Back ArrowLogo
Info
Profile

ਗੁਰੂ ਜੀ ਦੇ ਦਰਸ਼ਨ ਕਰੀਏ।

ਆਓ ਮਿੱਤ੍ਰ ਅੱਜ ਦਰਸ਼ਨ ਕਰੀਏ । ਦੇਖੋ ਅੱਜ ਸਭ ਪਾਸਿਓ ਇਹੋ ਅਵਾਜ਼ ਆ ਰਹੇ ਹਨ-

ਮੈਂ ਤੱਕਦੀ ਰਾਹਾਂ ਤੇਰੀਆਂ, ਪਾ ਜੋਗੀ ਵਾਲੀ ਫੇਰੀਆਂ।

ਮੈਂ ਰੋ ਰੋ ਹਾਲ ਵੰਞਾਲਿਆ, ਹੁਣ ਆ ਮਿਲ ਕਲਗੀ ਵਾ: ।

ਕਿਤੋਂ ਏਹ ਲਹਰਾ ਆਵੰਦਾ ਹੈ :-

'ਅੱਜ ਸਾਨੂੰ ਮਿਲਿਆ ਜੀ,

ਮਿਲਿਆ ਗੋੁਬਿੰਦ ਸਿੰਘ ਪਯਾਰਾ'।

ਮਿਲਨ ਦੀ ਇੱਛਾ ਤੇ ਸਿੱਕ ਸਭ ਪਾਸੇ ਹੈ, ਆਓ ਅੱਜ ਅਸੀਂ ਬੀ ਦਰਸ਼ਨ ਕਰੀਏ ਤੇ ਆਪ ਨੂੰ ਕਰਾਈਏ । ਪਰ ਕੀ ਸਤਿਗੁਰੂ ਦੇ 'ਸਹਜ ਕੀ ਅਕਥ ਕਥਾ ਹੈ ਨਿਰਾਰੀ ਵਾਲੇ ਦਰਸ਼ਨ ਸਾਨੂੰ ਹੋ ਸਕਦੇ ਹਨ ? ਨਹੀਂ। ਕਿਉਂਕਿ ਸਾਡੇ ਵਿਚ ਹਉਮੈ ਦਾ ਅਭਾਵ ਤੇ ਆਤਮ ਪ੍ਰੇਮ ਨਹੀਂ ਹੈ । ਕਿਆ ਸਾਨੂੰ ਗੁਰੂ ਦੇ ਸੂਖਮ ਵਯਕਤੀ ਵਾਲੇ ਦਰਸ਼ਨ ਹੋ ਸਕਦੇ ਹਨ ? ਨਹੀਂ, ਕਿਉਕਿ ਸਾਡੇ ਵਿਚ ਸਰਧਾ ਤੇ ਅਨਿੰਨ ਭਗਤੀ ਨਹੀਂ ਹੈ,। ਕਿਆ ਸ਼ਬਦ ਰੂਪ ਗੁਰੂ ਦੇ ਦਰਸ਼ਨ ਹੋ ਸਕਦੇ ਹਨ? ਨਹੀਂ, ਕਿਉਂਕਿ ਸਾਡੇ ਵਿਚ ਵੈਰਾਗ ਤੇ ਬਾਣੀ ਦਾ ਅਭਯਾਸ ਨਹੀਂ ਹੈ। ਫਿਰ ਕੇਹੜੇ ਦਰਸ਼ਨ ਹਨ, ਜੋ ਆਪ ਸਾਨੂੰ ਅੱਜ ਕਰਾਂਵਦੇ ਹੋ ? ਮਿੱਤ੍ਰ ਜਨੋਂ! ਅਸੀਂ ਆਪਨੂੰ ਅੱਜ ਓਹ ਦਰਸ਼ਨ ਕਰਾਵਦੇ ਹਾਂ ਕਿ ਜੋ ਆਪ ਕੇਵਲ ਹੇਠਲੀਆਂ ਸਤਰਾਂ ਨੂੰ ਧਯਾਨ ਨਾਲ ਪੜ੍ਹਦੇ ਪੜ੍ਹਦੇ ਕਰ ਲਓ, ਜਿਨ੍ਹਾਂ ਦਰਸ਼ਨਾਂ ਲਈ ਕੇਵਲ ਅਕਲ ਨੂੰ ਉਸ ਪਾਸੇ ਲਾਣ ਦੀ ਲੋੜ ਹੈ। ਤੁਸੀਂ ਸ੍ਰੀ ਗੁਰੂ ਗੋਬਿੰਦ ਜੀ ਨੂੰ 'ਗੁਰੂ' ਕਰਕੇ ਆਖਦੇ ਹੋ ਆਓ ਪਹਿਲੇ ਵੇਖੀਏ ਕਿ 'ਗੁਰੂ' ਦਾ ਝਾਕਾ ਕੀਹ ਹੈ ?

ਗੁਰੂ-ਸੰਸਾਰ ਦਾ ਰਚਨਹਾਰ ਹੀ 'ਗੁਰੂ' ਹੈ। ਕਿਉਂਕਿ ਸੰਸਾਰ ਦਾ ਰਚਨਹਾਰ, ਉਸ ਰਚਨਾਂ ਵਿਚ ਬੁਧੀ ਦਾ ਸਿਰਜਨਹਾਰ ਅਰ ਬੁਧੀ ਵਿਚ ਸੁਤੇ ਸਿੱਖਯਾ ਅਰ ਉਸ ਬੁਧੀ ਵਿਚ ਵਿਸ਼ੇਸ਼ ਸਿੱਖਯਾ ਸਿੱਖਣ ਦਾ ਮਾਦਾ ਪੈਦਾ ਕਰਨ

77 / 158
Previous
Next