Back ArrowLogo
Info
Profile

ਸੀ । ਆਪ ਦਾ ਕਮਾਲ ਧਨੁਖ ਵਿਦਯਾ ਵਿਚ ਅਤੁਟ ਸੀ । ਸਵਾ ਡੇਢ ਮਣ ਦੀ ਮਾਮੂਲੀ ਕਮਾਨ ਖਿੱਚਣੀ ਕੁਛ ਬਾਤ ਨਹੀਂ ਸਮਝਦੇ ਸਨ, ਇਸ ਵਿਦਯਾ ਦੀ ਸਮਾਪਤੀ ਆਪ ਦੇ ਮਗਰੋਂ ਐਸੀ ਹੋਈ ਕਿ ਫੇਰ ਕੋਈ ਪੈਦਾ ਨਹੀਂ ਹੋਇਆ ਜਿਸਨੂੰ ਧਨੁਖ ਧਾਰੀ ਕਿਹਾ ਜਾ ਸਕੇ । ਇਸ ਲਈ ਸਤਿਗੁਰਾਂ ਨੂੰ ਆਖਰੀ ਧਨੁਖ ਧਾਰੀ ਕਹਣਾ ਕੁਛ ਗਲਤ ਨਹੀਂ ਹੈ।

ਕੌਮ ਕਰਤਾ- ਗੁਰੂ ਜੀ ਇਸ ਫਨ ਵਿਚ ਬੀ ਕਮਾਲ ਕਰ ਗਏ। ਆਪ ਨੇ ਟੁੱਟੀ ਫੁਟੀ ਮਰ ਮਿੱਟੀ ਪਰਜਾ ਵਿਚ ਕੌਮੀਅਤ ਦੀ ਨੀਂਹ ਰੱਖੀ, ਅਰ ਕੌਮੀਯਤ ਦਾ ਮਾਦਾ ਭਰਕੇ ਲੋਕਾਂ ਨੂੰ ਕੌਮ ਬਨਾਣਾ ਸਿਖਾਲ ਦਿੱਤਾ। ਸਾਂਝਾ ਪਿਆਰ, ਸਾਂਝਾ ਭੁਜ ਬਲ, ਸਾਂਝੇ ਘਾਟੇ ਦੇ ਅਗੇ ਸਾਂਝਾ ਪ੍ਰਯਤਨ, ਸਾਂਝੇ ਲਾਭ ਪਰ ਆਪਣੇ ਹੱਕ ਤੇ ਦੂਸਰੇ ਦੇ ਫਰਜ਼ ਦਾ ਸਤਕਾਰ ਕਰਨਾ, ਕੁਟ ਕੁਟ ਕੇ ਭਰ ਦਿੱਤਾ । ਪੰਚਾਯਤੀ ਪਿਆਰ ਅਰ ਪ੍ਰਬੰਧ, ਪੰਚਾਯਤੀ ਰਾਜ ਅਰ ਤੋਰਾ ਸਿਖਲਾ ਦਿੱਤਾ, ਅਰ ਅਪਣੇ ਚਲਾਣੇ ਵੇਲੇ ਆਪਣੀ ਰਚੀ ਕੌਮੀਯਤ ਦੀ ਨੀਂਹ ਖਹਤੁ ਹੀ ਪੱਕੀ ਕਰ ਦਿੱਤੀ । ਧਾਰਮਕ ਅਰ ਪੰਥਕ, ਬਿਵਹਾਰਕ ਅਰ ਰਾਜਸੀ ਪ੍ਰਬੰਧ ਸਭ ਗੁਰਮਤੇ ਅਰਥਾਤ ਪੰਚਾਯਤ ਦੇ ਪ੍ਰਬੰਧ ਵਿਚ ਕਰਕੇ, ਜਥੇਬੰਦੀ ਦੀ ਆਹਲਾ ਬਿਨਾ ਬੰਨ੍ਹ ਦਿੱਤੀ, ਅਰ ਲੋਕਾਂ ਵਿਚ ਸਾਂਝੇ ਕੰਮਾਂ ਲਈ ਸਾਂਝਾ ਰਸ ਪੈਦਾ ਕਰਕੇ ਸਾਂਝੇ ਬਲ ਬੁਧ ਨਾਲ ਨਜਿੱਠਣਾ ਸਿਖਾ ਕੇ ਅੱਗੇ ਲਈ ਆਪਣੇ ਅਖਤਯਾਰਾਤ ਸਾਂਝੇ ਭਾਈਚਾਰੇ ਅਰਥਾਤ ਪੰਥ ਦੇ ਇਕੱਠ ਵਿਚ ਦੇ ਦਿੱਤੇ, ਅਰ ਗ਼ਲਤੀ ਤੋਂ ਬਚਣ ਲਈ ਗੁਰਤਾ ਦੀ ਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇਕੇ ਪੰਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਬਿਆ ਗੁਰੂ ਕਰ ਦਿੱਤਾ । ਉਨ੍ਹਾਂ ਨੇ ਜੋ ਬਿਨਾ ਬਧੀ ਅੰਤ ਸਮੇਂ ਤੱਕ ਬਹੁਤ ਉਤੱਮ ਨਿਭੀ, ਚਾਹੇ ਹੁਣ ਅਸੀ ਲੋਭ ਲਾਲਚਾਂ ਨਾਲ ਆਪ ਉਸ ਨੂੰ ਵਿਗਾੜੀਏ, ਜਿਕੂੰ ਕੋਈ ਵਾਹਿਗੁਰੂ ਦੇ ਬਖਸ਼ੇ ਸਰੀਰ ਨੂੰ ਆਤਮ ਘਾਤ ਨਾਲ ਮਾਰ ਦੇਵੇ । ਕੌਮ ਆਪ ਚਾਹੇ ਸ੍ਵੈ ਘਾਤ ਕਰ ਲਵੇ, ਪਰ ਉਨ੍ਹਾਂ ਦੇ ਕੌਮ ਕਰਤਾ ਹੋਣ ਵਿਚ ਕੋਈ ਕਸਰ ਨਹੀਂ, ਕੋਈ ਸੰਸਾ ਨਹੀਂ ਹੈ।

ਗੁਰੂ ਜੀ ਦੇ ਅਨੰਤ ਸਰੂਪ ਦਾ ਦਰਸ਼ਨ ਬਹੁਤ ਵੱਡਾ ਹੈ, ਏਥੇ ਹੁਣ ਥਾਂ

92 / 158
Previous
Next