

ਗਈ, ਜੋ ਸ਼ਿਵ ਰੂਪ ਬੋਲਨਹਾਰ, ਕਰਨ ਹਾਰ ਤੇ ਸਾਖੀ ਸੱਤਾ ਰੂਪ ਸਮਾਯਾ ਹੋਇਆ ਸੀ ਸੋ ਏਥੇ ਆ ਗਿਆ ਹੈ । ਮੈਂ ਤਾਂ ਏਹ ਪਰਤੱਖ ਵੇਖਾਂ ਪਰ ਸੋਚਾਂ ਕਿ ਨਿਰੀ ਯੁਕਤੀ ਦੇ ਪੰਘੂੜੇ ਝੂਟਣ ਵਾਲਿਆਂ ਨੂੰ ਮੈਂ ਕਿਕੂੰ ਸਮਝਾਵਾਂ ਕਿ ਜਿਕੂੰ ਤੁਸੀ ਸੰਸਾਰ ਤੇ ਸਰੀਰ ਵਿਚ ਪ੍ਰਕ੍ਰਿਤੀ ਤੇ ਸ਼ਕਤੀ ਨੂੰ ਤਾਂ ਮੰਨਦੇ ਹੋ ਪਰ ਪੱਕ ਜਾਣਦੇ ਹੋ ਕਿ ਦੁਹਾਂ ਵਿਚ 'ਵਿਚਾਰ ਸ਼ਕਤੀ ਨਹੀਂ ਹੈ, ਇਸ ਤੀਸਰੇ 'ਸ਼ਿਵ' ਰੂਪ ਨੂੰ ਦੇਖੋ, ਤੇ ਸੰਸਾਰ ਨੂੰ ਪ੍ਰਕ੍ਰਿਤੀ ਤੇ ਸ਼ਕਤੀਮਾਤ੍ਰ ਨਾਂ ਸਮਝੋ, ਪਰ ਸ਼ਿਵ ਸ਼ਕਤੀ ਤੇ ਪ੍ਰਕ੍ਰਿਤੀ ਤ੍ਰੈਯਾਂ ਦਾ ਸਮਾਗਮ ਦੇਖੋ। ਜਿਕੂੰ ਤੁਸਾਂ ਸਿੱਧ ਕਰ ਲਿਆ ਹੈ ਕਿ ਪ੍ਰਕ੍ਰਿਤੀ ਤੇ ਸ਼ਕਤੀ ਅਵਿਨਾਸ਼ ਹਨ, ਇਸੇ ਤਰਾਂ ਸ਼ਿਵ ਬੀ ਅਵਨਾਸ਼ ਮੰਨੋ। ਮੈਂ ਤਾਂ ਅਪਨੇ ਸ਼ਿਵ ਸਰੂਪ ਨੂੰ ਪਰਤੱਖ ਦੇਖਾਂ, ਪਰ ਕਿੰਕੂ ਆ ਕੇ ਲੋਕਾਂ ਨੂੰ ਸਮਝਾਵਾਂ । ਇਹ ਮੈਨੂੰ ਬਹੁ ਨਾਂ ਲਗੇ । ਜੋ ਦਲੀਲ ਮੈਂ ਖਿਆਲ ਕਰਾਂ ਮੈਂ ਸੋਚਾਂ ਕਿ ਉਨ੍ਹਾਂ ਨੇ ਮਖੌਲ ਵਿਚ ਉਡਾ ਛਡਣੀ ਹੈ, ਤੇ ਮੈਨੂੰ ਤਰਸ ਆਵੇ ਅਰ ਪਿਆਰ ਆਵੇ ਕਿ ਸੰਸਾਰ ਦੀਆਂ ਦੋ ਭੁੱਲਾਂ ਜ਼ਰੂਰ ਕੱਢਣੀਆਂ ਚਾਹੀਏ, ਇਕ ਤਾਂ ਇਹ ਭੁਲ ਕਿ ਮਾਯਾ ਦੇ ਰਸਾਂ ਤੇ ਵਿਕਾਰਾਂ ਵਿਚ ਲੱਗ ਕੇ ਜੋ ਅਪਨੇ 