

ਦੀ ਸ਼ਬਦ ਦੀ ਦਾਤ ਨੇ ਸਿੱਖਾਂ ਨੂੰ ਸ਼ਬਦ ਵਿਚ ਮੌਕੇ ਗੁਰੂ ਦੇ ਚਰਨਾਂ ਵਿਚ ਲੀਨ ਕਰ ਰੱਖਯਾ ਹੋਯਾ ਸੀ । ਪਿਛਲੇ ਗੁਰੂ ਨਿਜ ਨੂੰ ਅੰਮ੍ਰਿਤ ਛਕਾਯਾ, ਮੰਤ੍ਰ ਦਿੱਤਾ । ਗੋਯਾ ਗੁਰੂਪਣੇ ਦਾ ਅਧਕਾਰ ਜੋ ਵਾਹਿਗੁਰੂ ਵਲੋਂ ਪ੍ਰਾਪਤ ਸੀ ਪੂਰਾ ਵਰਤਿਆ, ਪਰ ਸੰਗਤ ਵਿੱਚ ਜੋ ਵਾਹਿਗੁਰੂ ਦਾ ਅਸਲ ਵੈਰਾਟ ਰੂਪ ਦੇਖਦੇ ਸਨ ਉਸਨੂੰ ਵੱਡਾ ਸਮਝਦੇ ਸਨ। ਇਸ ਲਈ ਪੰਜਾਂ ਦੀ ਸੰਗਤ ਬਣਾਕੇ ਆਪ ਅੰਮ੍ਰਿਤ ਛਕ ਕੇ ਦਿਖਾ ਦਿੱਤਾ ਕਿ ਅਸਲ ਗੁਰੂ ਮੈਂ ਹਾਂ । ਜੋ ਇਕ ਇਕ ਸਿੱਖ ਜਾਣ ਕੇ ਅੰਮ੍ਰਿਤ ਬਖਸ਼ਦਾ ਹਾਂ, ਪਰ ਇਕ ਇਕ ਦੇ ਸਮੂਹ ਅਰਥਾਤ:-
ਇਕ ਸਿੱਖ ਦੋਇ ਸਾਧ ਸੰਗ, ਪੰਜੀ ਪਰਮੇਸ਼ਰ।
ਪੰਜਾਂ ਵਿੱਚ ਪ੍ਰਮੇਸ਼ਰ ਦਾ ਰੂਪ ਵੇਖਕੇ ਗੁਰਸਿੱਖੀ ਵਾਲਾ ਨਾਤਾ ਕਰਦਾ ਹਾਂ। ਗੁਰੂ ਜੀ ਨੇ ਗੁਰੂ ਪਦ ਵਿੱਚ ਨਾਮ ਦਾ ਓਹ ਛਟਾ ਦਿੱਤਾ ਜੋ ਪਹਿਲੇ ਗੁਰੂ ਜੀ ਦੇਦੇ ਰਹੇ ਸੇ । ਬਾਣੀ ਉਹ ਸ਼ਾਂਤ ਮਈ ਰਚੀ, ਕਿ ਆਦਿ ਗੁਰਾਂ ਦੀ ਬਾਣੀ ਵਿੱਚ ਰਲੀ ਪਛਾਣੀ ਨਹੀਂ ਜਾ ਸਕਦੀ । ਉਸ ਬਾਣੀ ਵਿੱਚ ਕੇਵਲ ਇਕ ਵਾਹਿਗੁਰੂ ਦਾ ਪਯਾਰ ਦ੍ਰਿੜ ਕਰਾਯਾ। ਅਵਤਾਰਾਂ ਵਿੱਚ ਲੇਸ਼ ਅਵਿੱਦਯਾ ਰੈਹ ਜਾਂਦੀ ਹੈ, ਅਰ ਉਹ ਮੈਂ ਮੈਂ ਕਰਨ ਲਗ ਜਾਂਦੇ ਹਨ । ਸ੍ਰੀ ਗੁਰੂ ਜੀ ਗੁਰੂ ਸੇ, ਉਨ੍ਹਾਂ ਮੈ ਮੈਂ ਨਹੀਂ ਕੀਤੀ, ਡੰਕੇ ਦੀ ਚੋਟ ਲੋਕਾਂ ਨੂੰ ਸਚਾ ਸਾਧਨ ਦਸਿਆ:-
"ਸਾਚ ਕਹੂੰ ਸੁਨ ਲੇਹੁ ਸਭੈ ਜਿਨ ਪ੍ਰੇਮ
ਕੀਓ ਤਿਨ ਹੀ ਪ੍ਰਭ ਪਾਇਓ''।
ਅਪਨੀ ਅਤੀਤਤਾ ਕਹਿਕੇ ਦਿਖਾ ਦਿੱਤੀ:-
'ਜੋ ਹਮ ਕੋ ਪ੍ਰਮੇਸ਼ਰ ਉਚਰਿ ਹੈ।
ਤੇ ਸਭ ਨਰਕ ਕੁੰਡ ਮੈਂ ਪਰਿ ਹੈ'।
'ਮੈਂ ਹੂੰ ਪਰਮ ਪੁਰਖ ਕੋ ਦਾਸਾ।
ਦੇਖਨ ਆਇਓ ਜਗਤ ਤਮਾਸਾ'।
ਅਵਤਾਰ- ਦੂਸਰਾ ਦਰਸ਼ਨ ਸਤਿਗੁਰਾਂ ਦੇ ਅਵਤਾਰ ਹੋਣ ਦਾ ਹੈ। ਜੇ