Back ArrowLogo
Info
Profile

ਦੀਨ ਰਖਯਾ ਲਈ, ਫੇਰ ਕਦੇ ਧੱਕਾ ਨਹੀਂ ਕੀਤਾ, ਕਤਲਾਮ ਨਹੀਂ ਕੀਤੀ, ਕਦੇ ਦੁਖ ਨਹੀਂ ਦਿੱਤਾ, ਇਸਤ੍ਰੀ ਬੱਚੇ ਵੈਰੀਆਂ ਦੇ ਘਰੀਂ ਪਤ ਨਾਲ ਪਹੁੰਚਾਏ।

ਇਸ ਨਾਜ਼ਕ ਕੰਮ ਨੂੰ ਜਿਸ ਖੂਬੀ ਨਾਲ ਨਿਬਾਹਿਆ ਹੈ, ਕੋਈ ਧਰਮ ਦਾ ਆਗੂ ਕਦੇ ਨਹੀਂ ਨਿਬਾਹ ਸਕਿਆ। ਪ੍ਰੇਮ, ਧਰਮ, ਸਦਾਚਾਰ ਆਪਣਾ ਤੇ ਸਿੱਖਾਂ ਦਾ ਕਾਇਮ ਰਹੇ ਅਰ ਫੇਰ ਤਲਵਾਰ ਚੱਲੇ, ਇਹ ਗੁਰੂ ਗੋਬਿੰਦ ਸਿੰਘ ਜੀ ਦੀ ਹੀ ਲਯਾਕਤ ਦਾ ਕੰਮ ਸੀ।

ਨੀਤੀ ਵੇਤਾ- ਅਗਲਾ ਦਰਸ਼ਨ ਗੁਰੂ ਜੀ ਦਾ ਅਸੀ ਨੀਤੀ ਵੇਤਾ ਦੀ ਹੈਸੀਅਤ ਵਿਚ ਕਰਦੇ ਹਾਂ । ਜੋ ਤਲਵਾਰ ਫੜਦਾ ਹੈ ਉਸ ਨੂੰ ਨੀਤੀ ਦੀ ਅਵਸ਼ਕਤਾ ਪੈਂਦੀ ਹੈ । ਜੇ ਗੁਰੂ ਜੀ ਨੀਤੀ ਵੇਤਾ ਨਾਂ ਹੁੰਦੇ ਤਦ ਤਲਵਾਰ ਫੜ ਕੇ ਕਾਮਯਾਬ ਨਾਂ ਹੋਂਦੇ। ਨੀਤੀ ਦੀ ਭੇਟ ਤਲਵਾਰ ਨੂੰ ਵੈਰੀ ਦੇ ਹੱਥ ਦੇ ਕੇ ਆਪਣਾ ਹੀ ਗਲਾ ਕਟਵਾ ਦੇਂਦੀ ਹੈ । ਪਰ ਓਹ ਪੂਰਨ ਲੋਕ ਜਿੱਕੂ ਹੋਰ ਹਰ ਗੱਲੇ ਪੂਰਨ ਸੇ ਇਸ ਵਿਚ ਬੀ ਪੂਰਨ ਸੇ । ਪੈਹਲੀ ਨੀਤੀ ਤਾਂ ਇਹ ਸੀ ਕਿ ਜੰਗ ਦਾ ਕੰਮ ਪ੍ਰੇਮ, ਧਰਮ, ਸਦਾਚਾਰ ਦੇ ਵਿਚ ਰੱਖਯਾ, ਇਹ ਸਭ ਤੋਂ ਕਠਨ ਨੀਤੀ ਸੀ। ਸਿੱਖਾਂ ਦਾ ਪਹਿਰ ਰਾਤ ਰਹਿੰਦੀ ਉੱਠਨਾ. ਭਜਨ ਕਰਨਾ, ਉਪਕਾਰ ਕਰਨਾ, ਵੈਰਾਗੀ ਤੇ ਵਿਵੇਕੀ ਰਹਿਣਾ, ਲੋੜ ਬਣੇ ਤੇ ਦੀਨਾਂ ਦੀ ਖਾਤਰ ਆਪਣੇ ਭੁਜਬਲ ਨਾਲ ਰੱਖਯਾ ਕਰਨੀ, ਰੱਖਯਾ ਵਿਚ ਜੰਗ ਦੀ ਸਾਰੀ ਅਕਲ ਵਰਤਨੀ, ਆ ਬਣੇ ਤਾਂ ਸਨਮੁਖ ਹੋਕੇ ਸੀਸ ਦੇਣਾ, ਅਰ ਸੀਸ ਦੇਂਦਿਆਂ ਰੰਚਕ ਦੁਖ ਨਾਂ ਮੰਨਣਾ । ਦੂਸਰੇ ਵੈਰੀਆਂ ਨਾਲ ਰੱਖਿਆ ਦਾ ਵਰਤਾਉ ਸਿਖਾਯਾ, ਦਾਉ ਘਾਉ ਸਮਝਣੇ ਦੱਸੇ, ਖਬਰ ਵੈਰੀ ਦੀ ਪੂਰੀ ਰੱਖਦੇ ਸੇ, ਨਦੀ, ਪਹਾੜਾਂ ਦਾ ਲਾਭ ਪੂਰਾ ਉਠਾਂਦੇ ਸੇ, ਅਨੰਦਪੁਰ ਦੀ ਕਿਲਾ ਬੰਦੀ ਐਸੀ ਸੀ ਕਿ ਦੁਸ਼ਮਨ ਦਾ ਯਕਬਯਕ ਪਹੁੰਚਣਾ ਅਸੰਭਵ ਸੀ । ਆਪਣੀ ਫੌਜ ਨੂੰ ਖਾਸ ਕਿਸਮ ਦੀ ਆਪਣੀ ਰਚੀ ਕਵਾਇਦ ਸਿਖਾਈ, ਜਿਸ ਕਰਕੇ ਓਹਨਾਂ ਦਾ ਭੁਜ ਬਲ ਬਹੁਤਾ ਹੀ ਲਾਭਦਾਇਕ ਹੋ ਗਿਆ । ਉਸ ਕਵਾਇਦ ਦੇ ਬੋਲੇ ''ਹਰਨ ਛਹ, ਕੱਛ, ਅੜੰਗ'' ਆਦਿਕ ਅੱਜ ਤਕ ਸਿੱਖਾਂ ਦੇ ਯਾਦ ਹਨ । ਗੁਰੂ ਜੀ ਨੀਤੀ ਦਾਨਾਈ ਅਰ ਮੁਕੰਮਲ ਪ੍ਰਬੀਨਤਾ ਨੂੰ ਸਮਝਦੇ ਸਨ । ਅੱਜ ਕੱਲਦੇ ਸਮੇਂ ਵਾਗੂੰ ਕਪਟ ਤੇ

86 / 158
Previous
Next