'ਸ਼ਿਵ' ਸਰੂਪ ਨੂੰ ਮਾਯਾ ਦੇ ਜੰਜਾਲ ਵਿਚ ਜੋ 'ਪ੍ਰਕ੍ਰਿਤੀ ਤੇ ਸ਼ਕਤੀ' ਦਾ ਬਣਿਆ ਹੋਇਆ ਹੈ, ਅਗਯਾਤ ਹੀ ਫਸਾਈ ਰਖਦੇ ਹਨ ਉਨ੍ਹਾਂ ਨੂੰ ਪਵਿਤ੍ਰਤਾ, ਸੇਵਾ, ਪ੍ਰਾਰਥਨਾਂ, ਭਜਨ, ਆਦਿ ਭਲੇ ਕੰਮਾਂ ਵਿਚ ਲਾਯਾ ਜਾਵੇ, ਤਾਂਜੋ ਅਪਨੇ ਸ਼ਿਵ ਸਰੂਪ ਨੂੰ 'ਪ੍ਰਕ੍ਰਿਤੀ ਤੇ ਸ਼ਕਤੀ' ਦੇ ਮਾਯਕ ਜਾਲ ਤੋਂ ਛੁਡਾ ਕੇ ਐਥੇ ਆ ਜਾਣ, ਅਰ ਉਨ੍ਹਾਂ ਦੁਖਾਂ ਤੇ ਦਰਦਾਂ ਤੋਂ ਛੁਟ ਜਾਣ ਜੋ ਮਾਯਕ (ਪ੍ਰਕ੍ਰਿਤੀ) ਬਨਾਵਟ ਵਿਚ ਫਸੇ ਰਹਣ ਕਰਕੇ ਝੱਲਣੇ ਪੈਂਦੇ ਹਨ। ਦੂਸਰੀ ਇਹ ਭੁਲ ਕੱਢਣੀ ਚਾਹੀਦੀ ਹੈ ਕਿ ਲੋਕ ਵਿਦਯਾ ਪਾ ਕੇ ਬੀ ਅਪਨੇ 'ਸ਼ਿਵ' ਸਰੂਪ ਤੋਂ ਸਿਰ ਫੇਰਦੇ ਹਨ ਤੇ ਅਪਨੇ ਆਪ ਨੂੰ ਇਕ 'ਕਲਾ' ਖਿਆਲ ਕਰਦੇ ਹਨ, ਅਰ ਇਸ ਭੁਲੇਖੇ ਦੇ ਕਾਰਨ ਉਨ੍ਹਾਂ ਦਾ 'ਸ਼ਿਵ' ਸਰੂਪ ਮਾਯਾ (ਸ਼ਕਤੀ ਤੇ ਪ੍ਰਕ੍ਰਿਤੀ) ਦੇ ਜਾਲ ਨੂੰ ਤੋੜ ਨਹੀਂ ਸਕਦਾ, ਕਿਉਂਕਿ 'ਸ਼ਿਵ' ਸਰੂਪ ਦਾ ਲਗਾਉ ਯਾ ਬੰਧਨ ਜੋ ਮਾਯਾ (ਸ਼ਕਤੀ ਤੇ ਪ੍ਰਕ੍ਰਿਤੀ) ਵਿਚ ਹੈ ਸੋ ਦੋ ਸਾਧਨਾਂ ਨਾਲ ਟੁਟਦਾ ਹੈ, ਇਕ ਪਵਿਤ੍ਰਤਾ ਤੇ ਦੂਜੇ ਗਯਾਨ, ਅਰ ਇਨ੍ਹਾਂ ਦੁਹਾਂ ਦੀ ਪ੍ਰਪੱਕਤਾ ਲਈ'ਸੇਵਾ ਤੇ ਨਾਮ' ਦੇ ਪੱਕੇ ਅਭਿਆਸ ਦੀ ਲੋੜ ਹੈ। ਜਾਂ ਮੈਂ ਇਨ੍ਹਾਂ ਸੋਚਾਂ ਵਿਚ ਸਾਂ ਤਾਂ ਇਕ ਬੜੇ ਪ੍ਰੇਮ ਸਰੂਪ ਨੇ ਕਿਹਾ