

ਫਰੇਬ ਦਾ ਨਾਮ ਨੀਤੀ ਨਹੀਂ ਰਖੱਦੇ ਸੇ, ਇਸੇ ਕਰਕੇ ਉਨ੍ਹਾਂ ਦੇ ਜੁਧ ਸਨਮੁਖ ਬੀਰਤਾ ਤੇ ਹਠ ਦੇ ਭਰੇ ਹੋਏ ਅਰ ਸਖਤ ਜ਼ੋਰਦਾਰ ਹੁੰਦੇ ਸੇ । ਉਨ੍ਹਾਂ ਦੀ ਨੀਤੀ ਸੱਚ ਪਰ ਸੀ ਅਰ ਸੱਚੀ ਦਾਨਾਈ ਪਰ ਸੀ ।
ਰਾਜਾ-ਨੀਤੀ ਤੇ ਜੰਗ ਦੇ ਵਰਤਾਉ ਵਾਲੇ ਨੂੰ ਰਾਜ ਕਰਨਾ ਜ਼ਰੂਰੀ ਹੁੰਦਾ ਹੈ । ਗੁਰੂ ਜੀ ਆਪਣੀ ਨਿੱਕੀ ਜੇਹੀ ਅਨੰਦ ਪੁਰੀ ਅਰ ਇਰਦ ਗਿਰਦ ਦੀ ਪਰਜਾ ਦਾ ਨਿਆਉਂ ਤੇ ਪਾਲਨ ਐਸਾ ਕਰਦੇ ਸੇ ਕਿ ਕੋਈ ਰਾਜਾ ਨਹੀਂ ਕਰ ਸਕਦਾ। ਇਹੋ ਕਾਰਨ ਸੀ ਕਿ ਦੂਸਰੇ ਰਾਜਆਂ ਦੀ ਪਰਜਾ ਇਨ੍ਹਾਂ ਦੇ ਇਲਾਕੇ ਵਿਚ ਆ ਕੇ ਵਸਦੀ ਸੀ, ਇਸੇ ਕਰਕੇ ਦੂਰ ਦੂਰ ਦੇ ਦੁਖੀ ਇਥੇ ਪਨਾਹ ਲੈਂਦੇ ਅਰ ਸੁਖ ਪਾਉਂਦੇ ਸੇ । ਅਨੰਦਪੁਰ ਦੇ ਇਰਦ ਗਿਰਦ ਐਸਾ ਨੇਕ ਪ੍ਰਬੰਧ ਹੁੰਦਾ ਸੀ ਕਿ ਸੋਨਾਂ ਉਛਾਲਦੇ ਲੈ ਜਾਓ ਕੋਈ ਤੱਕ ਨਹੀਂ ਸਕਦਾ ਸੀ । ਰਵਾਲਸਰ ਦੇ ਮੇਲੇ ਪਰ ਗੁਰੂ ਜੀ ਦਾ ਅਰੋਗਤਾ ਦਾ ਪ੍ਰਬੰਧ ਐਸਾ ਅੱਛਾ ਸੀ ਕਿ ਲੱਖਾਂ ਦੀ ਭੀੜ ਦੇ ਹੋਇਆਂ ਬੀ ਬੀਮਾਰੀ ਨਹੀਂ ਪਈ । ਦੰਡ ਬੀ ਸਖਤ ਨਹੀਂ ਸੀ । ਗੰਦ ਫੈਲਾਉਣ ਦੀ ਸਖਤ ਰੋਕ ਸੀ । ਜੋ ਆਦਮੀ ਇਨ੍ਹਾਂ ਸਰਬ ਸੁਖਦਾਈ ਕਾਇਦਿਆਂ ਨੂੰ ਤੋੜਦਾ ਸੀ ਉਸਨੂੰ ਓਥੋਂ ਦੇ ਜੱਥੇਦਾਰ ਦੇ ਪੇਸ਼ ਹੋਕੇ ਹਲਕਾ ਜਿਹਾ ਦੰਡ ਮਿਲਦਾ ਸੀ ਇਸ ਪ੍ਰਬੰਧ ਨੇ ਲੋਕਾਂ ਨੂੰ ਸੁਖੀ ਰੱਖਯਾ ਅਰ ਪ੍ਰੇਮ ਦੀ ਸਮਝੋਤੀ ਨੇ ਸੁਖੀ ਕਰ ਦਿੱਤਾ । ਪੂਰਨ ਨਯਾਈ ਰਾਜਾ ਗੁਰੂ ਜੀ ਸੇ ।
ਪੰਡਤ-ਰਾਜਾ ਲਈ ਇਹ ਜ਼ਰੂਰੀ ਹੋਂਦਾ ਹੈ ਕਿ ਵਿੱਦਯਾ ਦੀ ਕਦਰ ਕਰੇ। ਵਿਦਯਾ ਦੀ ਕਦਰ ਓਹੋ ਠੀਕ ਕਰ ਸਕਦਾ ਹੈ ਜੋ ਆਪ ਪੰਡਤ ਹੋਵੇ । ਗੁਰੂ ਜੀ ਆਤਮ ਤੱਤ ਵੇਤਾ ਹੋਣ ਕਰਕੇ ਸੁਤੇ ਸਿੱਧ ਬ੍ਰਹਮਗਯਾਨੀ ਸੇ, ਅਰ ਸਰਬ ਵਿਦਯਾ ਦੇ ਮਾਲਕ ਸੇ, ਬ੍ਰਹਮ ਵਿਦਯਾ ਤਾਂ ਗੁਰੂ ਅਵਤਾਰ ਵਿਚ ਕੁਦਰਤੀ ਨਜ਼ਾਰਾ ਸੀ। ਸੰਸਾਰਕ ਵਿਦਯਾ ਵਿਚ ਬੀ ਗੁਰੂ ਜੀ ਪ੍ਰਬੀਨ ਸੇ । ਫਾਰਸੀ, ਸੰਸਕ੍ਰਿਤ, ਅਰਬੀ ਆਦਿ ਦੇ ਪੱਕੇ ਜਾਣੂੰ ਸੇ । ਇਸੇ ਵਿਦਯਾ ਦੀ ਕਦਰਦਾਨੀ ਪਿੱਛੇ ਇਨ੍ਹਾ ਦੇ ਦਰਬਾਰ ਵਿਚ ਬੜੇ ੨ ਕਵੀ ਤੇ ਪੰਡਤ ਆ ਜੁੜੇ। ਕਈ ਤਾਂ ਤੁਰਕਾਂ ਤੋਂ ਸਤ ਕੇ ਪਨਾਹ ਲੈਣ ਜਾ ਬੈਠੇ ਅਰ ਕਈ ਵੈਸੇ ਹੀ ਕਦਰਦਾਨ ਜਾਣਕੇ ਪਹੁੰਚੇ । ਵਿਦਯਾ ਦਾ ਚਰਚਾ