

ਲੱਖਾਂ ਚੁਰਾਸੀਆਂ ਦੇ, ਪੈਂਡੇ ਮੈਂ ਕਰਦੀ ਆਈ,
ਨੈਣੀ ਨ ਦਰਸ ਹੋਯਾ, ਪੈਰੀਂ ਪਏ ਹੈਂ ਛਾਲੇ ॥ ਆਵੀਂ:
ਕੇਈ ਮੈਂ ਜੋਰ ਲਾਏ, ਸਾਧਨ ਅਨੇਕ ਕੀਤੇ,
ਤਾਪੇ ਤਪਨ ਬਥੇਰੇ, ਪਿੰਡੇ ਹਿਮੰਚ ਗਾਲੇ ॥ ਆਵੀ:
ਪੁੱਛਾਂ ਪੁਛੇਂਦੀ ਹਾਰੀ, ਹਾਰੀ ਹਾਂ ਢੂੰਡਦੀ ਬੀ,
ਲੰਘੇ ਮੈਂ ਦਾਉ ਪੁੱਠੇ, ਦੁਖੜੇ ਅਨੇਕ ਝਾਲੇ ॥ ਆਵੀਂ:
ਪੰਡਤ ਤੇ ਜੋਤਕੀ ਮੈਂ, ਮੁੱਲਾਂ ਪੁਛਾਏ ਕਾਜ਼ੀ,
ਸਿਆਣੇ ਨ ਸਿਆਣ ਦਸਦੇ, ਕਰਦੇ ਅਨੇਕ ਟਾਲੇ॥ਆਵੀ:
ਬਾਜ਼ੀ ਅਨੇਕ ਵੇਰੀ, ਮਨ ਧਨ ਦੀ ਚਾ ਲਗਾਈ,
ਚੌਪੜ ਚੁਪੱਟ ਹੋਈ, ਪਾਸੇ ਸਿਰਾਂ ਦੇ ਢਾਲੇ ॥
ਆਵੀ: ਕੋਈ ਨ ਆਸ ਬਾਕੀ, ਆਸਾ ਰਿਹਾ ਨਾ ਕੋਈ,
ਇੱਕੋ ਹੈ ਓਟ ਤੇਰੀ, ਤੇਰੀ ਹੈ ਯਾਦ ਦੁਆਲੇ ਆਵੀ: ਆਵੀਂ
ਦੀਦਾਰ ਦੇਈਂ, ਸਿਕਦੀ ਦੀ ਆਸ ਪੂਰੀ ।
ਨਾਲੇ ਨਿਹਾਲ ਹੋਵਾਂ, ਪੁਰਬੀ ਮਨਾਵਾਂ ਨਾਲੇ ॥ ਆਵੀਂ:
(२) ਦੂਜੀ ਸਿੱਕ-
ਮੈਂ ਦੁਨੀਆਂ ਤੋਂ ਚਿਤ ਚਾ ਲਿਆ,
ਤੇਰੇ ਚਰਨਾਂ ਨਾਲ ਲਗਾ ਲਿਆ।
ਮੈਂ ਤੈਨੂੰ ਨਿੱਤ ਸੰਭਾਲਿਆ।
ਹੁਣ ਆ ਮਿਲ ਕਲਗੀ ਵਾਲਿਆ !
ਜਾਂ ਮੈਂ ਇਸ ਤਰ੍ਹਾਂ ਦੇ ਬਿਰਹੋ ਤੇ ਵਰਲਾਪ ਦੇ ਸਿੱਕ ਭਰੇ ਕਈ ਗੀਤ ਸੁਣੇ ਤਾਂ ਮੇਰਾ ਮਨ ਅਚਰਜ ਵੈਰਾਗਵਾਨ ਹੋ ਗਿਆ, ਮੈਂ ਹਰਿਆਨ ਹੋਕੇ ਅੱਜ ਪਹਲੀ ਵੇਰ ਏਹ ਸਮਝਿਆ ਕਿ ਸੱਚੇ ਪ੍ਰੇਮ ਤੇ ਵੈਰਾਗ ਦੀਆਂ ਬੇਨਤੀਆਂ ਕਿਸ ਤਰਾਂ ਅਨੰਦ ਮੰਡਲ ਵਿਚ ਜਾ ਕੇ ਪਹੁੰਚਦੀਆਂ ਹਨ । ਮੈਂ ਡਿੱਠਾ ਜੋ ਸਾਰੇ ਮੰਡਲ ਦੇ ਵਾਸੀ ਵੈਰਾਗ