

ਦੇ ਰਾਜ ਵਿਚ ਰਹਿ ਕੇ ਕਰਨਾ, ਅਰ ਉਨ੍ਹਾਂ ਨੂੰ ਸ਼ਿਕਸਤਾਂ ਦੇ ਕੇ ਉਨ੍ਹਾਂ ਦੇ ਰਾਜ ਵਿਚ ਨਿਰਭੈ ਵੱਸਣਾ ਦੱਸਦਾ ਹੈ ਕਿ ਐਸਾ ਜੋਧਾ ਸੰਸਾਰ ਨੇ ਕਦੇ ਪੈਦਾ ਨਹੀਂ ਕੀਤਾ। ਤੁਸੀਂ ਜਾਣਦੇ ਹੋ ਆਰਯਾ ਸਿੱਖਾਂ ਨਾਲ ਖੁਣਸਦੇ ਹਨ । ਪਰ ਇਕ ਦੋਲਤ ਰਾਮ ਆਰਯਾ ਨੇ ਗੁਰੂ ਜੀ ਦਾ ਜੀਵਨ ਲਿਖਯਾ ਹੈ, ਉਸ ਨੇ ਰਾਮ ਚੰਦ੍ਰ, ਕ੍ਰਿਸ਼ਨ, ਮੁਹੰਮਦ, ਈਸਾ ਸਭ ਤੋਂ ਗੁਰੂ ਜੀ ਨੂੰ ਵੱਡਾ ਲਿਖਿਆ ਹੈ, ਬਲਕੇ ਇੱਥੋਂ ਤਕ ਕਿਹਾ ਹੈ ਕਿ ਹਿੰਦੂ ਜਾਤੀ ਇਸ ਕਰਕੇ ਬਜ਼ੁਰਗ ਹੈ ਕਿ ਉਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਹੋਏ ਜਿਨ੍ਹਾਂ ਦੀ ਨਜ਼ੀਰ ਕੋਈ ਕੌਮ ਪੇਸ਼ ਨਹੀਂ ਕਰ ਸਕਦੀ।
ਹੁਣ ਜੋਧਾ ਹੋਣ ਵਿਚ ਕਈ ਆਖਦੇ ਹਨ ਕਿ ਗੁਰੂ ਜੀ ਆਪ ਕਾਮਯਾਬ ਕਿਉਂ ਨਾਂ ਹੋਏ ? ਇਕ ਅੰਗ੍ਰੇਜ਼ ਲਿਖਦਾ ਹੈ ਕਿ ਇਹ ਇਤਰਾਜ਼ ਗ਼ਲਤ ਹੈ। ਗੁਰੂ ਜੀ ਨੇ ਜੋ ਵਿਉਂਤ ਸੋਚੀ, ਜਿਸਦੀ ਨੀਂਹ ਲਾਈ, ਓਹ ਗਲਤੀ ਤੋ ਰਹਤ ਸੀ, ਉਹ ਠੀਕ ਸਿਰੇ ਚੜ੍ਹੀ ਪਰ ਵਕਤ ਸਿਰ ਫਲ ਲਿਆਈ, ਕਿਉਂਕਿ ਉਨ੍ਹਾਂ ਦਾ ਮਤਲਬ ਮੁਲਕਗੀਰੀ ਨਹੀਂ ਸੀ, ਓਹ ਦੀਨਾਂ ਦੀ ਰਖਯਾ ਕਰਨੀ ਚਾਹੁੰਦੇ ਸੇ । ਉਸ ਲਈ ਦੀਨਾਂ ਦੇ ਗਿਰਦ ਆਪਣੀ ਪਿਆਰੀ ਕੌਮ ਦੀ ਅਟੁੱਟ ਵਾੜੀ ਦੇਣੀ ਚਾਹੁੰਦੇ ਸੇ, ਸੋ ਦਿੱਤੀ ਗਈ, ਅਰ ਜ਼ੁਲਮ ਰਾਜ ਦਾ ਗਿਰਾਉ ਹੋ ਗਿਆ, ਅਰ ਉਨ੍ਹਾਂ ਦੇ ਕੁਰਬਾਨੀ ਵਾਲੇ ਬੀਰਾਂ ਦੇ ਹੱਥੋਂ ਦੁਖੀ ਪਰਜਾ ਨੂੰ ਸੁਤੰਤ੍ਰਤਾ ਨਸੀਬ ਹੋਈ।
ਜੋਧਾ ਹੋਣ ਦਾ ਕੰਮ ਗੁਰੂ ਜੀ ਦੇ ਵਾਸਤੇ ਬਹੁਤ ਨਾਜ਼ਕ ਸੀ । ਆਪ ਗੁਰੂ ਸੇ,ਅਵਤਾਰ ਸੇ, ਸੁਧਾਰ ਕਰਤਾ ਸੇ, ਆਪ ਪਾਸੋਂ ਪ੍ਰੇਮ ਦੇ ਵਿਰੁੱਧ, ਧਰਮ ਦੇ ਵਿਰੁਧ ਅਰ ਸਦਾਚਾਰ ਦੇ ਵਿਰੁਧ ਕੋਈ ਕੰਮ ਹੋਣਾ ਭਾਵੇਂ ਜਰਨੈਲੀ ਹੈਸੀਅਤ ਨੂੰ ਵਧਾ ਦੇਂਦਾ, ਪਰ ਗੁਰੂ ਅਵਤਾਰ ਤੇ ਸੁਧਾਰਕ ਹੋਂਦ ਦੀ ਪਦਵੀ ਨੂੰ ਨੀਵਾਂ ਕਰ ਦੇਂਦਾ। ਇਸ ਕਰਕੇ ਆਪ ਦੀ ਬੀਰਤਾ ਦੀ ਨਦੀ ਪ੍ਰੇਮ, ਧਰਮ ਤੇ ਸਦਾਚਾਰ ਦੀਆਂ ਹੱਦਾਂ ਦੇ ਅੰਦਰ ੨ ਵਗਦੀ ਰਹੀ । ਲੜਨਾ ਖੂਬੀ ਨਹੀਂ ਦੱਸਿਆ, ਪਰ ਦੀਨਾਂ ਦੀ ਰਖਯਾ ਵਿਚ ਜੰਗ ਕਰਦੇ ਮਰ ਜਾਣਾ ਬੀਰਤਾ ਦੱਸੀ । ਦੀਨ ਦੁਖੀਆਂ, ਇਸਤ੍ਰੀਆਂ, ਬੱਚਿਆਂ, ਸਰਨਾਗਤਾਂ ਪਰ ਚਾਹੇ ਵੈਰੀ ਹੋਣ ਤਲਵਾਰ ਚੱਕਣੀ ਹਰਾਮ ਕੀਤੀ। ਹਾਰੇ ਹੋਏ ਵੈਰੀ ਨੂੰ ਕੋਹਣਾ ਮਨ੍ਹੇਂ ਕੀਤਾ। ਆਪ ਜਦ ਜੰਗ ਕੀਤਾ