Back ArrowLogo
Info
Profile

ਬਹੁਤ ਹੋ ਗਿਆ। ਬੜੇ ਬੜੇ ਸੰਸਕ੍ਰਿਤ ਤੇ ਅਰਬੀ ਦੇ ਪੁਸਤਕ ਦੇਸੀ ਬੋਲੀ ਵਿਚ ਤਰਜਮਾ ਹੋ ਗਏ, ਪੁਸਤਕਾਲੇ ਪੁਸਤਕਾਂ ਨਾਲ ਭਰ ਗਏ। ਪੁਸਤਕਾਲਾ ਇਤਨਾ ਵੱਡਾ ਸੀ ਕਿ ਨੌ ਊਠ ਚਾ ਨਹੀਂ ਸਨ ਸਕਦੇ । ਗੁਰੂ ਜੀ ਹਰ ਰੋਜ਼ ਖਾਸ ਵਕਤ ਵਿਦਵਾਨਾਂ ਦੀ ਸਭਾ ਨੂੰ ਦਿਆ ਕਰਦੇ ਸਨ।

ਪੰਡਤ ਹੋਣ ਤੋਂ ਛੁਟ ਗੁਰੂ ਜੀ-

ਕਵੀ- ਬੀ ਪੂਰੇ ਸੇ, ਆਪ ਦੀ ਕਵਿਤਾ ਜੋ ਸਾਂਤ ਰਸ ਦੀ ਹੈ, ਓਹ ਤਾਂ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਤੁਲਯ ਹੈ । ਜੋ ਬੀਰ ਰਸ ਦੀ ਹੈ ਓਹ ਕਿਸੇ ਹਿੰਦੀ ਕਵੀ ਤੋਂ ਸਿਰ ਕਢਣੋਂ ਨਹੀਂ ਅਟਕਦੀ । ਬਾਣੀ ਪੜ੍ਹਦਿਆਂ ਪੜ੍ਹਦਿਆਂ ਜੋਸ਼ ਆ ਜਾਂਦਾ ਅਰ ਹੱਥ ਕਬਜ਼ਿਆਂ ਪੁਰ ਜਾ ਟਿਕਦੇ ਸਨ । ਐਸੀ ਕੜਾਕੇਦਾਰ ਰਚਨਾਂ ਹੈ ਕਿ ਮੁਰਦੇ ਵਿਚ ਬਲ ਭਰ ਦੇਂਦੀ ਹੈ, ਆਪ ਦੀ ਰਚਨਾਂ ਅਲੰਕਾਰ, ਰੂਪਕਾਂ, ਬਯੰਜਨਾਂ, ਧੁਨੀਆਂ, ਲੱਛਨਾਂ ਨਾਲ ਐਸੀ ਪੂਰਤ ਹੈ ਕਿ ਜੇ ਕੇਵਲ ਰਚਨਾਂ ਹੀ ਲਈ ਜਾਏ ਤਦ ਬੀ ਆਪਣੇ ਸਮੇਂ ਦੇ ਵੱਡੇ ਹੋਏ ਹਨ। ਕਵਿਤਾ ਵਿਚ ਲਾਵੰਨਤਾ, ਰਸ, ਮਿਠਾਸ, ਚਟਪਟਾ ਪਨ, ਭਰੇ ਪਏ ਹਨ। ਕਵਿਤਾ ਵਿਚ ਬੀ ਗੁਰੂ ਜੀ ਦੇ ਦਰਸ਼ਨ ਸਭ ਤੋਂ ਸਿਰੋਮਣ ਹਨ । ਪਦਾਂ ਪਰ ਖਾਸ ਹੁਕਮ ਹੈ । ਗੋਂਦ ਵਿਚ ਖਾਸ ਕ੍ਰਮ ਹੈ। ਵਯਾਖਯਾ ਵਿਚ ਖਾਸ ਜ਼ੋਰ ਤੇ ਸਫਾਈ ਹੈ । ਜੋ ਆਪ ਦਾ ਜੀ ਰੁਆਉਣ ਤੇ ਆਯਾ ਹੈ, ਤਦ ਕਰੁਣਾ ਰਸ ਨਾਲ ਨੇਤ੍ਰ ਭਰ ਹੀ ਲਿਆਂਦੇ ਹਨ। ਜੇ ਬੀਰਤਾ ਵੱਲ ਕਲਮ ਮੁੜੀ ਹੈ, ਤਦ ਤਲਵਾਰ ਧੂਹੀ ਗਈ ਹੈ, ਜੇ ਸ਼ਾਂਤੀ ਵੱਲ ਆਏ ਹਨ ਤਦ ਸਮਾਧਿ ਸਥਿਤ ਕਰ ਦਿੱਤਾ ਹੈ, ਜੇ ਰੂਪਕ ਬੱਧੇ ਹਨ ਤਦ ਕਾਲੀਦਾਸ ਭੁਲਾ ਦਿੱਤਾ ਹੈ, ਜੇ ਨੀਤੀ ਕਹੀ ਹੈ ਤਦ ਅਸਲ, ਜੇ ਰਤੀ ਭਾਵ ਦੇ ਕਟਾਖਯ ਕਹੇ ਹਨ ਤਾਂ ਪਯਾਰ ਦੀਆਂ ਨਹਰਾਂ ਵਗਾ ਦਿਤੀਆਂ ਹਨ, ਜੇ ਬਿਰਹਾ ਕਿਹਾ ਹੈ ਤਦ ਭੁੱਬਾਂ ਕਢਾ ਦਿੱਤੀਆਂ ਹਨ। ਕੈਸਾ ਅਸਚਰਜ ਹੈ ਕਿ ਜੋ ਮਹਾਂ ਪੁਰਖ ਅਠਪੈਹਰ ਸ਼ਬਦ ਵਿਚ ਜੁੜ ਰਿਹਾ ਹੈ, ਜੋ ਸੰਸਾਰ ਦੇ ਸੰਕਟ ਹਰ ਰਿਹਾ ਹੈ, ਜੋ ਸਦਾਚਾਰ ਸਿਖਾਲ ਰਿਹਾ ਹੈ, ਜੋ ਜ਼ਬਰਦਸਤ ਰਾਜੇ ਤੇ ਮੁਗ਼ਲ ਸਲਤਨਤ ਦਾ ਮੁਕਾਬਲਾ ਕਰ ਰਿਹਾ ਹੈ, ਜੋ ਨੀਤੀ ਤੇ ਪ੍ਰਬੰਧ ਵਿਚ ਮਗਨ ਹੈ, ਜੋ ਪੰਡਤਾਂ ਦਾ ਕਦਰ ਦਾਨ ਤੇ ਗੁਣੀਆਂ

88 / 158
Previous
Next