Back ArrowLogo
Info
Profile

ਕਰਦਾ ਹੀ ਤੇਜ ਨਾ ਸਹਾਰ ਕੇ ਮੈਂ ਤਾਂ ਬੇਸੁਧ ਹੋ ਗਿਆ । ਜਦ ਮੇਰੀ ਅੱਖ ਖੁਲ੍ਹੀ ਤਾਂ ਕੀ ਡਿੱਠਾ ਕਿ ਘੜੀ ਦੇ ਤ੍ਰੈ ਵਜ ਰਹੇ ਹਨ, ਅਰ ਮੈਨੂੰ ਅਵਾਜ ਪੈ ਰਹੀ ਹੈ ਕਿ ਅੱਜ ਤਾਂ ਸ੍ਰੀ ਕਲਗੀਧਰ ਜੀ ਦਾ ਪੁਰਬ ਦਿਹਾੜਾ ਹੈ, ਅਜ ਦੋ ਵਜੇ ਉੱਠਕੇ ਵਾਰ ਸੁਣਨ ਚੱਲਨਾ ਸੀ, ਛੇਤੀ ਕਰੋ ਤ੍ਰੈ ਵਜ ਰਹੇ ਹਨ। ਮੈਂ ਉੱਠਣਾ ਚਾਹਵਾਂ, ਪਰ ਮੇਰੇ ਲੂੰ ਲੂੰ ਵਿਚ ਓਹ ਸੁਆਦ ਭਰਿਆ ਸੀ ਕਿ ਉਠਣ ਨੂੰ ਜੀ ਨਾ ਕਰੇ ।

ਮਿਤ੍ਰ ! ਇਸ ਸੁਪਨੇ ਨੂੰ ਸਾਂਗੋ ਪਾਂਗ ਆਪ ਦੇ ਪੇਸ਼ ਕਰਦਾ ਹਾਂ, ਕਿਉਂਕਿ ਮੈਨੂੰ ਹੁਕਮ ਸੀ ਕਿ ਮਾਤ ਲੋਕ ਵਿਚ ਆ ਕੇ ਅਗਲਾ ਹਾਲ ਸਾਰਾ ਸੁਣਾ ਦਿਆਂ, ਤੇ ਦੁਹਾਈ ਦੇ ਦਿਆਂ ਕਿ:-

"ਇਕੁ ਨਾਮੁ ਬੋਵਹੁ ਬੋਵਹੁ

ਮਤੁ ਭਰਮਿ ਭੂਲਹੁ ਭੂਲਹੁ

ਅਨ ਰੁਤਿ ਨਾਹੀ ਨਾਹੀ''

ਹੇ ਮਿਤ੍ਰੋ । ! ਮੌਤ ਨਾਸ ਨਹੀਂ ਹੈ, ਪਰ ਦਸ਼ਾ ਪਲਟਦੀ ਹੈ। ਅੱਗਾ ਜਰੂਰ ਹੈ, ਸੱਚ ਹੈ, ਅਰ ਸੁਖਦਾਈ ਹੈ । ਵਿਕਾਰਾਂ ਦਾ ਪਿਆਰ ਮਾਯਾ ਦੇ ਜਾਲ ਹਨ। ਸੰਸੇ ਪੈਦਾ ਹੋਣੇ ਮਾਯਾ ਰੂਪੀ ਤੇਂਦਵੇ ਦੀਆਂ ਤਾਰਾਂ ਹਨ, ਇਸ ਤੋਂ ਛੁਟਕਾਰਾ ਅਪਨੇ ਸ਼ਿਵ ਸਰੂਪ ਦੀ ਪਛਾਣ ਅਰਥਾਤ ਅਪਨੇ ਆਤਮਾਂ ਦੀ ਸਮਝ ਹੈ ਅਰ ਉਸ ਦੀਵੇ ਦੇ ਜਾਗਣ ਨਾਲ ਪ੍ਰਮਾਤਮਾ ਦੀ ਟੋਲ ਤੇ ਪ੍ਰਾਪਤੀ ਨਾਲ ਇਥੋਂ ਮੁਕਤ ਤੇ ਅੱਗੇ ਲਈ ਸਦਾ ਦਾ ਸੁਖ ਹੈ। ਇਹ ਸੱਚ ਹੈ, ਇਹ ਰਸਤਾ ਹੈ।

ਤੁਹਾਨੂੰ ਪਤਾ ਹੈ ਕਿ ਸੰਸਾਰ ਦੇ ਵਿਕਾਰੀ ਲੋਕ 'ਮਦ' ਨਾਲ ਤੇ ਵਿੱਦਿਆ ਦੇ ਹੰਕਾਰੀ ਲੋਕ 'ਮਤਸਰ' ਨਾਲ ਹਾਥੀ ਬਣ ਰਹੇ ਹਨ, ਤੇ ਮਾਯਾ ਵਿਕਾਰਾਂ ਤੇ ਹੁੱਜਤਾਂ ਦੀਆਂ ਕਠੋਰ ਤਾਰਾਂ ਫੈਲਾ ਕੇ ਇਸ ਹਾਥੀ ਨੂੰ ਫਸਾ ਰਹੀ ਹੈ, ਤੇ ਜਦ ਇਹ ਅਪਨੀ ਤਬਾਹੀ ਤੋਂ ਜਾਣੂੰ ਹੋਕੇ ਦੁਹਾਈ ਦੇਂਦਾ ਹੈ ਤਦ ਇਸ ਦਾ ਸ਼ਿਵ ਸਰੂਪ ਜਾਗਦਾ ਹੈ, ਉਸ ਜਾਗੇ ਪਰ ਫਸੇ ਹੋਏ ਸ਼ਿਵ ਸਰੂਪ ਦੀ ਪ੍ਰੇਮ ਦੀ ਪੁਕਾਰ ਸੁਣਕੇ ਅਕਾਲ ਪੁਰਖ ਜੀ ਮਾਯਾ ਦੇ ਫੰਧ ਕੱਟਕੇ ਇਸ ਨੂੰ ਆਤਮ ਸੁਖ ਦੇ ਪੁਸ਼ਪ ਬਬਾਨ

75 / 158
Previous
Next