Back ArrowLogo
Info
Profile

ਤਾਂ ਇਹ ਕਿਹਾ ਜਾਵੇ ਕਿ ਪ੍ਰੇਮੇਸੁਰ ਮਨੁਖ ਜੂਨ ਵਿਚ ਪੈ ਕੇ ਗੁਰੂ ਗੋਬਿੰਦ ਸਿੰਘ ਬਣ ਗਿਆ, ਤਦ ਉਨ੍ਹਾਂ ਦੇ ਵਾਕ ਦੇ ਵਿਰੁਧ ਹੈ ਪਰ:-

"ਗੁਰ ਨਾਨਕ ਦੇਵ ਗੁਵਿੰਦ ਰੂਪ'

ਦੇ ਵਾਕ ਅਨੁਸਾਰ ਗੁਰੂ ਸਾਹਿਬ ਅਵਤਾਰ ਸਨ। ਅਵਤਾਰ ਦਾ ਅਰਥ ਇਹ ਕਿ ਜੋ ਵਾਹਿਗੁਰੂ ਦਾ ਪਿਆਰਾ ਸਚਖੰਡ ਤੋਂ ਮਾਤ ਲੋਕ ਵਿਚ ਅਵਤਰੇ । ਐਸੇ ਆਵਣ ਵਾਲੇ ਦਾ ਪ੍ਰਯੋਜਨ ਸੰਸਾਰ ਦੀ ਕਲਯਾਨ ਹੁੰਦਾ ਹੈ, ਯਾ ਖਾਸ ਬਿਪਤਾ ਹੁੰਦੀਆਂ ਹਨ, ਯਾ ਖਾਸ ਧਰਮ ਦੀ ਗਿਲਾਨੀ ਪੈਦਾ ਹੋ ਜਾਂਦੀ ਹੈ, ਉਸ ਦੇ ਦੂਰ ਕਰਨ ਲਈ ਕੋਈ ਪੂਰਨ ਪੁਰਸ਼ ਪ੍ਰਗਟ ਹੁੰਦਾ ਹੈ, ਉਸਦਾ ਪ੍ਰਯੋਜਨ ਉਸ ਵਕਤ ਦੇ ਦੁਖ ਨੂੰ ਦੂਰ ਕਰਨਾ ਖਾਸ ਕਰਕੇ ਹੁੰਦਾ ਹੈ । ਇਹ ਜੋਤ ਜੋ ਗੁਰੂ ਕਹਲਾਈ ਅਵਤਾਰਾਂ ਤੋਂ ਵਾਧਾ ਇਹ ਰੱਖਦੀ ਸੀ ਕਿ ਇਹ ਸੰਸਾਰ ਦਾ ਪਰਮ ਹਨੇਰਾ ਦੂਰ ਕਰਨ ਲਈ ਆਈ ਸੀ ।ਕੇਵਲ ਉਸ ਸਮੇਂ ਦੀ ਖਾਸ ਮੁਸ਼ਕਲ ਦੂਰ ਕਰਨਾ ਹੀ ਪ੍ਰਯੋਜਨ ਨਹੀਂ ਸੀ, ਪਰ ਮਨੁਖ ਮਾਤ੍ਰ ਨੂੰ ਸਦਾ ਲਈ ਵਿਸ਼ੇਸ਼ ਗਯਾਨ ਦੇ ਗਹਰੇ ਭੇਤ ਦੱਸਣੇ ਸਨ। ਸੋ ਇਸ ਵਿਸ਼ੇਸ਼ ਕਾਰਜ ਕਰਕੇ ਗੁਰੂ ਸੇ । ਪਰ ਜੋ ਸੁਧਾਰਨ ਅਵਤਾਰ ਦਾ ਧਰਮ ਹੈ ਕਿ ਸਮੇ ਦੀ ਖਾਸ ਔਕੜ ਨੂੰ ਦੂਰ ਕਰੇ, ਅਧਰਮ ਨੂੰ ਵਿਧਵੰਸ ਕਰੇ, ਇਹ ਉਨ੍ਹਾਂ ਦੇ ਅਵਤਾਰ ਦੇ ਅਧਿਕਾਰ ਦਾ ਕੰਮ ਸੀ। ਇਸ ਵੇਲੇ ਜ਼ਾਲਮਾਂ ਨੇ ਰਾਜ ਪਾਕੇ ਪਰਜਾ ਤੇ ਅੱਤਯਾਚਾਰ ਚੁਕਿਆ ਹੋਯਾ ਸੀ, ਅਰ ਸਦੀਆਂ ਤੋਂ ਦੁਖੀ ਪਰਜਾ ਹਾਵੇ ਭਰ ਰਹੀ ਸੀ, ਧਰਮ ਦੇ ਆਗੂ ਅਵਿੱਦਯਾ, ਲਾਲਚ ਅਰ ਧੱਕੇ ਨਾਲ ਜ਼ਾਲਮ ਹੋ ਰਹੇ ਸਨ, ਇਨ੍ਹਾਂ ਤੋਂ ਪਰਜਾ ਰੱਖਯਾ ਕਰਾਣ ਲਈ ਅਵਤਾਰ ਦੀ ਲੋੜ ਸੀ, ਇਸ ਲਈ ਸ੍ਰੀ ਗੁਰੂ ਜੀ ਨੇ ਅਵਤਾਰ ਧਾਰਿਆ, ਅਰ ਇਸੇ ਖਯਾਲ ਪਰ ਉਨ੍ਹਾਂ ਨੂੰ ਆਮ ਤੌਰ ਤੇ ਅਵਤਾਰ ਕਿਹਾ ਜਾਂਦਾ ਹੈ । ਸ੍ਰੀ ਗੁਰੂ ਜੀ ਨੇ ਆਪਣੇ ਵਕਤ ਵਿਚ ਓਹ ਸਾਮਾਨ ਪੈਦਾ ਕੀਤਾ ਕਿ ਜਿਸ ਕਰਕੇ ਸਮੇਂ ਦਾ ਕਲੇਸ਼ ਪੂਰੀ ਤਰਾਂ ਨਵਿਰਤ ਹੋਵੇ । ਜ਼ੁਲਮ, ਪਾਪ, ਅੰਧੇਰ ਦਾ ਨਾਸ ਕੀਤਾ। ਇਸ ਕਾਰਜ ਦੇ ਕਰਨ ਵਿੱਚ ਸ੍ਰੀ ਗੁਰੂ ਜੀ ਨੇ ਦੋ ਤਰ੍ਹਾਂ ਨਾਲ ਕਾਰਜ ਕਰਨਾ ਸੀ, ਇਸ ਕਰਕੇ ਉਨ੍ਹਾਂ ਦੇ ਦੋ ਹੋਰ ਪਦ ਪੈਦਾ ਹੋਏ, ਇਕ 'ਸੁਧਾਰ ਕਰਤਾ', ਦੂਸਰੇ ‘ਜੋਧਾ' ।

81 / 158
Previous
Next