Back ArrowLogo
Info
Profile

ਦਿਤਾ ਗਿਆ ਹੈ। ਤੁਸੀਂ ਜਾ,ਕੇ ਲੋਕਾਂ ਨੂੰ ਦੱਸਣਾ ਕਿ ਮੌਤ ਤੋਂ ਨਾ ਡਰੋ, ਸਗੋਂ ਪਿਆਰ ਕਰੋ, ਅਰ ਦੱਸਣਾ ਕਿ ਜਿਕੂੰ ਪ੍ਰਕ੍ਰਿਤੀ ਤੇ ਸ਼ਕਤੀ ਨੂੰ ਨਾਸ ਰਹਤ ਮੰਨਦੇ ਹੋ ਇਸੇ ਤਰਾਂ ਸ਼ਿਵ' ਨੂੰ ਬੀ ਅਵਨਾਸ਼ ਸਮਝੋ । ਅਰ ਜਿਨੂੰ ਪ੍ਰਕ੍ਰਿਤੀ ਤੋਂ ਸ਼ਕਤੀ ਉਚੇਰੀ ਹੈ ਉਕੱਰ ਸ਼ਕਤੀ ਤੋਂ ਸ਼ਿਵ ਉਚੇਰਾ ਹੈ, ਅਰ 'ਸਿਵ' ਸਰੂਪ ਦੀ ਮਾਯਾ ਤੋਂ ਖਲਾਸੀ ਤੇ ਅਗਲੀ ਉਨੱਤੀ ਇਹ ਮਨੁਖਾ ਜਨਮ ਦਾ ਪਰਯੋਜਨ ਹੈ । ਤੁਸੀਂ ਵੇਖ ਲਵੋ ਜੋ ਤੁਸੀਂ ਕੈਸੇ ਆਨੰਦ ਨੂੰ ਪ੍ਰਾਪਤ ਹੋਏ ਹੋ। ਏਹ ਭੇਤ ਬੀ ਕਦੇ ਤੁਹਾਡੇ ਪਰ ਖੁਲੇਗਾ ਕਿ ਸ਼ਿਵ ਸਰੂਪ ਦਾ ਮਾਲਕ ਅਕਾਲ ਪੁਰਖ ਕੇਵਲ ਸਦਾ ਸਤ ਅਵਿਨਾਸ਼ ਹੈ॥

ਜਾਂ ਮੈਂ ਇਹ ਗੱਲ ਸੁਣੀ ਕਿ ਅਜੇ ਫੇਰ ਮੁੜਕੇ ਜਾਣਾ ਹੈ ਤਦ ਮੈਨੂੰ ਸੰਸਾਰ ਸਾਗਰ ਤੋਂ ਭੈ ਆਯਾ। ਉਸ ਵੇਲੇ ਇਕ ਮਿੱਤਰ ਨੇ ਕਿਹਾ ਇਹ ਭੈ ਜੋ ਤੁਹਾਨੂੰ ਆਯਾ ਹੈ, ਉਨ੍ਹਾਂ ਸਦੀਵ ਮੁਕਤ ਮਹਾਂ ਪੁਰਖਾਂ ਦੀ ਬਜ਼ੁਰਗੀ ਦਸਦਾ ਹੈ ਜੋ ਕਿ ਤੁਹਾਡੇ ਨਾਲੋਂ ਕ੍ਰੋੜਹਾ ਕ੍ਰੋੜ ਗੁਣਾਂ ਵਧੀਕ ਪ੍ਰਸੰਨ ਹੋ ਕੇ ਬੀ ਓਹ ਇਥੋਂ ਸੰਸਾਰ ਵਿਚ ਜਾਂਦੇ ਹਨ, ਅਰ ਡਰਦੇ ਨਹੀਂ, ਉੱਥੇ ਜਾ ਕੇ ਦੁਖ ਭੋਗਦੇ ਹਨ, ਪਰ ਪ੍ਰੇਮ ਦੇ ਕਾਰਣ ਪ੍ਰੇਮ ਹੀ ਕਰੀ ਚਲੇ ਜਾਂਦੇ ਹਨ ਅਰ ਅਨੇਕਾਂ ਲੋਕਾਂ ਨੂੰ ਮਾਯਾ ਦੇ ਹਨੇਰੇ ਤੋਂ ਕੱਢ ਕੇ ਸ਼ਿਵ ਰੂਪ ਨੂੰ ਅਕਾਲ ਪੁਰਖ ਦੇ ਚਾਨਣੇ ਨਾਲ ਖਿਚ ਕੇ ਚਾਨਣੇ ਨੂੰ ਸੰਪੂਰਨ ਚਾਨਣੇ ਦੇ ਚਰਨਾਂ ਵਿਚ ਲਿਆ ਕੇ ਪ੍ਰਸੰਨ ਕਰਦੇ ਹਨ, ਜਿੱਕੂ ਤੁਸੀ ਅੱਜ ਪ੍ਰਸੰਨ ਹੋ. ਇਹ ਗੁਰੂ ਜੀ ਨੇ ਸੰਸਾਰ ਵਿਚ ਜੋ ਜਾ ਕੇ ਬਾਣੀ ਰਚੀ ਉਸਦੇ ਪਰਤਾਪ ਕਰਕੇ ਹੈ; ਤੁਹਾਨੂੰ ਉਨ੍ਹਾਂ ਦੀ ਬਾਣੀ ਨੇ ਮਾਯਾ ਅਰਥਾਤ (ਪ੍ਰਾਕ੍ਰਿਤੀ ਤੇ ਸ਼ਕਤੀ) ਦੇ ਵਿਚਾਰ ਨ ਹਨੇਰੇ ਵਿਚ ਪਹਿਲੇ ਅਪਨਾਂ ਚਾਨਣਾ ਦਿਖਾਯਾ ਤੇ ਆਖਿਆ:-

"ਮਨ ਤੂੰ ਜੋਤ ਸਰੂਪ ਹੈ ਅਪਨਾ ਮੂਲ ਪਛਾਣ''।

ਫੇਰ ਵਾਹਗੁਰੂ ਦਾ ਪਰਕਾਸ਼ ਦਿਖਾਯਾ ਤੇ ਕਿਹਾ :-

"ਸਭ ਮਹਿ ਜੋਤਿ ਜੋਤਿ ਹੈ ਸੋਇ।

ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ ''।

68 / 158
Previous
Next