Back ArrowLogo
Info
Profile

ਉਮਰਾ ਦੇ ਕੀਤੇ ਕੰਮਾਂ ਦਾ ਅੱਜ ਤਕ ਸੰਸਾਰ ਪਰ ਅਸਰ ਡਾਲਨਾ ਅਰ ਜਾਰੀ ਰੈਹਣਾ, ਇਹ ਉਨ੍ਹਾਂ ਦੇ ਗੁਰਮੁਖ ਜੀਵਨ ਦਾ ਨਜ਼ਾਰਾ ਹੈ।

'ਗੁਰਮੁਖਿ ਕਲਿ ਵਿਚ ਪ੍ਰਗਟ ਹੋਆ'

੧੦. ਖੇੜਾ ਦਸਵਾਂ

(ਸੰ: ੪੪੦ ਨਾ: ਦੀ ਗੁਰਪੁਰਬ ਸਪਤਮੀ ਦੀ ਰਚਨਾਂ)

৭

'ਚਿਤ ਨ ਭਯੋ ਹਮਰੋ ਆਵਨ ਕਹ।

ਚੁਭੀ ਰਹੀ ਸੁਰਤਿ ਪ੍ਰਭ ਚਰਨਨ ਮਹ '' ।

ਪਿਤਾ ਜੀ ਪਿਆਰੇ ਪੁਤ੍ਰ ਨੂੰ ਪ੍ਰਦੇਸ਼ ਭੇਜਣ ਦੀ ਆਗਾਯਾ ਦੇਂਦੇ ਹਨ, ਪੁੱਤ੍ਰ ਜੀ ਪਰਦੇਸ ਵਿਚ ਜੋ ਕੰਮ ਕਰਨਾ ਹੈ ਉਸਦੇ ਬੋਝ ਨੂੰ ਬਹੁਤ ਭਾਰਾ ਸਮਝਕੇ ਪਿਆਰ ਤੇ ਆਸਰੇ ਭਰੀਆਂ ਨਿਗਾਹਾਂ ਨਾਲ ਚਰਨ ਕਮਲਾਂ ਵੱਲ ਤਕ ਰਹੇ ਹਨ। ਪਿਆਰਾ ਪਿਤਾ ਜਾਣਦਾ ਹੈ ਕਿ ਪੁੱਤ੍ਰ ਮੇਰੀ ਸਹਾਇਤਾ ਮੰਗਦਾ ਹੈ, ਅਰ ਮੇਰੀ ਸ਼ਕਤੀ ਦਾ ਆਸਰਾ ਨਾਲ ਲੀਤੇ ਬਿਨਾਂ ਪਰਦੇਸ ਜਾਣੋ ਸੰਗਦਾ ਹੈ । ਪਿਆਰਾ ਪਿਤਾ, ਸ਼ਕਤੀਮਾਨ ਪਿਤਾ ਬਚਨ ਦੇਂਦਾ ਹੈ ਕਿ ਪੁਤ੍ਰ ! ਤੂੰ ਜਾ ਕੇ ਮੇਰੀ ਆਗਯਾ ਪੂਰਨ ਕਰ, ਪਿਤਾ ਆਖਦਾ ਹੈ ਜਾਹੁ ਬੇਟਾ, ਤੂੰ ਮੇਰੇ ਪੁੱਤ੍ਰ ਹੋਣ ਦੀ ਵਡਿਆਈ ਰਖਦਾ ਹੈਂ, ਤਾਂ ਤੇ ਮੈਂ ਤੇਰੇ ਵਿਚ ਹਾਂ । ਤੂੰ ਆਤਮਜ ਹੈਂ, ਤਾਂ ਤੇ ਮੇਰਾ ਰੂਪ ਹੈਂ, ਮੇਰਾ ਸਾਰਾ ਧਰਮ ਪਰਦੇਸ ਵਿਚ ਤੇਰਾ ਧਰਮ ਹੋਵੇਗਾ, ਮੇਰੀ ਸਾਰੀ ਪਵਿਤ੍ਰਤਾ ਤੇਰੀ ਪਵਿਤ੍ਰਤਾ ਹੋਵੇਗੀ, ਤੇਰੇ ਸਾਰੇ ਕਰਮ ਮੇਰੇ ਕਰਮ ਹੋਣਗੇ, ਤੈਨੂੰ ਕਿਸੇ ਗੱਲ ਦਾ ਲੇਪ ਨਹੀ ਹੋਵੇਗਾ। ਆਗਯਾ ਕਾਰੀ ਪੁਤ੍ਰ ਨਮਸਕਾਰ ਕਰਦਾ ਹੈ, ਸੁਕਰ ਦੇ ਭਾਵ ਨਾਲ

94 / 158
Previous
Next