Back ArrowLogo
Info
Profile

ਸੋਈ ਗੁਰੂ ਸਮਝੀਅਹੁ ਹਮਾਰਾ''

ਫਿਰ ਗੁਰੂ ਪਦ ਵਿਚ ਵਾਹਿਗੁਰੂ ਦੀ ਅਤਯੰਤ ਸਮੀਪਤਾ ਯਾ ਅਭੇਦਤਾ ਪਰ ਵਾਹਿਗੁਰੂ ਦਾ ਵਾਕ ਆਪ ਫੁਰਮਾਂਦੇ ਹਨ-

''ਮੈਂ ਅਪਨਾ ਸੁਤ ਤੋਹਿ ਨਿਵਾਜਾ

ਪੰਥ ਪ੍ਰਚੁਰ ਕਰਬੇ ਕਹੁ ਸਾਜਾ''।

ਇਨ੍ਹਾਂ ਅਰ ਹੋਰ ਵਾਕਾਂ ਤੋਂ ਸਪਸ਼ਟ ਹੈ ਕਿ ਸ੍ਰੀ ਗੁਰੂ ਜੀ ਸਿੱਧੇ ਅਕਾਲ ਪੁਰਖ ਦੇ ਸਿੱਖ ਸੇ ਅਰ ਉਸਦੇ ਥਾਪੇ ਹੋਏ ਸੰਸਾਰ ਦੇ ਗੁਰੂ ਸੇ । ਹੁਣ ਉਨ੍ਹਾਂ ਦੇ ਗੁਰੂ ਪਦ ਦਾ ਕਰਤਵ ਵੇਖੀਏ। ਗੁਰੂ ਉਹ ਹੈ ਜੋ ਜੀਵ ਨੂੰ ਸੁਧਾਰਕੇ, ਸਾਧਕੇ, ਵਾਹਿਗੁਰੂ ਦਾ ਸ਼ਬਦ ਪ੍ਰਦਾਨ ਕਰਕੇ ਸਿਰਜਨਹਾਰ ਨਾਲ ਮਿਲਾ ਦੇਵੇ । ਇਹ ਕਰਤੱਵ ਨੌਵੇਂ ਗੁਰੂ ਜੀ ਕਰਦੇ ਆਏ ਅਰ ਦਸਵੇਂ ਗੁਰੂ ਜੀ ਨੇ ਕੀਤੇ । ਬਾਲਪਣੇ ਵਿਚ ਹੀ ਗੱਦੀ ਬਿਰਾਜਕੇ ਉਪਦੇਸ਼ ਸ਼ੁਰੂ ਕੀਤਾ। ਸੰਗਤਾਂ ਦੇ ਛੋੜ ਕੱਟੇ । ਭਾਈ ਨੰਦ ਲਾਲ ਵਰਗੇ ਅਰਬੀ ਫਾਰਸੀ ਦੇ ਆਲਮ, ਅਭਯਾਸੀ, ਸੂਫੀ ਮਤ ਦੇ ਜਾਣੂੰ, ਸਾਰੇ ਜਹਾਨ ਦੇ ਸੁਧਾਰ ਕਰਤਿਆਂ ਨੂੰ ਵੇਖਕੇ ਅਵਤਾਰਾਂ ਦੇ ਮੱਤਾਂ ਨੂੰ ਖੋਜਕੇ, ਪੈਗ਼ਬਰਾਂ ਦੇ ਪੁਸਤਕ ਪੜਤਾਲ ਕੇ ਸ਼ਾਂਤ ਨਾਂ ਹੋਏ । ਠੰਢ ਜੋ ਪਈ ਤਦ ਪੂਰੇ ਸਤਿਗੁਰੂ ਜੀ ਕਲਗੀਧਰ ਨੇ ਪਾਈ । ਓਹ ਸਾਂਈਂ ਦੇ ਅਗੰਮ ਦਾ ਦਰਵਾਜ਼ਾ ਇਨ੍ਹਾਂ ਨੇ ਖੋਲਿਆ । ਸਾਹਿਬ ਰਾਮਕੌਰ ਵਰਗੇ ਪੰਡਤ ਇਸ ਦਰੋਂ ਆ ਕੇ ਠਰੇ । ਭਾਈ ਘਨੱਯਾ ਆਦਿਕ ਬ੍ਰਹਮ ਗਯਾਨੀ ਅੰਤਰ ਗਿਆਨ ਤੋਂ ਏਥੇ ਆ ਕੇ ਠੰਢੇ ਹੋਏ । ਗੁਰੂ ਜੀ ਜ਼ਬਾਨੀ ਗੁਰੂ ਨਾਂ ਸੇ, ਪਰ ਗੁਰੂ ਜੀ ਲਈ ਸਿੱਖ ਜਾਨਾਂ ਦੇਂਦੇ ਤੇ ਸੀਸ ਭੇਟ ਕਰਦੇ ਸੇ । ਇਕੇਰਾਂ ਡੱਲੇ ਨੇ ਆਪਣੀ ਫੌਜ ਦੇ ਪਯਾਰ ਦੀ ਮਹਿੰਮਾ ਕਹੀ। ਗੁਰਾਂ ਨੇ ਕਿਹਾ ਜਾਹ ਕੋਈ ਆਦਮੀ ਲਿਆ ਜਿਸਨੂੰ ਅਸੀ ਆਪਨੀ ਨੰਵੀਂ ਬੰਦੂਕ ਦਾ ਨਿਸ਼ਾਨਾ ਬਣਾਈਏ । ਡੱਲੇ ਦੀ ਸਾਰੀ ਫੌਜ ਖਿਸਕ ਗਈ । ਪਰ ਗੁਰਾਂ ਦੇ ਦੋ ਸਿੱਖ ਸੁਣਦੇ ਸਾਰ ਹੀ ਦੌੜੇ ਆਏ! ਦੋਵੇਂ ਕਹਿਣ ਕਿ ਮੈਨੂੰ ਮਾਰੋ । ਇਸ ਤੋਂ ਸਾਫ ਪ੍ਰਗਟ ਹੈ ਕਿ ਗੁਰੂ ਸ਼ਕਤੀ ਨੇ ਸਿੱਖਾਂ ਨੂੰ ਕਿਥੋਂ ਤਕ ਖਿੱਚ ਲਿਆ ਹੋਯਾ ਸੀ । ਇਹ ਕੋਈ ਮਾਮੂਲੀ ਗੱਲ ਨਹੀਂ ਸੀ । ਗੁਰੂ

79 / 158
Previous
Next