Back ArrowLogo
Info
Profile

ਬੱਸ ਫੇਰ ਕੀਹ ਸੀ, ਤੁਸੀ ਵਿਚਾਰ ਦੇ ਚਾਨਣੇ ਵਿਚ ਆ ਕੇ ਆਪ ਨੂੰ ਪਛਾਣਿਆਂ, ਫੇਰ ਉਸ ਚਾਨਣੇ ਨੇ ਵਧ ਕੇ ਗਿਆਨ ਦੀ ਦਸ਼ਾ ਪਾਈ ਤੇ ਤੁਸਾਂ ਵਿਚਾਰ ਦੇ ਚਾਨਣੇ ਦਾ ਕਾਰਣ ਰੂਪ ਅਸਲ ਚਾਨਣੇ ਸਰਬੱਗ ਵਾਹਗੁਰੂ ਦੇ ਪ੍ਰਕਾਸ਼ ਦੇ ਚਰਨਾ ਨਾਲ ਪ੍ਰੀਤੀ ਪਾਈ ਤੇ ਆਹ ਸੁਖ ਡਿੱਠਾ । ਹੁਣ ਸੋਚੋ ਤੁਹਾਡਾ ਦਿਲ ਜੋ ਪਲ ਕੁ ਪਹਲੇ ਸੰਸਾਰ ਦਾ ਉਪਕਾਰ ਲੋਚਦਾ ਸੀ, ਹੁਣ ਅਪਣੇ ਏਥੋਂ ਦੇ ਸੁਖ ਦਾ ਪ੍ਰੇਮੀ ਹੋ ਕੇ ਦੂਜੇ ਦਾ ਸੁਖ ਲੋਚਣੋਂ ਸੰਕੋਚਦਾ ਹੈ, ਪਰ ਸੋਚੋ ਖਾਂ ਸ੍ਰੀ ਕਲਗੀਧਰ ਗੁਰੂ ਗੋਬਿੰਦ ਸਿੰਘ ਜੀ ਦੀ ਕੁਰਬਾਨੀ ਜਿਨ੍ਹਾਂ ਦਾ ਜੀ ਸੁਖ ਕਰਕੇ ਨਹੀਂ, ਪਰ ਵਾਹਗੁਰੂ ਦੇ ਪ੍ਰੇਮ ਕਰਕੇ ਤੁਹਾਡੇ ਦੇਸ ਜਾਣ ਨੂੰ ਨਹੀਂ ਕਰਦਾ ਸੀ:-

''ਚਿਤ ਨ ਭਯੋ ਹਮਰੋ ਆਵਨ ਕਹ।

ਚੁਭੀ ਰਹੀ ਸੁਰਤਿ ਪ੍ਰਭ ਚਰਨਨ ਮਹ'।

ਪਰ ਸੰਸਾਰ ਦੇ ਦੁਖ ਹਰਨ ਦੇ ਪ੍ਰੇਮ ਦੇ ਕਾਰਨ ਸੰਸਾਰ ਵਿਚ ਗਏ, ਪਰ ਸੁਰਤ ਪ੍ਰਭ ਚਰਨਾਂ ਨਾਲ ਇਕ ਰਸ ਪ੍ਰੋਤੀ ਰਹੀ। ਓਹ ਸੰਸਾਰ ਵਿਚ ਰਹੇ, ਪਰ ਇਸ ਆਨੰਦ ਮੰਡਲ ਤੋਂ ਛੁਟ ਨਹੀਂ ਗਏ, ਉਪਕਾਰ ਓਥੇ ਕਰਦੇ ਸਨ ਤੇ ਸੁਰਤ ਨਾਲ ਏਥੇ ਵਸਦੇ ਸਨ। ਜੇ ਓਹ ਇਥੇ ਨਾ ਵੱਸਦੇ ਹੁੰਦੇ ਤਦ ਸੰਸਾਰ ਵਿਚ ਕੁਝ ਫਸਦੇ, ਪਰ ਓਹ ਸਦਾ ਮੁਕਤ ਮਹਾਂ ਪੁਰਖ ਗੁਰ ਅਵਤਾਰ ਇਥੇ ਵੱਸੇ ਤੇ ਕੰਮ ਓਥੇ रोडे।

''ਓਤ ਪੋਤ ਰਵਿਆ ਰੂਪ ਰੰਗ।

ਭਏ ਪ੍ਰਗਾਸ ਸਾਧ ਕੈ ਸੰਗ''।।

ਐਉਂ ਅਜ ਤੁਸੀ ਸਮਝਿਆ ਕਿ ਕਿਉਂ ਕਲਗੀਧਰ ਜੀ ਨੇ ਗੁਰੂ ਹੋਕੇ ਅਵਤਾਰ ਧਾਰਿਆ ? ਸੰਸਾਰ ਦੇ ਖੇਦ ਸਹੇ ਅਰ ਲੋਕੀ ਪਾਰ ਉਤਾਰੇ॥

ਹੁਣ ਤੁਸੀ ਦੱਸੋ ਜਿਨ੍ਹਾਂ ਨੇ ਅੱਜ ਪਰਤੱਖ ਦੇਖਿਆ ਹੈ ਕਿ ਆਨੰਦ ਮੰਡਲ ਤੇ ਉੱਪਰ ਤਤ੍ਵ ਗਿਆਨ ਮੰਡਲ ਤੇ ਉਸ ਤੋਂ ਉਪਰ ਯਥਾਰਥ ਮੰਡਲ ਦੇ ਸੁਖ ਜੋ

69 / 158
Previous
Next