Back ArrowLogo
Info
Profile

ਤੀਰ' ਕਦਮਾਂ ਨੂੰ ਹਿੱਲਣ ਨਹੀਂ ਦੇਂਦੇ ਇਸ ਭਾਵ ਨੂੰ ਕੌਣ ਸਮਝੇ। 'ਜਿਨ ਲਾਗੀ ਪ੍ਰੀਤ ਪਿਰੰਮ ਕੀ ਸੋ ਜਾਣੈ ਜਰੀਆਂ ਰਾਮ'ਮੋਹ ਤੇ ਮਮਤਾ ਨੂੰ ਸਾਰੇ ਸਮਝਦੇ ਹਨ, ਹਿਤ ਤੇ ਪਯਾਰ ਨੂੰ ਸਾਰੇ ਜਾਣਦੇ ਹਨ, ਪਰ ਪ੍ਰੇਮ ਨੂੰ ਕੇਵਲ ਓਹ ਸਮਝਦਾ ਹੈ ਜਿਨ ਪ੍ਰੇਮ ਵੇਖਿਆ ਹੈ। ਫਿਰ ਜਦ ਬਿਰਹਾ ਸੁਲਤਾਨ ਆ ਜਾਵੇ, ਪ੍ਰੇਮ ਦੀ ਨੈਂ ਫਿਰ ਓਹ ਕਾਂਗਾਂ ਤੇ ਆਉਂਦੀ ਹੈ ਕਿ ਹੰਦ ਬੰਨੇ ਸਭ ਇਕ ਹੋ ਜਾਂਦੇ ਹਨ। ਤਦੇ ਸਤਗੁਰਾਂ ਨੇ ਕਿਹਾ ਹੈ :

"ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ'।

ਬਿਰਹੋ ਪਾਤਸ਼ਾਹ ਹੈ, ਇਸ ਵੇਲੇ ਪਿਤਾ ਦੇ ਚਰਨਾਂ ਕਮਲਾਂ ਤੋਂ ਬਿਰਹਾ ਆ ਰਿਹਾ ਹੈ, ਇਸ ਵੇਲੇ ਪ੍ਰੇਮ ਹੁਰੀ ਹੜ੍ਹ ਲੈ ਆਏ ਹਨ, ਸੁਰਤ ਚਰਨਾਂ ਕਮਲਾਂ ਨੂੰ ਲਪਟ ਰਹੀ ਹੈ, ਕਦਮ ਕੀ ਹਿੱਲਣ ਜਦ ਸੁਰਤ ਹੀ ਚਰਨਾਂ ਵਿਚ ਮਹਵ ਹੋ ਰਹੀ ਹੈ, ਸੁਰਤ ਆਪੇ ਵਿਚ ਆਵੇ ਤਾਂ ਕੋਈ ਟੁਰੇ । ਜੇ ਸੁਰਤ ਹੀ ਅਨ ਆਪੇ ਵਿਚ ਹੈ ਤਦ ਟੁਰੇ ਕੌਣ, ਅਰ ਕੌਣ ਕਿਸਦਾ ਅਪਰਾਧ ਵੀਚਾਰੇ ? ਜੇ ਪੁਤ੍ਰ ਦੀ ਸੁਰਤ ਇਕੁਰ ਲੀਨ ਹੈ, ਤਾਂ ਪਿਤਾ ਨੂੰ ਇਹ ਖਿਆਲ 'ਕਿਨਹੀ ਟੁਰ ਰਿਹਾ' ਯਾ 'ਅਨਆਗਯਾ ਕਾਰੀ ਹੈ' ਕਿਥੇ ਹੈ ? ਓਹ ਤਾਂ ਅਪਨੇ ਪੁੱਤ੍ਰ ਦੇ ਪ੍ਰੇਮ ਵਿਚ ਆਨੰਦ ਹਨ। ਜੇ ਢੋਲ ਚੁਹੱਕਲੀ ਦੇ ਬੂੜੀਏ ਫਸੇ ਹਨ ਤਦ ਦੁਵੱਲੀ ਖਿੱਚ ਇਕ ਸਾਰ ਤਣ ਰਹੀ ਹੈ । ਇਸ ਵੇਲੇ 'ਮੈਂ ਅਟਕ ਰਿਹਾ ਹਾਂ' ਤੇ 'ਇਹ ਜਾ ਨਹੀਂ ਰਿਹਾ' ਦੋਨੋਂ ਭਾਵ ਪ੍ਰੇਮ ਦੇ ਵੇਗ ਵਿਚ ਲੋਪ ਹਨ, ਪ੍ਰੇਮ ਹੈ ਕਿ ਜਾਦੂ ਹੈ, ਪਰ ਮਿਤ੍ਰ! ਪਰਦੇਸ ਦੇ ਦੁਖੀਆਂ ਦੇ ਦੁਖ ਉਸ ਪ੍ਰੇਮ ਮੰਡਲ ਵਿਚ ਬੀ ਜਾ ਅਪੜੇ ਹਨ, ਉਹ ਪੀੜਾ ਦੀ ਕੂਕ, ਓਹ ਦਰਦ ਦੀ ਫਰਿਆਦ, ਓਹ ਕਲੇਸ਼ ਦੀ ਵਿਲਕਣੀ, ਇਤਨੀ ਤ੍ਰਿਖੀ ਤੇ ਕਟਕ ਦੀ ਡਾਢੀ ਹੋ ਗਈ ਹੈ ਕਿ ਉਥੇ ਬੀ ਜਾ ਅੱਪੜੀ। ਦੀਨ ਰੱਖਿਆ, ਪਤਤ ਪਾਵਨਤਾ ਉਸ ਪ੍ਰੇਮ ਦੇ ਆਨੰਦ ਨੂੰ ਬੀ ਅਪਨੇ ਬਿਰਦ ਪਰ ਵਾਰਦੀ ਹੈ । ਪਿਤਾ ਪੁਤ੍ਰ ਵਿਛੜਦੇ ਹਨ, ਪ੍ਰੇਮ ਦੀ ਪ੍ਰਭਾ ਵਿਚ ਪ੍ਰੇਮ ਨਾਲ ਖਿਚੇ ਪਿਤਾ ਪੁਤ੍ਰ ਵਿਛੜਦੇ ਹਨ। ਪਿਤਾ ਤਾਂ ਸ੍ਵਦੇਸ਼ ਬੈਠਾ, ਦੇਸ ਪਰਦੇਸ ਵਿਚ ਇਕ ਰੂਪ ਹੋ ਰਿਹਾ ਹੈ, ਤੇ ਪੁਤ੍ਰ ਨੂੰ ਇਕ ਸਰੀਰ ਦੇ ਕੇ ਪਰਦੇਸ਼ ਵਿਚ ਟੋਰਿਆ ਜਾਂਦਾ ਹੈ । ਸਰੀਰ ਦੇ ਮੰਦਰ ਵਿਚ ਆ ਰਿਹਾ ਪੁਤ੍ਰ ਜੋ

96 / 158
Previous
Next