

ਦੀ ਸਭਾ ਨੂੰ ਸ਼ੋਭਾ ਦੇ ਰਿਹਾ ਹੈ, ਓਹ ਆਪ ਕਵਿਤਾ ਕਰਦਾ ਹੈ। ਕਵਿਤਾ ਲਈ ਸਮਾਂ ਕੱਢਦਾ ਹੈ, ਅਰ ਹਰ ਇਕ ਦੀ ਕਵਿਤਾ ਸੰਪੂਰਨ ਕਰਦਾ ਹੈ, ਸੈਂਕੜੇ ਨਵੇਂ ਛੰਦਾਂ ਦਾ ਆਪ ਨੂੰ ਕਰਤਾ ਸਾਬਤ ਕਰਦਾ ਹੈ, ਅਰ ਓਹ ਰਚਨਾਂ ਖਯਾਲੀ ਨਹੀਂ ਇਸ ਵਕਤ ਤਕ ਸਾਡੇ ਪਾਸ ਹੈ, ਅਰ ਸਾਡੇ ਵਿਚ ਉਨ੍ਹਾ ਲਈ ਅਸਚਰਜਤਾ ਵਾਲੀ ਵਡਯਾਈ ਪੈਦਾ ਕਰ ਰਹੀ ਹੈ।
ਕਲਾ ਕੌਸਲ- ਗੁਰੂ ਜੀ ਦੇ ਦਰਬਾਰ ਵਿਚ ਚਿਤ੍ਰਕਾਰਾਂ ਦੀ ਬੜੀ ਕਦਰ ਸੀ, ਅਰ ਆਪ ਚਿਤ੍ਰਕਾਰੀ ਦੇ ਸ਼ੌਕੀਨ ਸੇ । ਰਸਾਂ ਦੀਆਂ ਮੂਰਤੀਆਂ, ਸਥਾਈ, ਸੰਚਾਰੀ ਭਾਵਾਂ ਦੇ ਦਰਸ਼ਨ, ਸਮੇਂ, ਭਾਵ, ਅਨੁਭਾਵਾਂ ਦੇ ਨਮੂਨੇ ਖਾਸ ਬਹਸ ਨਾਲ ਲਿਖੇ ਜਾਂਦੇ ਸੇ ।
ਇਸ ਤੋਂ ਛੁੱਟ ਬਨਸਪਤੀ ਵਿੱਦਯਾ ਦੀ ਖਾਸ ਵਾਕਫੀ, ਘੋੜਿਆਂ ਦੀ ਜਾਚ, ਪਛਾਣ, ਅਰ ਅਨੇਕ ਹੁਨਰਾਂ ਵਿਚ ਖਾਸ ਮਲਕਾ ਸੀ । ਕਿਲੇ ਬਨਾਣ ਦੀ ਮਹਿੰਮਾਂ ਖੰਡਰਾਂ ਦੇ ਦੇਖਿਆਂ ਸਮਝ ਪੈਂਦੀ ਹੈ । ਤੋਪਾਂ ਗੁਰੂ ਜੀ ਦੀਆਂ ਢਲੀਆਂ ਦਾ ਨਮੂਨਾਂ ਲਹੌਰ ਅਜੈਬ ਘਰ ਵਿਚ ਪਿਆ ਹੈ, ਬੰਦੂਕਾਂ ਤਲਵਾਰਾਂ ਆਪ ਬਨਵਾਂਦੇ ਸੇ । ਰਾਗ ਵਿਦਯਾ ਵਿਚ ਗੁਰੂ ਅਰਜਨ ਦੇਵ ਜੀ ਦੀ ਤਰਾਂ ਪ੍ਰਬੀਨ ਸੇ। ਆਦਿ ਸਤਿਗੁਰਾਂ ਨੇ ਰਬਾਬ ਰਚਿਆ ਸੀ, ਪੰਚਮ ਸਤਿਗੁਰਾਂ ਨੇ ਸਰੰਦਾ ਬਨਾਇਆ ਸੀ, ਜੋ ਸਾਜ ਕੱਲ ਕੱਲ ਤਾਊਸ ਕਹਾਂਦਾ ਹੈ, ਏਸ ਦੀ ਪੈਹਲੀ ਬਣਤ ਜਿਸ ਦੀ ਏਹ ਨਕਲ ਹੈ ਦਸਮ ਗੁਰੂ ਜੀ ਤੋਂ ਸ਼ੁਰੂ ਹੈ। ਸਤਿਗੁਰੂ ਜੀ ਪ੍ਰਬੀਨ ਬੀਨਕਾਰ ਸੇ, ਅਰ ਆਪਣੇ ਪਵਿੱਤ੍ਰ ਗਲੇ ਤੋਂ ਐਸਾ ਸੁਰੀਲਾ ਗਾਉਦੇ ਸੇ ਕਿ ਚਲਦੇ ਦਰਯਾ ਠਹਰਨ ਦੀ ਕਹਾਵਤ ਘਟਦੀ ਸੀ ।
ਗ੍ਰਹਸਤੀ-ਇਨ੍ਹਾਂ ਤੋਂ ਵੱਖਰੇ ਅਸੀ ਸ੍ਰੀ ਗੁਰੂ ਜੀ ਨੂੰ ਬਨਬਾਸੀ ਸਾਧੂ, ਯਾ ਰੰਡੇ ਛੜੇ ਜਰਨੈਲ ਯਾ ਕੁੜ੍ਹ ਰਾਜਾ ਨਹੀਂ ਪਾ ਰਹੇ, ਸਗੋਂ ਓਹ ਪੱਕੇ ਗ੍ਰਹਸਤੀ ਸੇ । ਗ੍ਰਹਸਤ ਬੀ ਅਨੂਪਮ ਸੀ । ਆਪ ਪਿਤਾ ਜੀ ਦੇ ਆਗਿਆਕਾਰ ਸਪੁਤ੍ਰ ਸੇ । ਮਾਤਾ ਦਾ ਸਾਰੀ ਉਮਰ ਸਨਮਾਨ ਰੱਖਯਾ । ਜੰਗ ਅਨੰਦ ਪੁਰ ਵਿਚ ਆਪਣੀ ਨੀਤੀ ਅਰ