Back ArrowLogo
Info
Profile

ਸਿਖਾਈ ਅਰ ਕਰਕੇ ਦਿਖਾਈ । ਅਸਲ ਵਿਚ ਗੁਰੂ ਜੀ ਤੋਂ ਪੈਹਲੇ 'ਦੇਸ਼ ਹਿਤ' ਦੇ ਖਯਾਲ ਨੂੰ ਬੀ ਲੋਕੀ ਨਹੀਂ ਸਮਝਦੇ ਸੇ ।

ਧਨੁਖ ਧਾਰੀ-ਗੁਰੂ ਜੀ ਦੇ ਜਰਨੈਲ ਹੋਣ ਦੇ ਦਰਸ਼ਨ ਵਿਚ ਜਿਥੇ ਖਾਲਸਾ ਵਰਗੀ ਜੋਧਾ ਕੌਮ ਦਾ ਰਚਨਾ, ਇਕ ਗਿਰੀ ਹੋਈ ਆਪ ਨੂੰ ਨਿਕਾਰੀ ਜਾਣਨ ਵਾਲੀ ਕੌਮ ਵਿਚ ਸੈ ਸਤਕਾਰ, ਸ੍ਵੈ ਭਰੋਸਾ, ਅਰ ਬਜ਼ੁਰਗੀ ਦਾ ਮਾਦਾ ਕੁਰਬਾਨੀ ਦੀ ਰੂਹ ਫੂਕ ਕੇ ਭਰ ਦੇਣਾ, ਤੋਪ ਬੰਦੂਕ ਤਲਵਾਰ ਦੇ ਕਾਰਖਾਨੇ ਖੋਲ੍ਹਨੇ, ਘੋੜਸ਼ਾਲਾ ਰਚਨੀਆਂ, ਕਿਲੇ ਬੰਦੀਆਂ ਕਰਨੀਆਂ, ਪਿਆਦੇ ਸੁਆਰ, ਪਲਟਨਾਂ ਦਾ ਬੰਧਾਨ ਆਪ ਬੰਦੂਕ ਤਲਵਾਰ ਦੇ ਕਰਤਵ ਵਿੱਚ ਪ੍ਰਬੀਨ ਹੋਣਾ ਕਥਨ ਹੋ ਚੁਕਾ ਹੈ, ਉਥੇ ਹੀ ਤੀਰ ਅੰਦਾਜ਼ੀ ਇਕ ਦਰਸ਼ਨ ਸੀ। ਵੱਖਰੀ ਕੀ ਲੋੜ ਸੀ ? ਪਰ ਕਿਉਂਕਿ ਇਸ ਧਨੁਖ ਵਿੱਦਯਾ ਦੀ ਸਮਾਪਤੀ ਗੁਰੂ ਸਾਹਿਬ ਪਰ ਹੋ ਗਈ, ਇਸ ਕਰਕੇ ਖਾਸ ਦਰਸ਼ਨ ਦੀ ਲੋੜ ਹੈ । ਤੀਰਾਂ ਦੀ ਕਾਰਾਗਰੀ ਨੇ ਅਰਜਨ ਦੇ ਨਾਮ ਨੂੰ ਕਾਇਮ ਰਖਯਾ ਹੈ । ਪਰ ਗੁਰੂ ਜੀ ਦੇ ਤੀਰ ਬਹੁਤ ਹੀ ਵਧੀਆ ਸੇ । ਅਨੰਦਪੁਰ ਦੇ ਕਿਲੇ ਤੇ ਬੈਠਕੇ ਘੇਰੇ ਘੱਤਣ ਵਾਲੇ ਮੁਸਲਮਾਨ ਜਰਨੈਲ ਦੇ ਪਲੰਘ ਵਿੱਚ ਤੀਰ ਮਾਰਨਾ ਗੁਰੂ ਜੀ ਦਾ ਹੀ ਭੁਜ ਬਲ ਕਰ ਸਕਦਾ ਸੀ। ਵਿੱਧ ਸ਼ਾਇਦ ਦੋ ਮੀਲ ਤੋਂ ਵਧੀਕ ਦੀ ਕਹੀ ਜਾਂਦੀ ਹੈ, ਗੁਰੂ ਜੀ ਦੇ ਤੀਰ ਦੀ ਮੱਖੀ ਸੋਨੇ ਦੀ ਪਛਾਣਕੇ ਤੁਰਕ ਜਰਨੈਲ ਨੇ ਦੰਗ ਹੋ ਕੇ ਕਿਹਾ ਕਿ ਕਰਾਮਾਤ ਹੈ। ਇਹ ਅਜੇ ਬਹਸ ਹੋ ਹੀ ਰਹੀ ਸੀ ਕਿ ਦੂਸਰੇ ਪਾਵੇ ਵਿਚ ਇਕ ਤੀਰ ਵੱਜਾ, ਜਿਸ ਦੇ ਨਾਲ ਖਤ ਬੱਧਾ ਹੋਇਆ ਸੀ, ਖੋਲ੍ਹਕੇ ਪੜ੍ਹਿਆ ਤਾਂ ਲਿਖਿਆ ਸੀ ਇਹ ਕਰਾਮਾਤ ਨਹੀਂ, ਪਰ ਕਮਾਲ ਹੈ। ਜਿਸਨੇ ਉਨ੍ਹਾਂ ਨੂੰ ਹੋਰ ਹੈਰਾਨ ਕਰ ਦਿੱਤਾ । ਗੁਰੂ ਜੀ ਦੇ ਤੀਰ ਬਹੁਤ ਤਿੱਖੇ ਤੇ ਨਿਸ਼ਾਨੇ ਬੈਠਦੇ ਸਨ। ਅਨੰਦ ਪੁਰ ਦੇ ਘੇਰੇ ਵਿਚ ਇਤਨਾ ਕਾਲ ਲੰਘ ਜਾਣਾ ਇਹ ਆਪ ਦੇ ਤੀਰਾਂ ਦੀ ਬਰਕਤ ਸੀ । ਚਾਲੀ ਪਯਾਰਿਆਂ ਨਾਲ ਚਮਕੌਰ ਦਾ ਕੱਚੀ ਗੜ੍ਹੀ ਵਿਚ ਬੈਠਕੇ ਹਜ਼ਾਰਾਂ ਫੌਜਾਂ ਨਾਲ ਟਾਕਰਾ ਕਰਨਾ ਅਰ ਗੜ੍ਹੀ ਸਰ ਨਾਂ ਹੋਣ ਦੇਣੀ ਇਨ੍ਹਾਂ ਤੀਰਾਂ ਦੀ ਬਰਕਤ ਸੀ । ਮੁਕਤਸਰ ਪਰ ਚਾਲੀ ਮੁਕਤਿਆਂ ਨੇ ਦਲਾਂ ਦੇ ਮੂੰਹ ਮੋੜ ਦੇਣੇ ਸ੍ਰੀ ਗੁਰੂ ਜੀ ਦੇ ਟਿੱਬੀ ਪਰ ਬੈਠਕੇ ਤੀਰਾ ਦੀ ਬੁਛਾੜ ਦਾ ਪ੍ਰਤਾਪ

91 / 158
Previous
Next