼ਾ ਪਲਟ ਗਿਆ ਹੈ ? ਹੁਣ ਤਾਂ ਮੈਨੂੰ ਸਮਝ ਆਈ ਕਿ ਮਾਂ ਦੇ (ਪਕ੍ਰਿਤੀ ਰੂਪ) ਦੇ ਮੇਰੇ ਸਰੀਰ ਦੇ ਤਤ ਤਾਂ ਤਤਾਂ ਵਿਚ ਸਮਾ ਗਏ ਹੋਣਗੇ । ਤੇ ਜੋ ਕੇਵਲ ਤਤਾਂ ਦੇ ਮਿਲਾਪ ਤੋਂ ਸ਼ਕਤੀ ਪੈਦਾ ਹੋਈ ਸੀ ਸੋ ਸੰਸਾਰ ਦੀ ਸ਼ਕਤੀ ਵਿਚ ਰਲ

65 / 158
Previous
Next