Back ArrowLogo
Info
Profile

ਤੇ ਚੜ੍ਹਾਕੇ ਸੰਚਖੰਡ ਵਿਚ ਲੈ ਜਾਂਦੇ ਹਨ। ਇਸ ਅਵੱਸਥਾ ਨੂੰ ਇਸੇ ਅਲੰਕਾਰ ਵਿਚ ਸ੍ਰੀ ਗੁਰੂ ਜੀ ਵਰਨਣ ਕਰਦੇ ਹਨ:-

'ਜਿਉ ਕੁੰਚਰ ਤੰਦੂਏ ਪਕਰ ਚਲਾਇਓ

ਕਰ ਊਪਰ ਕਢ ਨਿਸਤਾਰੇ'

ਮਾਯਾ ਤੇਂਦੂਆਂ ਹੈ, ਇਸ ਦੀਆਂ ਤਾਰਾਂ ਦੋ ਪ੍ਰਕਾਰ ਦੀਆਂ ਹਨ, ਇੱਕ ਤਾਂ ਵਿਕਾਰਾਂ ਦੀਆਂ ਹਨ (ਮਾਯਾ ਦੇ ਰੰਗਾਂ ਵਿਚ ਫਸਨਾ) ਦੂਸਰੇ ਸੰਸੇ ਦੀਆਂ ਹਨ (ਵਿਦਯਾ ਪਾ ਕੇ ਸੰਸਿਆਂ ਵਿਚ ਰੁੜ੍ਹਨਾ) ਜੀਵ ਦਾ ਮਨ ਹਾਥੀ ਹੈ (ਮਨ ਤੋਂ ਮੈਗਲ ਹੋ ਰਿਹਾ) ਸੋ ਇਸ ਤੇਂਦੂਏ ਦੀਆਂ ਤਾਰਾਂ ਵਿਚ ਫਸਿਆ ਹੈ। ਉਪਰ ਕਹੀ ਜੁਗਤ ਨਾਲ ਛੁਟਕਾਰਾ ਪਾਂਦਾ ਹੈ । ਪਿਆਰਿਓ ! ਹੁਣ ਅੱਜ ਗੁਰਪੁਰਬ ਹੈ, ਕਲਗੀਧਰ ਜੀ ਦਾ ਅਵਤਾਰ ਹੈ, ਅੱਜ ਕੋਣੇ ਬੈਠ ਕੇ ਵਿਚਾਰ ਕਰ ਲਓ ਕਿ ਇਸੇ ਤੇਂਦੂਏ ਦੇ ਫੰਧ ਵਿਚ ਮਰਨਾ ਹੈ ਕਿ ਅਕਾਲ ਪੁਰਖ ਦੀ ਗੋਦ ਵਿਚ ਸਮਾਣਾ ਹੈ ?

੯. ਖੇੜਾ ਨੌਵਾਂ

(ਸੰ: ੪੩੯ ਨਾ: ਦੀ ਗੁਰਪੁਰਬ ਸਪਤਮੀ ਦੀ ਰਚਨਾਂ)

੧. ਕੀਰਤ ਮੂਰਤੀ

ਅੱਜ ਕੀ ਹੈ ? ਆਪ ਕਹੋਗੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਦਾ ਗੁਰਪੁਰਬ । ਤਦ ਅੱਜ ਕੁਦਰਤੀ ਇੱਛਾ ਇੱਕ ਸਿੱਖ ਦੀ ਏਹ ਹੈ, ਕਿ

76 / 158
Previous
Next