Back ArrowLogo
Info
Profile

ਆਕਾਸ਼ ਧੰਨਯ ਹੋ ਜਾਂਦਾ ਹੈ । ਪਰ ਵੇਖੋ ਪੁੱਤ੍ਰ ਅਜੇ ਪਰਦੇਸ ਨਹੀਂ ਜਾ ਰਿਹਾ, ਅਜੇ ਅਟਕ ਰਿਹਾ ਹੈ, ਅਜੇ ਝਿਜਕ ਰਿਹਾ ਹੈ, ਅਜੇ ਸਿਰ ਨਿਹੁੜਾਇ ਪ੍ਰੇਮ ਪ੍ਰੋਤਾ ਖੜਾ ਹੈ। ਕੀ ਪੁਤ੍ਰ ਅਨ ਆਗਯਾ ਕਾਰ ਹੈ ? ਕੀ ਪੁੱਤ੍ਰ ਡਰਾਕਲ ਹੈ, ਜੋ ਪਰਦੇਸ ਦੇ ਦੁਖਾਂ ਤੋਂ ਭੈ ਖਾ ਰਿਹਾ ਹੈ ? ਕੀ ਪੁਤ੍ਰ ਸੁਆਰਥੀ ਹੈ ਜੋ ਪਿਤਾ ਦੀ ਆਗਯਾ ਪਾਲਨ ਲਈ ਘਰ ਦੇ ਸੁਖਾਂ ਦਾ ਤਿਆਗ ਨਹੀਂ ਕਰ ਸਕਦਾ ? ਕਦਾਚਿਤ ਨਹੀਂ, ਪੁਤ੍ਰ ਆਗਯਾ ਕਾਰੀ ਹੈ, ਪੁਤ੍ਰ ਬੀਰ ਹੈ, ਪੁਤ੍ਰ ਆਪਾ ਵਾਰ ਚੁਕਾ ਹੈ, ਸੁਖ ਦੁਖ ਨੂੰ ਸਮ ਜਾਣਦਾ ਹੈ। ਫੇਰ ਅਚਰਜ ਹੈ ਕਿ ਐਸਾ ਲਾਇਕ ਪੁਤ੍ਰ ਆਗਯਾ ਪਾਲਨ ਨਹੀਂ ਕਰ ਰਿਹਾ, ਐਦਾਂ ਹੀ ਖੜਾ ਹੈ ਕਿ ਜਿੱਦਾਂ ਆਗਯਾ ਮੰਨਣੋਂ ਕੁਛ ਟਾਲਾ ਕਰਨ ਵਾਲਾ ਹੁੰਦਾ ਹੈ ? ਮਿਤ੍ਰ! ਪਰਦੇਸ ਬੁਰਾ, ਪਰਦੇਸ ਦੇ ਦੁਖ ਬੁਰੇ, ਜਿਸਦੇ ਘਰ ਅਠ ਪਹਰ ਆਨੰਦ ਹੋਵੇ, ਜਿਸਦੇ ਘਰ ਕੋਈ ਕਮੀ ਨਾ ਹੋਵੇ, ਜਿਸ ਦੇ ਘਰ ਮੰਗਲ ਹੀ ਮੰਗਲ ਨਿਵਾਸ ਰਖਦਾ ਹੋਵੇ ਉਸ ਦਾ ਐਸੇ ਪਰਦੇਸ ਵਿਚ ਚਲੇ ਜਾਣਾ ਕਿ ਜਿਥੇ ਦੁਖ ਹੀ ਦੁਖ ਦੁਆਲੇ ਆ ਜਾਣ, ਜਿਥੇ ਕਲੇਸ਼ਾਂ ਦੀ ਛਹਬਰ ਹੀ ਲਗੀ ਰਹੇ, ਜਿਥੇ ਸੁਰਾਹੀ ਹੈ ਤਾਂ ਸੂਲ ਵਾਂਙ ਚੁਭਦੀ ਹੈ, ਪਿਆਲਾ ਹੈ ਤਾਂ ਤਿੱਖੀ ਖੰਜਰ ਵਾਂਗ ਰੱਤ ਦਾ ਕਚਕੌਲ ਭਰ ਲੈਂਦਾ ਹੈ ਜਿਥੇ ਭੋਜਨ ਐਡਾ ਪੀੜ ਦੇਦਾ ਹੈ, ਜਿੱਡਾ ਕਸਾਈਆਂ ਦਾ ਜਾਨਵਰ ਨੂੰ ਕੱਸਕੇ ਸ਼ਾਹ ਰਗ ਕੱਟਕੇ (ਬਿੰਗ) ਤੜਫਨੀ ਵਿਚ ਪਾ ਦੇਣਾ ਹੈ। ਹਾਇ! ਐਸੇ ਭਿਆਨਕ ਪਰਦੇਸ ਵਿਚ ਜਾਣੋਂ ਜੇ ਕੋਈ ਸੰਗੇ ਤਾਂ ਕੀ ਅਪਰਾਧ ਹੈ ? ਕੀ ਪਿਤਾ ਦੀਆਂ ਆਂਦਰਾਂ ਨੂੰ ਖੋਹ ਨਹੀਂ ਪੈਂਦੀ ਕਿ ਮੈਂ ਜਿਗਰ ਦੇ ਟੁਕੜੇ ਨੂੰ ਕਿੱਥੇ ਕੱਢਣ ਲੱਗਾ ਹਾਂ ? ਤੇ ਕੀਹ ਪੁਤ੍ਰ ਦਾ ਚਿਤ ਭੈ ਨਹੀਂ ਖਾਂਦਾ ? ਕੀ ਇਹੋ ਦਸ਼ਾ ਹੈ ਕਿ ਪੁਤ੍ਰ ਦੇ ਕਦਮ ਮਚਲ ਰਹੇ ਹਨ ਅਤੇ ਪਿਤਾ ਦੀਆਂ ਆਦਰਾਂ ਦੀ ਖਿਚ ਉਸਦੀ ਅਨਆਗਯਾਕਾਰੀ ਨੂੰ ਖਿਮਾਂ ਦੀ ਨਜ਼ਰ ਨਾਲ ਤਕ ਰਹੀ ਹੈ ? ਨਹੀਂ, ਪਿਆਰੇ ਪਾਠਕ ! ਅਸੀਂ ਅਪਨੇ ਖਿਆਲਾਂ ਤੇ ਭੁਲ ਬੈਠੇ ਹਾਂ । ਪੁਤ੍ਰ ਪਰਦੇਸ ਦੇ ਦੁਖਾਂ ਤੋ ਡਰ ਨਹੀਂ ਰਿਹਾ, ਪਰ ਪਿਆਰੇ ਪਿਤਾ ਦੇ ਚਰਨਾਂ ਦੇ ਵਿਛੋੜੇ ਦੀ ਚੋਭ 'ਅਣੀਆਲੇ ਅਣੀਆ ਰਾਮ ਰਾਜੇ'

ਪੁੱਤ੍ਰ ਨੂੰ ਅਟਕਾ ਰਹੀ ਹੈ, ਆਗਯਾ ਤਾਂ ਸਿਰ ਮੱਥੇ ਤੇ ਧਰ ਚੁਕਾ ਹੈ, ਟੁਰਨ ਬੀ ਲੱਗਾ ਹੈ, ਪਰ ਹਾਇ ਪ੍ਰੇਮ ਦੀਆਂ ਲੱਗੀਆਂ, ਹਾਇ 'ਰਾਮ ਭਗਤ ਅਣੀਆਲੇ

95 / 158
Previous
Next