Back ArrowLogo
Info
Profile

ਘਟ ਹੈ, ਇਸ ਕਰਕੇ ਅਸੀਂ ਹੁਣ ਉਨ੍ਹਾਂ ਦੇ ਸਰੂਪ ਦਾ ਇਕ ਹੋਰ ਝਾਕਾ ਲੈਕੇ ਸਮਾਪਤ ਕਰਕੇ ਆਪ ਤੋਂ ਪੁਛਦੇ ਹਾਂ ਕਿ ਜੇ ਤਾਂ ਆਪ ਨੂੰ ਆਪ ਦੀ ਕੀਰਤ ਮੂਰਤੀ ਦਾ ਦਰਸ਼ਨ ਹੋ ਗਿਆ ਹੈ ਤਦ ਵਾਹ ਵਾਹ, ਨਹੀਂ ਤਾਂ ਦਿਲ ਲਾ ਕੇ ਇਸ ਲੇਖ ਨੂੰ ਫੇਰ ਇਕ ਵੇਰ ਪੜ੍ਹ ਲੈਣਾ।

ਗੁਰਮੁਖ-ਗੁਰਮੁਖ ਦਾ ਅਰਥ ਕੀ ਹੈ ? ਜੋ ਆਪਣੇ ਸਤਿਗੁਰੂ ਨਾਲ ਸਨਮੁਖ ਰਹੇ। ਜਦੋਂ ਸੰਸਾਰ ਵਿਚ ਆਏ ਸੇ ਵਾਹਿਗੁਰੂ ਦੇ ਹੁਕਮ ਨਾਲ ਆਏ ਸੇ । ਪਰ ਉਨ੍ਹਾ ਦਾ ਪ੍ਰੇਮ ਵਾਹਿਗੁਰੂ ਨਾਲ ਐਸਾ ਸੀ ਕਿ ਉਨ੍ਹਾਂ ਦੀ ਸੁਰਤ ਪ੍ਰਭੂ ਚਰਨਾਂ ਵਿਚ ਪਰੋਤੀ ਰਹੀ, ਜੈਸਾ ਆਪ ਕਹਿੰਦੇ ਹਨ-

'ਚੁਭੀ ਰਹੀ ਸੁਤ੍ਰਿ ਪ੍ਰਭ ਚਰਨਨ ਮਹਿ

ਗੁਰਮੁਖ ਦੀ ਨਿਸ਼ਾਨੀ ਇਹ ਹੈ ਕਿ-

'ਜੈਸੇ ਜਲ ਮਹਿ ਕਮਲ ਨਿਰਾਲਮ ਮੁਰਗਾਈ ਨੈਸਾਣੇ । ਸਬਦ ਸੁਰਤ ਭਵ ਸਾਗਰ ਤਰੀਐ ਨਾਨਕ ਨਾਮੁ ਵਖਾਣੈ'।

ਇਸ ਕਰਕੇ ਭਾਈ ਗੁਰਦਾਸ ਜੀ ਨੇ ਸਤਿਗੁਰਾਂ ਨੂੰ ਕਈ ਵੇਰ ਗੁਰਮੁਖ ਕਿਹਾ ਹੈ। ਅਕਾਲ ਪੁਰਖ ਗੁਰੂ ਹੈ, ਪਰ ਆਪਣੇ ਨਿਰਗੁਣ ਸਰੂਪ ਵਿਚ, ਪਰ ਗੁਰੂ ਨਾਨਕ ਦੇਵ ਗੁਰੂ ਹੈ, ਸਰਗੁਣ ਰੂਪ ਹੋਣ ਕਰਕੇ ਸਰਗੁਣ ਰੂਪ ਹੋਕੇ ਜਲ ਮਹਿ ਕਮਲ ਨਿਰਾਲਮ ਰਹਿੰਦੇ ਹਨ । ਦੇ ਖੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਈ ਕਿਤਨੇ ਬੋਝ ਸਨ । ਸੰਸਾਰ ਨੂੰ ਵਾਹਿਗੁਰੂ ਨਾਲ ਮੇਲਣਾ, ਸੰਸਾਰ ਦੇ ਉਸ ਵੇਲੇ ਦਾ ਸੰਕਟ ਹਰਨਾ, ਪਰਜਾ ਦੇ ਆਮ ਇਖ਼ਲਾਕ ਨੂੰ ਠੀਕ ਕਰਨਾ, ਬੀਰ ਰਸ ਸਿਖਾਣਾ, ਫੌਜਾਂ, ਕਿਲਿਆਂ ਦੇ ਪ੍ਰਬੰਧ ਕਰਨੇ, ਹਜ਼ਾਰਹਾਂ ਸੰਗਤਾਂ ਨੂੰ ਰੋਜ਼ ਮਿਲਨਾ ਤੇ ਸਭ ਨੂੰ ਸੰਤੁਸ਼ਟ ਕਰਨਾ, ਸ਼ਹਿਰ ਦਾ ਪ੍ਰਬੰਧ ਕਰਨਾ, ਦੁਸ਼ਮਨਾਂ ਤੇ ਹਮਸਾਇਆਂ ਨਾਲ ਨਿਭਣਾ, ਪੁਸਤਕ ਰਚਨੇ ਤੇ ਟੀਕਾ ਕਰਵਾਣੇ, ਉਪਕਾਰ ਦੇ ਚਸ਼ਮੇਂ ਜਾਰੀ ਕਰਨੇ, ਗ੍ਰਹਸਤ ਦਾ ਪ੍ਰਬੰਧ ਕਰਨਾ ਤੇ ਫੇਰ ਅਟੰਕ ਰੈਹਣਾ, ਜੈਸੇ ਅਲੇਪ ਆਉਣਾ, ਵੈਸੇ ਅਲੇਪ ਰੈਹਣਾ, ਤੇ ਵੈਸੇ ਅਲੇਪ ਤੁਰ ਜਾਣਾ, ਅਰ ਉਨ੍ਹਾਂ ਦੀ ੪੦ ਬਤਾਲੀ ਬਰਸ ਦੀ ਛੋਟੀ

93 / 158
Previous
Next