

ਨਾਲ ਦ੍ਰਵ ਗਏ ਅਰ ਸਾਰੇ ਆਪ ਪ੍ਰਾਰਥਨਾਂ ਰੂਪ ਹੋਕੇ ਕਹਣ ਲਗ ਪਏ :-
ਜਗਤ ਜਲੇ ਮਾਯਾ ਵਿਖੇ ਪ੍ਰੇਮੀ ਭਰੇ ਵਿਰਾਗ।
ਹੇ ਕਲਗੀਧਰ ਤਾਰਨਾਂ, ਦੇ ਅਪਨਾ ਅਨੁਰਾਗ ।
ਫੇਰ ਉਸ ਮੰਡਲ ਦੀ ਪ੍ਰਾਰਥਨਾਂ ਨਿਕਲੀ ਕਿ:-
ਜਗਤੁ ਜਲੰਦਾ ਰਖਿ ਲੈ ਅਪਣੀ ਕਿਰਪਾ ਧਾਰਿ ।
ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ ॥
ਸਤਿਗੁਰਿ ਸੁਖੁ ਵੇਖਾਲਿਆ ਸਚਾ ਸਬਦੁ ਬੀਚਾਰਿ ॥
ਨਾਨਕ ਅਵਰ ਨ ਸੁਝਈ ਹਰਿ ਬਿਨੁ ਬਖਸਣਿ ਹਾਰੁ ॥੧॥
ਜੋ ਗੱਲ ਮੈਂ ਸਮਝਦਾ ਨਹੀਂ ਸਾਂ, ਅਰ ਜਿਸ ਪਰ ਕਦੇ ਹੁੱਜਤਾਂ ਕਰਦਾ ਸਾਂ ਅੱਜ ਸਾਫ ਸਮਝ ਆ ਗਈ ਕਿ ਪ੍ਰਾਰਥਨਾਂ ਸੱਚੀ ਤੇ ਪਿਆਰ ਭਰੀ ਕਿੰਤੂ ਸੰਸਾਰ ਦੇ ਸੂਖਮ ਮੰਡਲਾਂ ਨੂੰ ਹਿਲਾ ਦੇਂਦੀ ਹੈ । ਹੁਣ ਮੈਨੂੰ ਮਿੱਤ੍ਰ ਜੀ ਨੇ ਦੱਸਿਆ ਕਿ ਸ੍ਰੀ ਕਲਗੀਧਰ ਜੀ ਦੇ ਦੋ ਸਰੂਪਾਂ ਦਾ ਕਥਨ ਤਾਂ ਮੈਂ ਦੱਸਿਆ ਸੀ, ਹੁਣ ਇਨ੍ਹਾਂ ਸਿੱਕ ਤੇ ਪਿਆਰਾਂ ਦੇ ਖਿੱਚੇ ਸ੍ਰੀ ਗੁਰੂ ਜੀ ਅਪਨੇ ਉਸ ਸਰੂਪ ਦਾ ਪ੍ਰਭਾਵ ਇਕ ਅਚਰਜ ਮਿਲਾਪ ਵਾਲੀ ਸਵਾਰੀ ਪਰ ਸੰਸਾਰ ਨੂੰ ਭੇਜ ਰਹੇ ਹਨ ਕਿ ਜਿਸਦੇ ਅਸਰ ਨਾਲ ਮਾਤ ਲੋਕ ਦੇ ਪ੍ਰੇਮੀ ਅੱਜ ਸੰਤੁਸ਼ਟ ਹੋਣਗੇ ਕਿ ਅਸਾਂ ਦਰਸ਼ਨ ਪਾਯਾ ਹੈ। ਉਨ੍ਹਾਂ ਨੂੰ ਸ਼ਾਂਤਿ, ਖੁਸ਼ੀ, ਅਨੰਦ, ਤੇ ਪ੍ਰੇਮ ਭਰਿਆ ਵੈਰਾਗ ਛਾਏਗਾ, ਅਰ ਆਤਮਾ ਹੋਰ ਉਜੱਲ, ਪ੍ਰੇਮੀ ਤੇ ਉਨੱਤ ਹੋਵੇਗੀ । ਸਰੂਪ ਦਾ ਦਰਸ਼ਨ ਕਿਸੇ ਐਸੀ ਆਤਮਾਂ ਨੂੰ ਹੋਵੇਗਾ ਜਿਸ ਵਿਚ ਦਰਸ਼ਨ ਦੇ ਝੱਲਣ ਦੀ ਤਾਕਤ ਪੈਦਾ ਹੋ ਗਈ ਹੋਵੇਗੀ, ਜੋ ਜੀਵਨ ਮੁਕਤ ਸੰਸਾਰ ਵਿਚ ਹਨ ਸੋ ਨਿਰੰਤਰ ਯਧਾਰਧ ਸਰੂਪ ਨੂੰ ਪ੍ਰਾਪਤ ਹਨ।
ਮੈਂ ਹੁਣ ਕੀ ਡਿੱਠਾ ਕਿ ਉਸ ਅਨੰਦ ਭਵਨ ਵਿਚ ਸਰਬ ਸੱਜਨ ਨਿਮ੍ਰਤਾ ਸਰੂਪ ਹੋ ਗਏ, ਉਧਰੋਂ ਪ੍ਰੇਮ ਦੇ ਪੁਸ਼ਪ ਬਬਾਨ ਪਰ ਕਲਗੀਧਰ ਜੀ ਦੀ ਦਿੱਬਯ ਜਯੋਤ ਸਵਾਰੀ ਜਿਸ ਸਰੂਪ ਵਿਚ ਸੰਸਾਰ ਪਰ ਆਈ ਸੀ, ਉਪਰਲੇ ਮੰਡਲਾਂ ਵਿਚੋਂ ਆਈ, ਅਰ ਸਰਬ ਦੇ ਸੀਸ ਨਿਵਾਂਦਿਆਂ ਮਾਤ ਲੋਕ ਨੂੰ ਚਲੀ ਗਈ। ਦਰਸ਼ਨ