Back ArrowLogo
Info
Profile

ਕੇ ਇਹ ਉਚਾਈ ਆਉਂਦੀ ਹੈ, ਏਥੇ ਆਯਾ ਨਹੀਂ ਕਿ ਕਲਿਆਨ ਹੋਈ ਨਹੀਂ ।

ਹੁਣ ਮੈਂ ਡਰਦੇ ਡਰਦੇ ਕਿਹਾ ਕਿ ਮੈਂ ਪਿੱਛੇ ਪਰਤਣਾ ਤਾਂ ਹੈ, ਤੇ ਏਥੇ ਆ ਬੀ ਗਿਆ ਹਾਂ, ਤਦ ਕ੍ਰਿਪਾ ਕਰਕੇ ਮੈਨੂੰ ਸ੍ਰੀ ਕਲਗੀਧਰ ਜੀ ਦੇ ਦਰਸ਼ਨ ਤਾਂ ਕਰਾ ਦਿਓ ? ਓਹ ਹੱਸ ਪਏ ਤੇ ਆਖਣ ਲੱਗੇ ਕਿ ਕੇਹੜੇ ਦਰਸ਼ਨ ਕਰਦੇ ਹੋ ? ਯਥਾਰਥ ਰੂਪ ਦੇ ਦਰਸ਼ਨ ਤਾਂ ਯਥਾਰਥ ਪਦ ਤੇ ਪਹੁੰਚਿਆਂ ਆਪੇ ਹੁੰਦੇ ਹਨ। ਅਨੰਦ ਸਰੂਪ ਦੇ ਦਰਸ਼ਨ ਤੁਸੀ ਕਰ ਰਹੇ ਹੋ, ਜੋ ਆਤਮ ਅਨੰਦ ਇਸ ਵੇਲੇ ਭੋਗ ਰਹੇ ਹੋ, ਤੇ ਜਿਸ ਰੂਪ ਵਿਚ ਆਪ ਸ੍ਰੀ ਗੁਰੂ ਜੀ ਧਰਤੀ ਤੇ ਗਏ ਸੇ ਉਸਦਾ ਦਰਸ਼ਨ ਹੁਣੇ ਹੁੰਦਾ ਹੈ, ਕਿਉਂਕਿ ਸੰਸਾਰ ਵਿਚੋਂ ਬੜੀਆਂ ਅਰਜ਼ੋਈਆਂ, ਪ੍ਰੇਮ ਦੇ ਸਨੇਹੇ ਆ ਰਹੇ ਹਨ ਕਿ ਦਰਸ਼ਨ ਦਿਓ, ਅੱਜ ਮਹਾਰਾਜ ਜੀ ਦੇ ਸੰਸਾਰ ਵਿਚ ਪ੍ਰਗਟ ਹੋਣ ਦਾ ਦਿਨ ਹੈ ਤੇ ਲੋਕ ਉਡੀਕਾਂ ਕਰਦੇ, ਕੀਰਤਨ ਤੇ ਜੱਸ ਗਾਉਂਦੇ ਪੁੰਨ ਦਾਨ ਕਰਦੇ ਹਨ, ਸੇਵਾ ਉਪਕਾਰ ਕਮਾਂਦੇ ਹਨ ਤੇ ਪ੍ਰੇਮ ਦੇ ਬੱਧੇ ਸਿੱਕਾਂ ਸਿਕਦੇ ਹਨ ਕਿ ਦਰਸ਼ਨ ਹੋਣ। ਏਹ ਕਹਕੇ ਉਨ੍ਹਾਂ ਨੇ ਇਕ ਵੇਰ ਹੇਠਲੇ ਪਾਸੇ ਹੱਥ ਕਰਕੇ ਉਪਰ ਨੂੰ ਚੁਕਿਆ ਤਦ ਅਚਰਜ ਰਾਗ ਸੁਣਾਈ ਦੇਣ ਲੱਗੇ :-

(੧) ਪਹਲੀ ਸਿੱਕ:-

ਆਵੀਂ ਹੇ ਕਲਗੀ ਵਾਲੇ ! ਆਵੀਂ ਹੇ ਕਲਗੀ ਵਾਲੇ !

ਜਿੰਦੜੀ ਨਿਮਾਨੜੀ ਨੂੰ ਸਿੱਕਾਂ ਦੇ ਪੈ ਗਏ ਲਾਲੇ ॥ ਟੇਕ।

ਸਿਕਦੀ ਨਿਮਾਨੜੀ ਮੈਂ, ਤੜਫਾਂ ਜੁਗਾਂ ਤੋਂ ਵਾਰੀ,

ਅਰਜ਼ਾਂ ਕਰੇਂਦੀ ਸਾਈਂ ! ਸਾਈਂ ਬਿਰਦ ਨੂੰ ਪਾਲੇ ।

ਰੋਦੀ ਨੂੰ ਆਹ ਦਿਹਾੜੇ, ਆਏ ਹੈਂ ਮੁੱਦਤਾਂ ਦੇ,

ਤਰਸਾਂ ਤਰਸ ਨ ਹਾਰੀ, ਰੋਵਣ ਛੁਟੇ ਨ ਚਾਲੇ॥ ਆਵੀਂ।

ਦੁਨੀਆਂ ਤੋਂ ਹੱਥ ਧੋਤੇ, ਲੋਕਾਂ ਤੋਂ ਲੈ ਉਦਾਸੀ ।

ਮਾਰੀ ਵਿਛੋੜਿਆਂ ਦੀ, ਜੱਫਰ ਬਿਰ੍ਹੋਂ ਦੇ ਜਾਲੇ ॥ ਆਵੀਂ।

72 / 158
Previous
Next