Back ArrowLogo
Info
Profile

ਵਾਲਾ ਹੈ। ਜੇ ਪਰਮੇਸੁਰ ਬੁਧੀ ਹੀ ਨਾ ਦੇਵੇ ਜਾਂ ਬੁਧੀ ਵਿਚ ਸਿੱਖਣ ਦਾ ਮਾਦਾ ਹੀ ਨਾਂ ਪਵੇ, ਯਾ ਪਾ ਕੇ ਕੁਛ ਵਿਘਨ ਕਰ ਦੇਵੇ ਤਦ ਸਿੱਖਯਾ ਦੇਣ ਵਾਲੇ ਕੁਛ ਨਹੀਂ ਕਰ ਸਕਦੇ। ਇਸ ਲਈ ਆਦਿ ਗੁਰੂ ਅਕਾਲ ਪੁਰਖ ਹੈ ਜੋ ਬੁਧੀ ਅਰ ਬੁਧੀ ਵਿਚ ਉੱਨਤ ਹੋਣ ਦਾ ਮਾਦਾ ਪੈਦਾ ਕਰਕੇ ਪੁਰਖ ਨੂੰ ਪੀੜਾ, ਤੇ ਪ੍ਰਸੰਨਤਾਈਆਂ ਦੇ ਤਜਰਬਿਆਂ ਤੋਂ ਸੱਚੀ ਸਿੱਖਯਾ ਪ੍ਰਦਾਨ ਕਰਾਂਦਾ ਹੈ, ਜੋ ਟਿਕੇ ਮਨਾਂ ਨੂੰ ਅਨੁਭਵ ਦੁਆਰਾ ਸਿੱਖਯਾ ਦੇਦਾ ਹੈ, ਅਰ ਜੋ ਜਗਯਾਸੂਆਂ ਨੂੰ ਆਪਣੇ ਸੁਸਿਖਯਤ ਪਯਾਰਿਆਂ ਦੇ ਰਸਤੇ ਸਿੱਖਯਾ ਦੇਂਦਾ ਹੈ, ਜੋ ਦੁਨੀਆਂ ਨੂੰ ਅਵਤਾਰਾਂ ਅਰਥਾਤ ਪੈਗਬਰਾਂ ਅਤੇ ਰੀਫਾਰਮਰਾਂ ਅਰਥਾਤ ਸੁਧਾਰ ਕਰਤਿਆਂ ਦੀ ਮਾਰਫਤ ਸਿੱਖਯਾ ਦੇਂਦਾ ਹੈ। ਸੁਧਾਰ ਕਰਤੇ ਤੇ ਅਵਤਾਰਾਂ ਦੀ ਸਿੱਖਯਾ ਉਥੋਂ ਤਾਈਂ ਲਿਜਾਂਦੀ ਹੈ ਕਿ ਜਿਥੇ ਜਾ ਕੇ ਅੰਤਹਕਰਨ ਸੁਧ ਹੋ ਕੇ ਵਾਹਿਗੁਰੂ ਦੇ ਅਨੁਭਵ ਤੋ ਸਿੱਧੀ ਸਿੱਖਯਾ ਪਾਣ ਲੱਗ ਜਾਵੇ । ਤਾਂਤੇ ਗੁਰੂ ਅਵਸਥਾ ਆਦਿ ਰੂਪ ਕਰਕੇ ਅਕਾਲ ਪੁਰਖ ਵਿਚ ਹੀ ਪੂਰਨ ਹੈ, ਪਰ ਅਵਤਾਰਾਂ ਦੇ ਸੁਧਾਰ ਕਰਤਿਆਂ ਨੂੰ ਇਕ ਖਾਸ ਹੱਦ ਤਕ ਸ਼ਕਤੀ ਹੁੰਦੀ ਹੈ ਜਿਸ ਨਾਲ ਓਹ ਬੁਧ ਸੰਯੁਕਤਾ ਨੂੰ ਸਿੱਖਯਾ ਦੇਕੇ ਉੱਨਤ ਕਰਦੇ ਹਨ। ਪਰ ਅਵਤਾਰ ਦੇ ਸੁਧਾਰ ਕਰਤੇ ਆਪ ਬੀ 'ਗੁਰੂ' ਦੇ ਮੁਥਾਜ ਹੋਏ, ਅਰ ਗੁਰੂ ਤੋਂ ਸਿੱਖਯਾ ਪਾ ਕੇ ਉਪਦੇਸ਼ ਕੀਤੇ । ਪਰੰਤੂ ਗੁਰੂ ਪਦ ਜੋ ਸਤਗੁਰਾਂ ਨੂੰ ਮਿਲਿਆ, ਇਹ ਅਵਤਾਰ ਸਿਰੋਮਣ ਇਸ ਕਰਕੇ ਹੈ ਕਿ ਇਨ੍ਹਾਂ ਨੂੰ ਗੁਰੂ ਦੀ ਲੋੜ ਨਹੀਂ ਪਈ, ਅਕਾਲ ਪੁਰਖ ਨੇ ਆਪ ਗੁਰੂ ਹੋ ਕੇ ਸਿਧਾ ਅਨੁਭਵ ਦੁਆਰਾ ਇਨ੍ਹਾਂ ਨੂੰ ਸੁਸਿਖਯਤ ਕਰਕੇ ਭੇਜਿਆ । ਇਸ ਕਰਕੇ ਗੁਰੂ ਨਾਨਕ ਜੀ ਨੇ ਕਿਹਾ:-

"ਬੀਜਉ ਸੂਝੈ ਕੋ ਨਹੀ ਬਹੈ ਦੁਲੀਚਾ ਪਾਇ''।

ਵੇਈਂ ਵਿਚ ਪ੍ਰਵੇਸ਼, ਸੋਦਰ ਤੇ ਆਰਤੀ ਦਾ ਉਚਾਰ ਸਭ ਵਾਹਿਗੁਰੂ ਦੇ ਗੁਰੂ ਹੋਣ ਵਿੱਚ ਹੈ। ਇਸ ਕਰਕੇ ਉਨ੍ਹਾਂ ਨੇ ਅਕਾਲ ਪੁਰਖ ਦਾ ਨਾਮ 'ਵਾਹਿਗੁਰੂ' ਰੱਖਯਾ । ਸੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਗੁਰੂ ਦਾ ਪਤਾ ਆਪ ਦੇਂਦੇ ਹਨ-

"ਆਦਿ ਅੰਤ ਏਕੈ ਅਵਤਾਰਾ।

78 / 158
Previous
Next